Site icon
TV Punjab | English News Channel

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕੱਲ੍ਹ

FacebookTwitterWhatsAppCopy Link

ਨਵੀਂ ਦਿੱਲੀ : 3 ਲੱਖ 42 ਹਜ਼ਾਰ 65 ਸਿੱਖ ਵੋਟਰਾਂ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੱਲ੍ਹ 22 ਅਗਸਤ ਦਿਨ ਐਤਵਾਰ ਨੂੰ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਣ ਲਈ ਦਿੱਲੀ ਦੇ ਕੁੱਲ 46 ਚੋਣ ਹਲਕੇ ਹਨ।

ਸਾਰੇ ਹਲਕਿਆਂ ‘ਚ ਵੋਟਾਂ 22 ਅਗਸਤ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 25 ਅਗਸਤ ਦਿਨ ਬੁੱਧਵਾਰ ਨੂੰ ਹੋਵੇਗੀ ਅਤੇ ਉਸੇ ਦਿਨ ਦੇਰ ਸ਼ਾਮ ਤੱਕ ਸਾਰੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਚੋਣ ਵਿਚ ਵਿਚ 1 ਲੱਖ 70 ਹਜ਼ਾਰ 695 ਮਰਦ ਵੋਟਰ ਅਤੇ 1 ਲੱਖ 71 ਹਜ਼ਾਰ 370 ਮਹਿਲਾ ਵੋਟਰਾਂ ਵੱਲੋਂ ਵੋਟ ਦੀ ਵਰਤੋਂ ਕੀਤੀ ਜਾਵੇਗੀ।

ਟੀਵੀ ਪੰਜਾਬ ਬਿਊਰੋ

Exit mobile version