ਪੰਜਾਬ ਸਰਕਾਰ ਅਤੇ ਕਾਂਗਰਸ ਦੇ ਪੱਧਰ ’ਤੇ ਬਦਲੇ ਸਮੀਕਰਨਾਂ ਨਾਲ ਮੰਤਰੀ ਮੰਡਲ ਵਿਚ ਫੇਰਬਦਲ ’ਤੇ ਸ਼ੱਕ ਦੇ ਬੱਦਲ ਮੰਡਰਾਉਣ ਲੱਗੇ ਹਨ। ਚੋਣਾਂ ਵਿਚ ਕੁਝ ਮਹੀਨਿਆਂ ਦਾ ਸਮਾਂ ਰਹਿਣ ਤੋਂ ਪਹਿਲਾਂ ਨੇਤਾਵਾਂ ਦੀ ਨਾਰਾਜ਼ਗੀ ਜ਼ੋਖ਼ਮ ਦਾ ਸਬੱਬ ਬਣ ਸਕਦੀ ਹੈ। ਇਸ ਲਈ ਹਾਈਕਮਾਨ ਵੀ ਫਿਲਹਾਲ ਕਿਸੇ ਵੀ ਬਦਲਾਅ ਦੇ ਪੱਖ ਵਿਚ ਨਹੀਂ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਇਹ ਸਿਰਫ ਭਰਮ ਫੈਲਾਇਆ ਜਾ ਰਿਹਾ ਹੈ ਕਿ ਇਸ ਨੂੰ ਜਾਂ ਉਸ ਨੂੰ ਕੱਢਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਭਰੋਸਾ ਦਿਵਾਇਆ ਹੈ ਕਿ ਕਿਸੇ ਖ਼ਿਲਾਫ਼ ਬਦਲੇ ਦੀ ਕਾਰਵਾਈ ਨਹੀਂ ਹੋ ਰਹੀ। ਜੇਕਰ ਕਿਸੇ ਨੂੰ ਅਜਿਹਾ ਲੱਗਦਾ ਹੈ ਤਾਂ ਉਹ ਸਿੱਧੇ ਮੁੱਖ ਮੰਤਰੀ ਨਾਲ ਸੰਪਰਕ ਕਰ ਸਕਦਾ ਹੈ।
ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਕਦੇ-ਕਦੇ ਮੁੱਖ ਮੰਤਰੀ ਦੇ ਪੱਧਰ ’ਤੇ ਨਹੀਂ ਪਰ ਅਧਿਕਾਰੀਆਂ ਦੇ ਪੱਧਰ ’ਤੇ ਕਿਸੇ ਖਾਸ ਦੇ ਖ਼ਿਲਾਫ਼ ਕਾਰਵਾਈ ਦੀ ਪਹਿਲ ਹੋ ਜਾਂਦੀ ਹੈ, ਉਸ ਬਾਰੇ ਵੀ ਨੇਤਾ ਸੂਚਿਤ ਕਰ ਸਕਦੇ ਹਨ। ਕਾਂਗਰਸ ਦਾ ਹਰ ਨੇਤਾ ਚਾਹੁੰਦਾ ਹੈ ਕਿ ਉਹ 2022 ਵਿਚ ਜਿੱਤ ਪ੍ਰਾਪਤ ਕਰੇ ਅਤੇ ਉਸ ਦਾ ਰਾਜਨੀਤਕ ਹਿੱਤ ਨਾ ਹੋਵੇ। ਹੁਣ ਜਦੋਂ ਮੌਜੂਦਾ ਘਟਨਾਕ੍ਰਮ ਦੇ ਚੱਲਦੇ ਕਾਂਗਰਸ ਦੇ ਸਿਆਸੀ ਸਮੀਕਰਣ ਬਦਲੇ ਨਜ਼ਰ ਆ ਰਹੇ ਹਨ ਤਾਂ ਇਹੀ ਆਖਿਆ ਜਾ ਸਕਦਾ ਹੈ ਕਿ ਫਿਲਹਾਲ ਹਾਈਕਮਾਨ ਕਿਸੇ ਤਰ੍ਹਾਂ ਦੇ ਬਦਲਾਅ ਜ਼ੋਖ਼ਮ ਨਹੀਂ ਚੁੱਕ ਸਕਦੀ ਹੈ।