ਟੀਵੀ ਪੰਜਾਬ ਬਿਊਰੋ- ਕੈਨੇਡਾ ਪੁਲਿਸ ਨੇ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦਿਆਂ 1000 ਕਿਲੋ ਤੋਂ ਵਧੇਰੇ ਨਸ਼ੇ ਸਣੇ 20 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜ੍ਹੇ ਜਾਣ ਵਾਲੇ ਇਨ੍ਹਾਂ ਮੁਲਜ਼ਮਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਲੋਕਾਂ ਦੀ ਹੈ।
ਗ੍ਰਿਫ਼ਤਾਰ ਹੋਣ ਵਾਲਿਆਂ ਵਿਚ ਬਰੈਂਪਟਨ ਤੋਂ ਗੁਰਬਖਸ਼ ਸਿੰਘ ਗਰੇਵਾਲ (37), ਕੈਲੇਡਨ ਤੋਂ ਹਰਬਲਜੀਤ ਸਿੰਘ ਤੂਰ, ਕੈਲੇਡਨ ਤੋਂ ਅਮਰਬੀਰ ਸਿੰਘ ਸਰਕਾਰੀਆ (25), ਕੈਲੇਡਨ ਤੋਂ ਹਰਬਿੰਦਰ ਭੁੱਲਰ (43 ਔਰਤ), ਕਿਚਨਰ ਤੋਂ ਸਰਜੰਟ ਸਿੰਘ ਧਾਲੀਵਾਲ (37), ਕਿਚਨਰ ਤੋਂ ਹਰਬੀਰ ਧਾਲੀਵਾਲ (26), ਕਿਚਨਰ ਤੋਂ ਗੁਰਮਨਪ੍ਰੀਤ ਗਰੇਵਾਲ (26), ਬਰੈਂਪਟਨ ਤੋਂ ਸੁਖਵੰਤ ਬਰਾੜ (37), ਬਰੈਂਪਟਨ ਤੋਂ ਪਰਮਿੰਦਰ ਗਿੱਲ (33), ਸਰੀ ਤੋਂ ਜੈਸਨ ਹਿਲ (43), ਟਰਾਂਟੋ ਤੋਂ ਰਿਆਨ (28), ਟੋਰਾਂਟੋ ਤੋਂ ਜਾ ਮਿਨ (23), ਟਰਾਂਟੋ ਤੋਂ ਡੈਮੋ ਸਰਚਵਿਲ (24), ਵਾੱਨ ਤੋਂ ਸੈਮੇਤ ਹਾਈਸਾ (28), ਟੋਰਾਂਟੋ ਤੋਂ ਹਨੀਫ ਜਮਾਲ (43), ਟੋਰਾਂਟੋ ਤੋਂ ਵੀ ਜੀ ਹੁੰਗ (28), ਟਰਾਂਟੋ ਤੋਂ ਨਦੀਮ ਲੀਲਾ (35), ਟੋਰਾਂਟੋ ਤੋਂ ਯੂਸਫ ਲੀਲਾ (65), ਟੋਰਾਂਟੋ ਤੋਂ ਐਂਡਰੇ ਵਿਲਿਅਮ (35) ਦੇ ਨਾਮ ਸ਼ਾਮਲ ਹਨ। ਇਸ ਮਾਮਲੇ ਵਿਚ 2 ਲੋਕ ਹਾਲੇ ਵੀ ਫ਼ਰਾਰ ਹਨ। ਆਉਣ ਵਾਲੇ ਦਿਨਾਂ ਦੌਰਾਨ ਹੋਰ ਵੀ ਗ੍ਰਿਫ਼ਤਾਰੀਆ ਹੋ ਸਕਦੀਆਂ ਹਨ।
ਫੜ੍ਹੇ ਗਏ ਇਸ ਨਸ਼ੇ ਵਿੱਚ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮਿੱਥ, 427 ਕਿਲੋ ਭੰਗ, 9 ਲੱਖ 66 ਹਜ਼ਾਰ 20 ਕੈਨੇਡੀਅਨ ਡਾਲਰ ਅਤੇ ਇਕ ਗੰਨ, 21 ਵਹੀਕਲ ਜਿਸ ਵਿਚ 5 ਟ੍ਰੈਕਟਰ ਟਰੈਲਰ ਵੀ ਸ਼ਾਮਲ ਹਨ।
ਗੌਰਤਲਬ ਹੈ ਕਿ ਪੁਲਿਸ ਵੱਲੋਂ ਇਹ ਆਪ੍ਰੇਸ਼ਨ ਨਵੰਬਰ 2020 ਵਿਚ ਸ਼ੁਰੂ ਕੀਤਾ ਗਿਆ ਸੀ। ਇਹ ਨਸ਼ੇ ਮੈਕਸੀਕੋ ਤੇ ਕੈਲੀਫੋਰਨੀਆ ਤੋਂ ਲਿਆ ਕੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਭੇਜੇ ਜਾਂਦੇ ਸਨ। ਪੁਲਸ ਵੱਲੋਂ ਕੈਨੇਡੀਅਨ ਬਾਰਡਰ ‘ਤੇ ਨਸ਼ਿਆਂ ਨਾਲ ਭਰਿਆ ਇਕ ਟਰੱਕ ਟਰੇਲਰ ਫੜ੍ਹੇ ਜਾਣ ਤੋਂ ਬਾਅਦ ਇਹ ਆਪ੍ਰੇਸ਼ਨ ਵੱਡੇ ਪੱਧਰ ‘ਤੇ ਸ਼ੁਰੂ ਕੀਤਾ ਗਿਆ ਸੀ।