Site icon TV Punjab | English News Channel

ਚੀਨ ਵਿਚ ਭਾਰੀ ਮੀਂਹ ਅਤੇ ਹੜ੍ਹ ਨੇ ਢਾਹਿਆ ਕਹਿਰ 16 ਲੋਕਾਂ ਦੀ ਮੌਤ

ਬੀਜਿੰਗ : ਚੀਨ ਦੇ ਮੱਧ ਹੇਨਾਨ ਸੂਬੇ ਵਿਚ ਭਿਆਨਕ ਹੜ੍ਹ ਕਾਰਨ ਕਰੀਬ 16 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਸਮਾਚਾਰ ਏਜੰਸੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਿਨਹੂਆ ਦੀ ਸੂਬਾਈ ਰਾਜਧਾਨੀ ਝੇਂਗਝੋਊ ਵਿਚ ਮੰਗਲਵਾਰ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਰਿਕਾਰਡ 201.9 ਮਿਲੀਮੀਟਰ ਮੀਂਹ ਪਿਆ। ਇਸੇ ਤਰ੍ਹਾਂ ਝੇਂਗਝੇਊ ਨਗਰ ਕੇਂਦਰ ਵਿਚ ਮੰਗਲਵਾਰ ਨੂੰ 24 ਘੰਟੇ ਵਿਚ ਔਸਤਨ 457.5 ਮਿਲੀਮੀਟਰ ਮੀਂਹ ਪਿਆ। ਮੌਸਮ ਸੰਬੰਧੀ ਰਿਕਾਰਡ ਰੱਖੇ ਜਾਣ ਦੇ ਬਾਅਦ ਤੋਂ ਇਹ ਇਕ ਦਿਨ ਵਿਚ ਹੁਣ ਤੱਕ ਪਿਆ ਸਭ ਤੋਂ ਵੱਧ ਮੀਂਹ ਹੈ।

ਜਾਣਕਾਰੀ ਮੁਤਾਬਕ ਕਈ ਥਾਵਾਂ ‘ਤੇ ਪਾਣੀ ਭਰ ਜਾਣ ਕਾਰਨ ਸ਼ਹਿਰ ਵਿਚ ਆਵਾਜਾਈ ਠੱਪ ਹੋ ਗਈ। 80 ਤੋਂ ਵੱਧ ਬੱਸਾਂ ਦੀਆਂ ਸੇਵਾਵਾਂ ਰੱਦ ਕਰਨੀਆਂ ਪਈਆਂ, 100 ਤੋਂ ਵੱਧ ਦੇ ਰਸਤੇ ਬਦਲੇ ਗਏ ਅਤੇ ਸਬਵੇਅ ਸੇਵਾਵਾਂ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਸਭ ਨੂੰ ਦੇਖਦੇ ਹੋਏ ਕਰੀਬ 1 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।

ਮੀਂਹ ਐਨਾ ਭਾਰੀ ਸੀ ਕਿ ਪਾਣੀ ਸ਼ਹਿਰ ਦੀ ਲਾਈਨ ਫਾਈਵ ਦੀ ਸਬਵੇਅ ਸੁਰੰਗ ਵਿਚ ਦਾਖਲ ਹੋ ਗਿਆ ਜਿਸ ਨਾਲ ਇਕ ਟਰੇਨ ਵਿਚ ਕਈ ਯਾਤਰੀ ਫਸ ਗਏ। ਇਸ ਘਟਨਾ ਦੇ ਬਚਾਅ ਦਮਕਲ ਕਰਮੀ ਅਤੇ ਹੋਰ ਸਥਾਨਕ ਡਿਪਟੀ ਜ਼ਿਲ੍ਹਾ ਕਰਮੀ ਮੌਕੇ ਤੇ ਜੁਟੇ ਹੋਏ ਹਨ। ਸਬਵੇਅ ਵਿਚ ਪਾਣੀ ਘੱਟ ਹੋ ਰਿਹਾ ਹੈ ਅਤੇ ਯਾਤਰੀ ਫਿਲਹਾਲ ਸੁਰੱਖਿਅਤ ਹਨ। ਝੇਂਗਝੋਉਡੋਂਗ ਰੇਲਵੇ ਸਟੇਸ਼ਨ ‘ਚੇ 160 ਤੋਂ ਵੱਧ ਟਰੇਨਾਂ ਰੋਕੀਆਂ ਗਈਆਂ।

ਝੇਂਗਝੋਊ ਦੇ ਹਵਾਈ ਅੱਡੇ ‘ਤੇ ਸ਼ਹਿਰ ਆਉਣ ਜਾਣ ਵਾਲੀਆਂ 260 ਉਡਾਣਾਂ ਵੀ ਰੱਦ ਕੀਤੀਆਂ ਜਾ ਚੁੱਕੀਆਂ ਹਨ। ਇਸ ਦੇ ਨਾਲ ਨਾਲ ਸਥਾਨਕ ਰੇਲਵੇ ਅਧਿਕਾਰੀਆਂ ਨੇ ਵੀ ਕੁਝ ਟਰੇਨਾਂ ਨੂੰ ਰੋਕ ਦਿੱਤਾ ਹੈ ਜਾਂ ਉਹਨਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਹੈ। ਹਨੇਰੀ ਤੂਫਾਨ ਨਾਲ ਪ੍ਰਭਾਵਿਤ ਸ਼ਹਿਰ ਵਿਚ ਕੁਝ ਥਾਵਾਂ ‘ਤੇ ਬਿਜਲੀ ਅਤੇ ਪਾਣੀ ਦੀਆਂ ਸੇਵਾਵਾਂ ਵੀ ਬੰਦ ਹਨ।

ਟੀਵੀ ਪੰਜਾਬ ਬਿਊਰੋ