ਟੀਵੀ ਪੰਜਾਬ ਬਿਊਰੋ-ਸਾਡੇ ਵਿੱਚੋਂ ਜ਼ਿਆਦਾਤਰ ਲੋਕ ਆਪਣੀਆਂ ਨਿੱਜੀ ਤਸਵੀਰਾਂ ਤੋਂ ਲੈ ਕੇ ਚੈਟ ਤੱਕ ਸੁਰੱਖਿਅਤ ਰੱਖਣ ਲਈ ਮੋਬਾਈਲ ਵਿੱਚ ਪਾਸਵਰਡ, ਪਿਨ ਜਾਂ ਪੈਟਰਨ ਲਾ ਕੇ ਰੱਖਦੇ ਹਾਂ। ਪਰ ਕਈ ਵਾਰ ਅਸੀਂ ਇਹ ਪਾਸਵਰਡ, ਪਿਨ ਜਾਂ ਪੈਟਰਨ ਭੁੱਲ ਜਾਂਦੇ ਹਾਂ, ਜਿਸ ਤੋਂ ਬਾਅਦ ਸਾਨੂੰ ਲੌਕ ਖੁਲ੍ਹਵਾਉਣ ਲਈ ਸਰਵਿਸ ਸੈਂਟਰ ਦੇ ਚੱਕਰ ਲਾਉਣੇ ਪੈਂਦੇ ਹਨ।
ਜੇ ਤੁਸੀਂ ਆਪਣੇ ਫ਼ੋਨ ਦਾ ਪਾਸਵਰਡ, ਪਿਨ ਜਾਂ ਪੈਟਰਨ ਭੁੱਲ ਗਏ ਹੋ ਅਤੇ ਫ਼ੋਨ ਲੌਕ ਹੋ ਗਿਆ ਹੈ, ਤਾਂ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਿਰਫ਼ ਕੁਝ ਹੀ ਪਲਾਂ ਅੰਦਰ ਆਪਣਾ ਫ਼ੋਨ ਅਨਲੌਕ ਕਰ ਸਕਦੇ ਹੋ।
ਇੰਝ ਚੁਟਕੀਆਂ ਵਿਚ ਕਰੋ ਫ਼ੋਨ ਅਨਲੌਕ
● ਜਿਹੜਾ ਐਂਡ੍ਰਾਇਡ ਸਮਾਰਟਫ਼ੋਨ ਤੁਸੀਂ ਅਨਲੌਕ ਕਰਨਾ ਚਾਹੁੰਦੇ ਹੋ, ਪਹਿਲਾਂ ਉਸ ਨੂੰ ਸਵਿੱਚ ਆਫ਼ ਕਰਕੇ ਇੱਕ ਮਿੰਟ ਰੁਕੋ।
● ਹੁਣ ਵਾਲਿਯੂਮ ਤੋਂ ਹੇਠਲਾ ਬਟਨ ਤੇ ਪਾਵਰ ਬਟਨ ਇਕੱਠੇ ਦੱਬੋ।
● ਇੰਝ ਕਰਨ ਨਾਲ ਫ਼ੋਨ ਰੀਕਵਰੀ ਮੋਡ ’ਚ ਚਲਾ ਜਾਵੇਗਾ, ਇਸ ਵਿੱਚ ਫ਼ੈਕਟਰੀ ਰੀਸੈੱਟ ਬਟਨ ਉੱਤੇ ਕਲਿੱਕ ਕਰੋ।
● ਡਾਟਾ ਕਲੀਨ ਕਰਨ ਲਈ Wipe Cache ਉੱਤੇ ਟੈਪ ਕਰੋ।
● ਦੁਬਾਰਾ ਇੱਕ ਮਿੰਟ ਤੱਕ ਉਡੀਕੋ ਅਤੇ ਫਿਰ ਆਪਣਾ ਐਂਡ੍ਰਾਇਡ ਡਿਵਾਈਸ ਮੁੜ ਚਾਲੂ ਕਰੋ। ਹੁਣ ਤੁਹਾਡਾ ਫ਼ੋਨ ਅਨਲੌਕ ਹੋ ਜਾਵੇਗਾ। ਭਾਵੇਂ ਸਾਰੇ ਲੌਗ ਇਨ ਆਈਡੀ ਤੇ ਐਕਸਟਰਨਲ ਮੋਬਾਇਲ ਐਪ ਡਿਲੀਟ ਹੋ ਜਾਣਗੇ।
● ਜੇਕਰ ਤੁਹਾਨੂੰ ਆਪਣੀ ਈਮੇਲ ਆਈਡੀ ਪਤਾ ਹੈ ਅਤੇ ਤੁਸੀਂ ਫੋਨ ਦਾ ਬੈਕਅੱਪ ਰੱਖਿਆ ਹੋਇਆ ਹੈ ਤਾਂ ਤੁਹਾਡੇ ਕੋਈ ਵੀ ਮਹੱਤਵਪੂਰਨ ਐਪ ਅਤੇ ਡਾਟਾ ਡਿਲੀਟ ਨਹੀਂ ਹੋਣਗੇ।
● ਪੈਟਰਨ ਲੌਕ ਨੂੰ ਆਪਣੇ ਮੋਬਾਈਲ ਤੋਂ ਬਾਈਪਾਸ ਕਰੋ
ਇਹ ਟ੍ਰਿੱਕ ਕੇਵਲ ਤਦ ਹੀ ਕੰਮ ਕਰੇਗਾ, ਜਦੋਂ ਤੁਹਾਡੇ ਕੋਲ ਲੌਕ ਮੋਬਾਈਲ ਡਿਵਾਈਸ ਵਿੱਚ ਐਕਟਿਵ ਇੰਟਰਨੈੱਟ ਕੁਨੈਕਸ਼ਨ ਹੋਵੇਗਾ। ਜੇ ਤੁਹਾਡਾ ਡਾਟਾ ਕੁਨੈਕਸ਼ਨ ਆਨ ਹੈ, ਤਾਂ ਤੁਸੀਂ ਆਸਾਨੀ ਨਾਲ ਇਹ ਡਿਵਾਈਸ ਅਨਲੌਕ ਕਰ ਸਕਦੇ ਹੋ।
● ਆਪਣਾ ਸਮਾਰਟਫ਼ੋਨ ਲਵੋ ਤੇ ਉਸ ਵਿੱਚ 5 ਵਾਰ ਗ਼ਲਤ ਪੈਟਰਨ ਲੌਕ ਡ੍ਰਾਅ ਕਰੋ।
ਹੁਣ ਤੁਹਾਨੂੰ ਇੱਕ ਨੋਟੀਫ਼ਿਕੇਸ਼ਨ ਵਿਖਾਈ ਦੇਵੇਗਾ, ਜਿਸ ਵਿੱਚ ਲਿਖਿਆ ਹੋਵੇਗਾ ਕਿ 30 ਸੈਕੰਡਾਂ ਬਾਅਦ ਟ੍ਰਾਈ ਕਰੋ। ਹੁਣ ਉਸ ਵਿੱਚ ‘ਫ਼ਾਰਗੈੱਟ ਪਾਸਵਰਡ’ ਦਾ ਵਿਕਲਪ ਆਵੇਗਾ। ਉਸ ਵਿੱਚ ਆਪਣੀ ਜੀਮੇਲ ਆਈਡੀ ਤੇ ਪਾਸਵਰਡ ਪਾਓ, ਜੋ ਤੁਸੀਂ ਆਪਣੇ ਲੌਕਡ ਡਿਵਾਈਸ ’ਚ ਪਾਈ ਹੈ। ਇਸ ਤੋਂ ਬਾਅਦ ਤੁਹਾਡਾ ਫ਼ੋਨ ਅਨਲੌਕ ਹੋ ਜਾਵੇਗਾ। ਹੁਣ ਤੱਕ ਤੁਸੀਂ ਨਵਾਂ ਪੈਟਰਨ ਲੌਕ ਸੈੱਟ ਕਰ ਸਕਦੇ ਹੋ।