Site icon TV Punjab | English News Channel

ਜ਼ਮੀਨ ਖਾਤਰ ਪੋਤੇ ਨੇ ਕਹੀ ਮਾਰ ਕੇ ਕੀਤਾ ਦਾਦੇ ਦਾ ਕਤਲ

FacebookTwitterWhatsAppCopy Link

ਅਜਨਾਲਾ(25 ਜੂਨ) ਅਜਨਾਲਾ ‘ਚ ਬੀਤੀ ਰਾਤ ਜ਼ਮੀਨੀ ਝਗੜੇ ਦੇ ਚਲਦਿਆਂ ਪੋਤੇ ਵੱਲੋਂ ਬਜ਼ੁਰਗ ਦਾਦੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਉਸ ਦੇ ਚਾਚੇ ਦੇ ਬੇਟੇ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਮੇਰੇ ਦਾਦੇ ਅਜੈਬ ਸਿੰਘ ਨਾਲ ਪਿਛਲੇ ਸਮੇਂ ਤੋਂ ਜ਼ਮੀਨੀ ਝਗੜਾ ਚੱਲਦਾ ਆ ਰਿਹਾ ਸੀ। ਕੱਲ੍ਹ ਦੋਵਾਂ ਧਿਰਾਂ ‘ਚ ਹੋਏ ਆਪਸੀ ਤਕਰਾਰ ਪਿੱਛੋਂ ਬਜ਼ੁਰਗ ਅਜੈਬ ਸਿੰਘ ਦੇ ਪੋਤਰੇ ਸੰਦੀਪ ਸਿੰਘ ਤੇ ਉਸ ਦੇ ਪਰਿਵਾਰ ਨੇ ਰਲ ਕੇ ਆਪਣੇ ਦਾਦੇ ‘ਤੇ ਕਹੀ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਲਾਸ਼ ਨੂੰ ਕਬਜੇ ਚ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ

Exit mobile version