ਜਲੰਧਰ -ਸੋਢਲ ਮੰਦਰ ਨੇੜੇ ਦੇਰ ਰਾਤ ਲੁਟੇਰਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਕਰਿਆਨਾ ਸਟੋਰ ਮਾਲਕ ਦੀ ਅੱਜ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਕਥਿਤ ਗੋਲੀ ਲੱਗਣ ਨਾਲ ਕਰਿਆਨਾ ਸਟੋਰ ਮਾਲਿਕ ਸਚਿਨ ਜੈਨ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀ ਚਲਾਉਂਦੇ ਹੋਏ ਕਿਸੇ ਨੂੰ ਨਹੀਂ ਦੇਖਿਆ ਪਰ ਗੋਲ਼ੀ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਆਏ ਤਾਂ ਸਚਿਨ ਬਚਾਓ-ਬਚਾਓ ਬੋਲ ਕੇ ਭੱਜ ਰਿਹਾ ਸੀ। ਮੌਕੇ ’ਤੇ ਅਜੇ ਤੱਕ ਕੋਈ ਗੋਲੀ ਦਾ ਖੋਲ ਵੀ ਨਹੀਂ ਮਿਲਿਆ ਹੈ। ਗੋਲੀ ਕਿਹੜੇ ਹਾਲਾਤ ’ਚ ਚੱਲੀ ਇਸ ਦੇ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ’ਚ ਜੁੱਟੀ ਹੋਈ ਹੈ।