ਹਰੀਸ਼ ਰਾਵਤ ਨੇ ਗੱਲ ਸੋਨੀਆ ਗਾਂਧੀ ਦੇ ਫੈਸਲੇ ਤੇ ਛੱਡੀ

FacebookTwitterWhatsAppCopy Link

ਨਵੀਂ ਦਿੱਲੀ : ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ ਅਤੇ ਜੋ ਵੀ ਉਹ ਫੈਸਲਾ ਕਰਨਗੇ ਤੇ ਜਦੋਂ ਵੀ ਕਰਨਗੇ, ਉਹ ਖੁਦ ਮੀਡੀਆ ਨੁੰ ਦੱਸ ਦੇਣਗੇ।
ਸਿੱਧੂ ਨੁੰ ਪ੍ਰਧਾਨ ਬਣਾਏ ਜਾਣ ਬਾਰੇ ਸਵਾਲ ਦੇ ਜਵਾਬ ਵਿਚ ਹਰੀਸ਼ ਰਾਵਤ ਨੇ ਕਿਹਾ ਕਿ ਉਹਨਾਂ ਕਦੇ ਨਹੀਂ ਕਿਹਾ ਕਿ ਨਵਜੋਤ ਸਿੱਧੂ ਨੁੰ ਪ੍ਰਧਾਨ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਬਿਆਨ ਨੁੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ। ਉਹਨਾਂ ਮੁੜ ਦੁਹਰਾਇਆ ਕਿ ਜੋ ਵੀ ਫੈਸਲਾ ਸੋਨੀਆ ਗਾਂਧੀ ਕਰਨਗੇ, ਉਹ ਦੱਸ ਦੇਣਗੇ।

ਟੀਵੀ ਪੰਜਾਬ ਬਿਊਰੋ