Site icon TV Punjab | English News Channel

ਕੈਨੇਡਾ ‘ਚ ਗਰਮੀ ਦਾ ਕਹਿਰ ਜਾਰੀ, ਇਕ ਹਫਤੇ ‘ਚ 700 ਤੋਂ ਵੱਧ ਮੌਤਾਂ

FacebookTwitterWhatsAppCopy Link

ਕੈਨੇਡਾ – ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਕਹਿਰ ਦੀ ਗਰਮੀ ਅਤੇ ਲੂ ਲੱਗਣ ਨਾਲ ਇਕ ਹਫ਼ਤੇ ਵਿਚ 700 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਇਸ ਗੱਲ ਦੀ ਜਾਣਕਾਰੀ ਚੀਫ ਕੋਰੋਨਰ ਲੀਜ਼ਾ ਲਾਪੋਇੰਟ ਵੱਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਵਿਚ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬੀਤੀ 25 ਜੂਨ ਤੋਂ ਇਕ ਜੁਲਾਈ ਤੱਕ 7 ਦਿਨਾਂ ਵਿਚ 719 ਲੋਕਾਂ ਦੀ ਮੌਤ ਦੀ ਸੂਚਨਾ ਮਿਲੀ ਹੈ। ਇਹ ਸੰਖਿਆ ਮੁੱਢਲੀ ਹੈ ਅਤੇ ਇਸ ਵਿਚ ਵਾਧੇ ਦਾ ਖ਼ਦਸ਼ਾ ਹੈ। ਰਿਪੋਰਟ ਕੀਤੀ ਗਈ ਕਿ 719 ਮੌਤਾਂ ਇਸ ਸਮੇਂ ਦੌਰਾਨ ਸੂਬੇ ਵਿਚ ਸਾਧਾਰਣ ਰੂਪ ਨਾਲ ਹੋਣ ਵਾਲੀਆਂ ਮੌਤਾਂ ਦੀ ਤੁਲਨਾ ਵਿਚ 3 ਗੁਣਾ ਜ਼ਿਆਦਾ ਹਨ।

ਕੋੋਰੋਨਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਠੰਡੇ ਇਲਾਕਿਆਂ ਜਿਵੇਂ ਮਾਲ, ਲਾਈਬ੍ਰੇਰੀ ਅਤੇ ਕਿਸੇ ਵੀ ਹੋਰ ਭਾਈਚਾਰਕ ਸਥਾਨਾਂ ’ਤੇ ਰਹਿਣ ਜੋ ਕਿ ਏਅਰ ਕੰਡੀਸ਼ਨਡ ਹਨ। ਚੀਫ ਕੋਰੋਨਰ ਨੇ ਕਿਹਾ, ‘ਪਿਛਲੇ ਇਕ ਹਫ਼ਤੇ ਵਿਚ ਹੋਈਆਂ ਮੌਤਾਂ ਵਿਚ ਬਹੁਤ ਸਾਰੇ ਬਜ਼ੁਰਗ ਲੋਕ ਸ਼ਾਮਲ ਸਨ ਜੋ ਘੱਟ ਹਵਾਦਾਰ ਵਾਲੇ ਨਿੱਜੀ ਘਰਾਂ ਵਿਚ ਇਕੱਲੇ ਰਹਿੰਦੇ ਸਨ।’ ਕੈਨੇਡਾ ਵਿਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ 49.6 ਡਿਗਰੀ ਸੈਲਸੀਅਸ ਦਾ ਰਿਕਾਰਡ ਉਚ ਤਾਪਮਾਨ ਦਰਜ ਕੀਤਾ ਗਿਆ।

ਟੀਵੀ ਪੰਜਾਬ ਬਿਊਰੋ

Exit mobile version