Site icon TV Punjab | English News Channel

ਪਤੀ ਨੇ ਆਈਲੈਟਸ ਵਾਲੀ ਕੁੜੀ ਨਾਲ ਮਾਰੀ ਠੱਗੀ, ਭਾਰਤੀ ਕਿਸਾਨ ਯੂਨੀਅਨ ਆਈ ਕੁੜੀ ਦੇ ਹੱਕ ‘ਚ

ਬਰਨਾਲਾ : ਬਰਨਾਲਾ ਦੇ ਕਸਬਾ ਭਦੌੜ ਦੀ ਇਕ ਲੜਕੀ ਸਰਬਜੀਤ ਕੌਰ ਪੁੱਤਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਵਿਆਹ 2008 ਸੰਦੀਪ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਭਾਈਰੂਪਾ ਨਾਲ ਹੋਇਆ ਸੀ। ਸਰਬਜੀਤ ਕੌਰ ਨੇ ਆਈਲੈੱਟਸ ਕੀਤੀ ਅਤੇ ਆਪਣੇ ਪਤੀ ਸੰਦੀਪ ਸਿੰਘ ਨਾਲ ਸਪਾਊਸ ਵੀਜ਼ੇ ਤੇ ਦੋਵੇਂ ਜਣੇ ਇੰਗਲੈਂਡ ਚਲੇ ਗਏ ਜਿਸ ਉਪਰੰਤ 2012 ‘ਚ ਉਨ੍ਹਾਂ ਦੇ ਘਰ ਇਕ ਬੇਟੇ ਅਰਣਵ ਸਿੰਘ ਨੇ ਜਨਮ ਲਿਆ।

ਉਸ ਨੇ ਦੱਸਿਆ ਕਿ ਅਸੀਂ ਉਥੇ ਪੀਆਰ ਨਹੀਂ ਹੋ ਸਕੇ ਅਤੇ ਮੇਰੇ ਪਤੀ ਨੇ ਵਾਪਸ ਇੰਡੀਆ ਆਉਣ ਦਾ ਮਨ ਬਣਾਇਆ। ਜਿਸ ਉਪਰੰਤ ਅਸੀਂ ਤਿੰਨੋਂ ਵਾਪਸ ਇੰਡੀਆ ਆ ਗਏ ਉਸ ਉਪਰੰਤ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਆਪਣੇ ਦੋਵਾਂ ਦੇ ਵਿਦੇਸ਼ ਜਾਣ ਲਈ ਫੰਡਜ਼ ਵਗੈਰਾ ਘੱਟ ਹਨ ਇਸ ਲਈ ਮੈਂ ਸਾਈਪ੍ਰੈਸ ਚਲਾ ਜਾਂਦਾ ਹਾਂ ਅਤੇ ਉੱਥੇ ਜਾ ਕੇ ਤੁਹਾਨੂੰ ਦੋਵਾਂ ਨੂੰ ਬੁਲਾ ਲਵਾਂਗਾ। ਉਸਦਾ ਪਤੀ ਸੰਦੀਪ ਸਿੰਘ 2016 ‘ਚ ਸਾਈਪ੍ਰਸ ਚਲਾ ਗਿਆ।

ਦੋ ਸਾਲ 2018 ਤਕ ਮੇਰੇ ਨਾਲ ਫੋਨ ‘ਤੇ ਗੱਲਬਾਤ ਕਰਦਾ ਰਿਹਾ ਅਤੇ ਮੈਂ ਆਪਣੇ ਸਹੁਰੇ ਘਰ ਭਾਈਰੂਪਾ ਵਿਖੇ ਬੇਟੇ ਸਮੇਤ ਰਹਿੰਦੀ ਰਹੀ ਪ੍ਰੰਤੂ 2018 ਤੋਂ ਬਾਅਦ ਉਸ ਨੇ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਮੈਨੂੰ ਫੋਨ ਕਰਨਾ ਵੀ ਬੰਦ ਕਰ ਦਿੱਤਾ। ਫਿਰ ਉਸ ਨੇ ਇਕ ਆਈਫ਼ੋਨ ਮੈਨੂੰ ਗਿਫ਼ਟ ਚ ਭੇਜਿਆ ਜਦੋਂ ਉਸ ਦਾ ਲਾਕ ਖੁਲ੍ਹਵਾਉਣ ਲਈ ਮੈਂ ਟੇੈਲੀਕੌਮ ਦੀ ਦੁਕਾਨ ਤੇ ਗਈ ਤਾਂ ਉਸਦੇ ਲੌਕ ਖੋਲ੍ਹਣ ਉਪਰੰਤ ਉਸ ਦੀਆਂ ਇਤਰਾਜ਼ਯੋਗ ਹਾਲਤ ‘ਚ ਹੋਰ ਕੁੜੀ ਨਾਲ ਫੋਟੋਆਂ ਸਾਹਮਣੇ ਆ ਗਈਆਂ।

ਉਸ ਉਪਰੰਤ ਮੈਨੂੰ ਮੇਰੇ ਸਹੁਰੇ ਘਰ ਵਾਲਿਆਂ ਨੇ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਤੋਂ ਤੰਗ ਆ ਕੇ ਮੈਂ ਆਪਣੇ ਮਾਂ ਬਾਪ ਦੇ ਘਰ ਆ ਗਈ ਹਾਂ। ਸਰਬਜੀਤ ਕੌਰ ਨੇ ਕਿਹਾ ਕਿ ਉਸਨੂੰ ਸਿਰਫ ਮੈਡਮ ਮੁਨੀਸ਼ਾ ਗੁਲਾਟੀ ਤੋਂ ਇਨਸਾਫ ਮਿਲਣ ਦੀ ਹੀ ਉਮੀਦ ਹੈ। ਜਿਸ ਕਰਕੇ ਉਹ ਮੈਡਮ ਨੂੰ ਇਕ ਦੋ ਦਿਨਾਂ ਵਿਚ ਮਿਲਣ ਜਾ ਰਹੀ ਹੈ।

ਭਾਰਤੀ ਕਿਸਾਨ ਯੂਨੀਅਨ ਲੜਕੀ ਦੀ ਹਮਾਇਤ ‘ਤੇ

ਇਸ ਮਾਮਲੇ ‘ਤੇ ਲੜਕੀ ਦੇ ਪਰਿਵਾਰ ਦੇ ਹੱਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੀ ਆ ਗਈ ਹੈ। ਇਸ ਸਬੰਧੀ ਜੱਥੇਬੰਦੀ ਦੇ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜੱਥੇਬੰਦੀ ਉਨ੍ਹਾਂ ਦੇ ਨਾਲ ਖੜੀ ਹੈ। ਇਸ ਦੇ ਸਬੰਧ ਵਿਚ ਉਹ ਅੱਜ ਵੀ ਥਾਣਾ ਭਦੌੜ ਦੀ ਪੁਲਿਸ ਨੂੰ ਮਿਲੇ ਹਨ, ਜਿਹਨਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ ਵਿੱਢਣਗੇ।

ਉਧਰ ਥਾਣਾ ਭਦੌੜ ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲ ਗਈ ਹੈ। ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਜਾਵੇਗਾ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਟੀਵੀ ਪੰਜਾਬ ਬਿਊਰੋ