ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤ ਦੇ ਦੀਪਕ ਪੂਨੀਆ ਨੇ ਚੀਨ ਦੇ ਲੀ ਜੁਸ਼ੇਨ ਨੂੰ 6.3 ਨਾਲ ਹਰਾ ਕੇ ਟੋਕੀਓ ਓਲੰਪਿਕ ਪੁਰਸ਼ਾਂ ਦੇ 86 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਇਸ ਤੋਂ ਪਹਿਲਾਂ, ਪੂਨੀਆ ਨੇ ਪੁਰਸ਼ਾਂ ਦੇ 86 ਕਿਲੋਗ੍ਰਾਮ ਵਰਗ ਵਿਚ ਆਸਾਨ ਡਰਾਅ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਨਾਈਜੀਰੀਆ ਦੇ ਏਕੇਰਾਕੇਮ ਈਗੀਓਮੋਰ ਨੂੰ ਹਰਾਇਆ, ਜੋ ਅਫਰੀਕੀ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਹੈ।
ਨਾਈਜੀਰੀਆ ਦੇ ਪਹਿਲਵਾਨ ਕੋਲ ਤਾਕਤ ਸੀ ਪਰ ਪੂਨੀਆ ਕੋਲ ਤਕਨੀਕ ਸੀ ਅਤੇ ਉਹ ਭਾਰੀ ਸੀ। ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਚੈਂਪੀਅਨਸ਼ਿਪ 2019 ਦੇ ਚਾਂਦੀ ਤਮਗਾ ਜੇਤੂ ਦੀਪਕ ਪੂਨੀਆ ਨੇ ਵਿਸ਼ਵ ਕੱਪ 2020 ਤੋਂ ਬਾਅਦ ਮੁਕਾਬਲੇ ਵਿਚ ਹਿੱਸਾ ਨਹੀਂ ਲਿਆ ਹੈ। ਉਹ ਖੱਬੀ ਕੂਹਣੀ ਦੀ ਸੱਟ ਤੋਂ ਉਭਰ ਰਿਹਾ ਸੀ ਅਤੇ ਪੋਲੈਂਡ ਓਪਨ ਤੋਂ ਹਟ ਗਿਆ ਸੀ। ਪੋਲੈਂਡ ਓਪਨ ਓਲੰਪਿਕ ਤੋਂ ਪਹਿਲਾਂ ਆਖਰੀ ਮੁਕਾਬਲਾ ਸੀ।
ਟੀਵੀ ਪੰਜਾਬ ਬਿਊਰੋ