Site icon
TV Punjab | English News Channel

ਹਿੰਦ-ਪਾਕਿ ਸਰਹੱਦ ਤੋਂ ਕਰੀਬ 10 ਕਰੋੜ ਰੁਪਏ ਦੀ ਹੈਰੋਇਨ ਬਰਾਮਦ

Facebook
Twitter
WhatsApp
Copy Link

ਪੱਟੀ : ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐੱਸ. ਐੱਫ. ਦੀ ਸਰਹੱਦੀ ਚੌਕੀ ਵਾਂ ਤਾਰਾ ਸਿੰਘ ਅਧੀਨ ਆਉਂਦੇ ਏਰੀਏ ‘ਚੋਂ ਬੀ.ਐਸ.ਐਫ ਵਲੋਂ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ ਕਰੀਬ ਦੱਸ ਕਰੋੜ ਰੁਪਏ ਬਣਦੀ ਹੈ।

ਜਾਣਕਾਰੀ ਮੁਤਾਬਕ ਬੀ.ਐੱਸ.ਐਫ ਦੇ ਜਵਾਨਾਂ ਨੇ ਹਿੰਦ ਪਾਕਿ ਸਰਹੱਦ ‘ਤੇ ਭਾਰਤ ਵਾਲੇ ਪਾਸੇ ਕੁਝ ਲੋਕਾਂ ਦੇ ਪੈਰਾਂ ਦੇ ਨਿਸ਼ਾਨ ਦੇਖੇ ਸਨ। ਇਸੇ ਦੇ ਆਧਾਰ ‘ਤੇ ਬੀ.ਐੱਸ.ਐਫ. ਦੀ 103 ਬਟਾਲੀਅਨ ਵਲੋਂ ਚਲਾਈ ਤਲਾਸ਼ੀ ਮੁਹਿੰਮ. ਚਲਾਈ ਗਈ। ਇਸ ਦੌਰਾਨ ਭਾਰਤ ਵਾਲੇ ਪਾਸੇ ਝੋਨੇ ਦੇ ਖੇਤਾਂ ਵਿਚ ਦੱਬੀ ਹੋਈ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਟੀਵੀ ਪੰਜਾਬ ਬਿਊਰੋ

Exit mobile version