ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤੀ ਗੋਲਫਰ ਅਦਿਤੀ ਅਸ਼ੋਕ ਆਖ਼ਰੀ ਗੇੜ ਵਿਚ ਤਿੰਨ ਅੰਡਰ 68 ਦੇ ਸਕੋਰ ਨਾਲ ਉਲੰਪਿਕ ਖੇਡਾਂ ਵਿਚ ਚੌਥੇ ਸਥਾਨ ‘ਤੇ ਰਹੀ। ਅਸ਼ੋਕ ਇਤਿਹਾਸ ਰਚਣ ਦੀ ਕਗਾਰ ‘ਤੇ ਸੀ। ਉਹ ਉਲੰਪਿਕ ਵਿਚ ਭਾਰਤ ਲਈ ਪਹਿਲਾ ਗੋਲਫ ਮੈਡਲ ਜਿੱਤ ਸਕਦੀ ਸੀ।
ਉਹ ਬਹੁਤ ਲੰਬੇ ਸਮੇਂ ਤੋਂ ਤੀਜੇ ਸਥਾਨ ‘ਤੇ ਟਿਕੀ ਹੋਈ ਸੀ, ਇਥੋਂ ਤਕ ਕਿ ਖਰਾਬ ਮੌਸਮ ਦੇ ਕਾਰਨ 17 ਵੇਂ ਗੇੜ ਵਿਚ ਖੇਡਣ ਤੋਂ ਪਹਿਲਾਂ ਵੀ। ਇਸ ਦੇ ਨਾਲ ਹੀ ਗੋਲਫਰ ਅਦਿਤੀ ਅਸ਼ੋਕ ਦੇ ਪ੍ਰਦਰਸ਼ਨ ‘ਤੇ ਬੰਗਲੌਰ ਗੋਲਫ ਕਲੱਬ ਦੀ ਕਪਤਾਨ ਨੇ ਕਿਹਾ ਕਿ ਇਹ ਇਕ ਸਖਤ ਮੈਚ ਸੀ।
ਉਸ ਨੇ ਚੰਗਾ ਕੀਤਾ ਉਹ ਉਲੰਪਿਕ ਵਿਚ ਭਾਰਤ ਲਈ ਮੈਡਲ ਜਿੱਤ ਸਕਦੀ ਸੀ। ਇਹ ਅਦਭੁਤ ਹੈ ਕਿ ਅਦਿਤੀ ਅਮਰੀਕਾ ਤੇ ਜਾਪਾਨ ਵਿਚ ਖੇਡ ਰਹੀ ਹੈ। ਉਹ 6 ਸਾਲ ਦੀ ਉਮਰ ਵਿਚ ਪਹਿਲੀ ਵਾਰ ਖੇਡੀ ਸੀ।
ਟੀਵੀ ਪੰਜਾਬ ਬਿਊਰੋ