ਟੋਕੀਓ : ਟੋਕੀਓ ਉਲੰਪਿਕ ਵਿਚ ਜੈਵਲਿਨ ਥਰੋਅ ਫਾਈਨਲ ਵਿਚ ਭਾਰਤ ਦਾ ਜੈਵਲਿਨ ਥ੍ਰੋਅਰ ਨੀਰਜ ਚੋਪੜਾ 87.58 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟਕੇ ਗੋਲਡ ਮੈਡਲ ਜਿੱਤਣ ਵਿਚ ਸਫਲ ਹੋ ਗਿਆ ਹੈ। ਇਸ ਨਾਲ ਨੀਰਜ ਚੋਪੜਾ ਦੇ ਨਾਂ ‘ਤੇ ਇਕ ਵੱਡਾ ਕਾਰਨਾਮਾ ਦਰਜ ਹੋ ਗਿਆ ਹੈ।
ਉਲੰਪਿਕ ਦੇ ਇਤਿਹਾਸ ਵਿਚ ਕਿਸੇ ਵੀ ਭਾਰਤੀ ਨੇ ਟ੍ਰੈਕ ਅਤੇ ਫੀਲਡ ਅਥਲੈਟਿਕਸ ਵਿਚ ਤਗਮਾ ਨਹੀਂ ਜਿੱਤਿਆ, ਫਿਰ ਨੀਰਜ ਚੋਪੜਾ ਨੇ ਤਾਂ ਗੋਲਡ ਮੈਡਲ ਜਿੱਤ ਲਿਆ ਹੈ। ਦਸ ਦੇਈਏ ਕਿ ਨੀਰਜ ਨੇ ਆਪਣੇ ਕੁਆਲੀਫਿਕੇਸ਼ਨ ਰਾਊਡ ਵਿਚ ਆਪਣੀ ਪਹਿਲੀ ਕੋਸ਼ਿਸ਼ ਵਿਚ 86.65 ਮੀਟਰ ਸੁੱਟਿਆ ਸੀ ਅਤੇ ਸਿੱਧੇ ਹੀ ਫਾਈਨਲ ਵਿਚ ਪਹੁੰਚ ਗਿਆ ਸੀ।
ਫਾਈਨਲ ਵਿਚ ਨੀਰਜ ਦੀ ਸਭ ਤੋਂ ਵੱਡੀ ਚੁਣੌਤੀ ਜਰਮਨੀ ਦੇ ਜੋਹਾਨਸ ਵੈਟਰ ਤੋਂ ਸੀ। ਜਿਸ ਨੇ 85.64 ਮੀਟਰ ਜੈਵਲਿਨ ਸੁੱਟ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਦੱਸ ਦਈਏ ਕਿ ਜਰਮਨੀ ਦੇ ਵੇਟਰ ਦਾ ਨਿੱਜੀ ਰਿਕਾਰਡ 97.76 ਮੀਟਰ ਜੈਵਲਿਨ ਸੁੱਟਣ ਦਾ ਰਿਹਾ ਹੈ ਪਰ ਅੱਜ ਦੇ ਮੁਕਾਬਲੇ ਵਿਚ ਉਹ ਆਪਣੇ ਜੌਹਰ ਨਹੀਂ ਦਿਖਾ ਸਕਿਆ।
ਟੀਵੀ ਪੰਜਾਬ ਬਿਊਰੋ