Vancouver – ਇੱਕ ਨਵੇਂ ਪੋਲ ‘ਚ ਪਤਾ ਚੱਲਿਆ ਹੈ ਕਿ ਬਹੁਤੇ ਕੈਨੇਡੀਅਨ ਵੱਧ ਰਹੀ ਮਹਿੰਗਾਈ ਕਾਰਨ ਪ੍ਰੇਸ਼ਾਨ ਹਨ। ਮਹਿੰਗਾਈ ਬਾਰੇ ਐਂਗਸ ਰੀਡ ਵੱਲੋਂ ਇਕ ਪੋਲ ਕਰਵਾਇਆ ਗਿਆ ਇਸ ‘ਚ 92 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਫਤਾਵਾਰੀ ਕਰਿਆਨੇ ਦਾ ਬਿੱਲ ਪਹਿਲਾ ਨਾਲੋਂ ਵਧਿਆ ਹੈ। 85 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਕਰਿਆਨੇ ਦੀਆਂ ਕੀਮਤਾਂ ਅਗਲੇ ਛੇ ਮਹੀਨਿਆਂ ਤੱਕ ਵੱਧਣਗੀਆਂ।
93 ਪ੍ਰਤੀਸ਼ਤ ਮੰਨਦੇ ਹਨ ਕਿ ਪਹਿਲਾਂ ਦੀ ਤੁਲਨਾ ‘ਚ ਗੈਸ ਦੀਆਂ ਕੀਮਤਾਂ ਵੱਧ ਹੋਈਆਂ ਹਨ। 56 ਪ੍ਰਤੀਸ਼ਤ ਲੋਕ ਕਿਰਾਏ ਦੀਆਂ ਵੱਧ ਕੀਮਤਾਂ ਤੋਂ ਪ੍ਰੇਸ਼ਾਨ ਹਨ।
34 ਫੀਸਦੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ 12 ਮਹੀਨੇ ਦੌਰਾਨ ਉਨ੍ਹਾਂ ਦਾ ਲਾਈਫ਼ਸਟਾਈਲ ਬਿਹਤਰ ਹੋਇਆ ਹੈ। ਕਨੇਡਾ ਦੇ ਦੂਜੇ ਸੂਬਿਆਂ ਦੀ ਤੁਲਨਾ ਵਿੱਚ ਬ੍ਰਿਟਿਸ਼ ਕੋਲੰਬੀਆ ‘ਚ ਰਹਿਣ ਵਾਲੇ ਇੱਕ ਸਾਲ ਪਹਿਲਾਂ ਨਾਲੋਂ ਬਿਹਤਰ ਹੋਣ ਦਾ ਦਾਅਵਾ ਕਰ ਰਹੇ ਹਨ। ਜਦੋਂ ਕਿ ਅਲਬਰਟਾ ਅਤੇ ਸਸਕੈਚਵਨ ਦੇ ਵਸਨੀਕ ਇਸ ਤੋਂ ਉਲਟ ਹਨ।
ਹੈਰਾਨੀ ਦੀ ਗੱਲ ਨਹੀਂ ਕਿ ਕਨੇਡਾ ਦੇ ਘੱਟ ਆਮਦਨੀ ਵਾਲੇ ਪਰਿਵਾਰ ਭਵਿੱਖ ਬਾਰੇ ਸਭ ਤੋਂ ਵੱਧ ਚਿੰਤਤ ਹਨ। ਜੋ ਸਾਲਾਨਾ 25,000 ਡਾਲਰ ਤੋਂ ਘੱਟ ਕਮਾਉਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਕ ਸਾਲ ਸੜਕ ਦੇ ਕਿਨਾਰੇ ਆ ਸਕਦੇ ਹਨ।
ਹਾਲ ਹੀ ‘ਚ ਸਟੈਟਿਸਟਿਕਸ ਕਨੇਡਾ ਨੇ ਮਈ ਮਹੀਨੇ ਦੌਰਾਨ ਮਹਿੰਗਾਈ ਦਰ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਮਹਿੰਗਾਈ ਦਰ ‘ਚ 3.6 ਪ੍ਰਤੀਸ਼ਤ ਦਾ ਵਾਧਾ ਹੋਇਆ।