Vancouver – ਪੰਜਾਬ ਤੋਂ ਵਿਦੇਸ਼ ਜਾ ਕੇ ਪੜ੍ਹਾਈ ਕਰਨ ਜਾਣ ਵਾਲੇ ਪੰਜਾਬੀਆਂ ਬਾਰੇ ਇਕ ਖਾਸ ਜਾਣਕਾਰੀ ਸਾਹਮਣੇ ਆਈ ਹੈ। ਇਕ ਰਿਪੋਰਟ ‘ਚ ਪਤਾ ਚਲਿਆ ਹੈ ਕਿ ਪਿਛਲੇ ਪੰਜ ਸਾਲਾਂ ‘ਚ ਲੱਖਾਂ ਦੀ ਗਿਣਤੀ ’ਚ ਵਿਦਿਆਰਥੀਆਂ ਨੇ ਪੰਜਾਬ ਛੱਡ ਵਿਦੇਸ਼ ਦਾ ਰੁੱਖ ਕੀਤਾ। ਜੀ ਹਾਂ, 2.62 ਲੱਖ ਦੇ ਕਰੀਬ ਪੰਜਾਬੀ ਪੰਜਾਬ ਨੂੰ ਛੱਡ ਵਿਦੇਸ਼ ‘ਚ ਪੜ੍ਹਾਈ ਕਰਨ ਵਾਸਤੇ ਗਏ। ਇਹ ਜਾਣਕਾਰੀ ਪਿਛਲੇ ਪੰਜ ਸਾਲਾਂ ਬਾਰੇ ਸਾਹਮਣੇ ਆਈ ਹੈ। ਆਂਕੜਿਆ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ 2.62 ਲੱਖ ਵਿਦਿਆਰਥੀਆ ਨੇ ਵਿਦੇਸ਼ ਪੜਨ ਲਈ ਪੰਜਾਬ ਨੂੰ ਛੱਡਿਆ ਹੈ। ਭਾਰਤ ‘ਚੋਂ ਆਂਧਰਾ ਪ੍ਰਦੇਸ ਦਾ ਨੰਬਰ ਸਟੱਡੀ ਵੀਜਾ ਲੈਣ ਵਾਲੇ ਸੂਬਿਆਂ ‘ਚੋਂ ਪਹਿਲਾ ਹੈ ਜਦਕਿ ਪੰਜਾਬ ਦੂਜੇ ਨੰਬਰ ‘ਤੇ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2019 ਦੋਰਾਨ ਪੰਜਾਬ ਦਾ ਨੰਬਰ ਪਹਿਲਾ ਸੀ । ਪਰ, ਹੁਣ ਪੰਜਾਬ ਦਾ ਨੰਬਰ ਇਸ ਮਾਮਲੇ ‘ਚ ਦੂਜਾ ਹੋ ਗਿਆ। ਇਸ ਦਾ ਕਾਰਨ ਕੋਵਿਡ ਮਹਾਂਮਾਰੀ ਦੱਸਿਆ ਗਿਆ ਹੈ ।2019 ਦੌਰਾਨ ਭਾਰਤ ‘ਚੋਂ 21.96 ਲੱਖ ਵਿਦਿਆਰਥੀ ਵਿਦੇਸ਼ ਪੜ੍ਹਾਈ ਕਰਨ ਲਈ ਗਏ ਸਨ, ਇਨ੍ਹਾਂ ਵਿਦਿਆਰਥੀਆਂ ’ਚੋਂ 2.62 ਲੱਖ ਵਿਦਿਆਰਥੀ ਇਕੱਲੇ ਪੰਜਾਬ ਦੇ ਹੀ ਹਨ। ਇਹ ਸਾਰੇ ਜਾਣਦੇ ਹਨ ਕਿ ਪੰਜਾਬੀ ਵਿਦਿਆਰਥੀਆ ਲਈ ਪਹਿਲੀ ਪਸੰਦ ਕੈਨੇਡਾ ਹੈ। ਇਸ ਸਮੇਂ ਦੌਰਾਨ ਹਰਿਆਣਾ ਤੋਂ 42,113 ਵਿਦਿਆਰਥੀ ਸਟੱਡੀ ਵੀਜ਼ੇ ’ਤੇ ਗਏ ਹਨ। ਇਸ ਦਾ ਮਤਲੱਬ ਹੈ ਪੰਜਾਬ ਦੇ ਮੁਕਾਬਲੇ ਵਿੱਚ ਹਰਿਆਣੇ ਵਿੱਚ ਵਿਦੇਸ਼ ਜਾ ਕਿ ਪੜ੍ਹਾਈ ਕਰਨ ਦਾ ਰੁਝਾਨ ਕਾਫੀ ਘੱਟ ਹੈ ।