ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਬੀਸੀ ਦੌਰੇ ਦੌਰਾਨ ਸਰੀ ‘ਚ ਪਹੁੰਚੇ। ਇਥੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਵੱਲੋਂ ਵੱਡਾ ਐਲਾਨ ਕੀਤਾ ਗਿਆ। ਟਰੂਡੋ ਨੇ ਸਕਾਈਟਰੇਨ ਪ੍ਰੌਜੈਕਟ ਲਈ ਐਲਾਨ ਕੀਤਾ। ਸਰੀ ਸਿਟੀ ਹਾਲ ‘ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਰੀ-ਲੈਂਗਲੀ ਸਕਾਈਟਰੇਨ ਪ੍ਰੌਜੈਕਟ ਲਈ 1.3 ਬਿਲੀਅਨ ਡਾਲਰ ਤੱਕ ਦੀ ਫੈਡਰਲ ਮਦਦ ਦੇਣ ਦਾ ਐਲਾਨ ਕੀਤਾ ਹੈ।ਇਸ ਦੌਰਾਨ ਪ੍ਰੀਮੀਅਰ ਜੌਨ ਹੌਰਗਨ ਵੀ ਮੌਜੂਦ ਸਨ।
ਟਰੂਡੋ ਵੱਲੋਂ ਇਸ ਦੌਰਾਨ climate change ਦਾ ਵੀ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ climate change ਦੇ ਖ਼ਿਲਾਫ਼ ਲੜੀਏ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੱਲ ਪੋਰਟ ਕੁਕਿਟਲਮ ‘ਚ ਸਨ ਜਿੱਥੇ ਉਨ੍ਹਾਂ ਨੇ ਬੀਸੀ ਦੇ ਪ੍ਰੀਮੀਅਰ ਨਾਲ ਮੁਲਾਕਾਤ ਕੀਤੀ। ਇਥੇ ਟਰੂਡੋ ਵੱਲੋਂ ਚਾਈਲਡ ਕੇਅਰ ਬਾਰੇ ਐਲਾਨ ਕੀਤਾ ਗਿਆ ਸੀ।