Vancouver – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਿਊ ਬਰਨਸਵਿਕ ’ਚ ਮੋਨਕਟਨ ਦੇ ਇੱਕ ਵੈਕਸੀਨ ਕਲੀਨਿਕ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਵੈਕਸੀਨ ਬਾਰੇ ਕੈਨੇਡਾ ਵਾਸੀਆਂ ਨੂੰ ਅਪੀਲ ਕੀਤੀ ਗਈ। ਇਥੇ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਿਹੜੇ ਕੈਨੇਡਾ ਵਾਸੀਆਂ ਨੇ ਅਜੇ ਕੋਵਿਡ ਵੈਕਸੀਨ ਨਹੀਂ ਲਗਵਾਈ ਉਹ ਜਲਦ ਇਹ ਟੀਕਾ ਲਗਵਾਉਣ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਹੁਣ ਨਵੇਂ ਕੇਸ ਉਹਨਾਂ ਵਿੱਚ ਦਰਜ ਕੀਤੇ ਜਾਂ ਰਹੇ ਹਨ ਜਿਨਾਂ ਦੇ ਦੋਵੇਂ ਟੀਕੇ ਨਹੀਂ ਲਗਵਾਏ।
ਟਰੂਡੋ ਨੇ ਕਿਹਾ ਕਿ 1% ਵਿੱਚੋਂ ਵੀ ਸਿਰਫ਼ ਅੱਧੇ ਕੇਸ ਵੈਕਸੀਨ ਲਵਾ ਚੁੱਕੇ ਲੋਕਾਂ ਵਿੱਚ ਰੀਪੋਰਟ ਕੀਤੇ ਜਾ ਰਹੇ ਹਨ।
ਹੁਣ ਤੱਕ ਕੈਨੇਡਾ ਨੂੰ ਕੋਵਿਡ 19 ਵੈਕਸੀਨ ਦੀਆਂ ਕੁੱਲ 66 ਮਿਲੀਅਨ ਖੁਰਾਕਾਂ ਕੈਨੇਡਾ ਮਿਲ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਕੋਲ ਇੰਨੀ ਵੈਕਸੀਨ ਹੈ ਕਿ ਯੋਗ ਕੈਨੇਡੀਅਨਜ਼ ਨੂੰ ਇਹ ਟੀਕਾ ਲਗਾਇਆ ਜਾਵੇ। ਟਰੂਡੋ ਨੇ ਕਿਹਾ ਕਿ ਜੋ ਉਨ੍ਹਾਂ ਵੱਲੋਂ ਵੈਕਸੀਨ ਬਾਰੇ ਵਾਅਦਾ ਕੀਤਾ ਗਿਆ ਸੀ ਕਿ ਸਤੰਬਰ ਮਹੀਨੇ ਤੱਕ ਯੋਗ ਕੈਨੇਡਾ ਵਾਸੀਆਂ ਨੂੰ ਵੈਕਸੀਨ ਲਗਾਈ ਜਾਵੇਗੀ ਇਹ ਵਾਅਦਾ ਉਨ੍ਹਾਂ ਵੱਲੋਂ ਪੂਰਾ ਕੀਤਾ ਗਿਆ ਹੈ।