Justin Trudeau ਨੇ ਸਾਥੀਆਂ ਨੂੰ ਕਿਹਾ ਅਲਵਿਦਾ

FacebookTwitterWhatsAppCopy Link

Ottawa – ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਨੂੰ ਖਾਸ ਵਿਦਾਇਗੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਨਵਦੀਪ ਬੈਂਸ, ਬੌਬ ਬ੍ਰਾਟੀਨਾ, ਵੇਨ ਈਸਟਰ, ਪੈਟ ਫਿੰਨੀਗਨ, ਪੌਲ ਲੇਫੇਬਰ, ਜੌਫ ਰੀਗਨ, ਕੇਟ ਯੰਗ ਅਲਵਿਦਾ ਆਖੀ ਹੈ।

ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਨੂੰ ਇਸ ਲਈ ਵਿਦਾਇਗੀ ਦਿੱਤੀ ਕਿਉਂਕਿ ਉਨ੍ਹਾਂ ਵੱਲੋਂ ਕੈਨੇਡਾ ‘ਚ ਅਗਲੀ ਚੋਣ ਨਹੀਂ ਲੜੀ ਜਾਵੇਗੀ। ਇਹ ਮੌਜੂਦਾ ਸਮੇਂ ਕੈਨੇਡਾ ਦੇ MP ਹਨ ਪਰ, ਅਗਲੀਆਂ ਚੋਣਾਂ ‘ਚ ਖੜੇ ਨਹੀਂ ਹੋਣਗੇ। ਜਿਕਰਯੋਗ ਹੈ ਕਿ ਨਵਦੀਪ ਬੈਂਸ ਟਰੂਡੋ ਦੀ ਕੈਬੀਨੇਟ ‘ਚ ਮੰਤਰੀ ਵੀ ਰਹਿ ਚੁੱਕੇ ਹਨ ਤੇ ਉਨ੍ਹਾਂ ਨੇ ਹਾਲ ਹੀ ‘ਚ ਫੇਅਰਵੈੱਲ ਸਪੀਚ ਵੀ ਦਿੱਤੀ।

ਪ੍ਰਧਾਨ ਮੰਤਰੀ ਨੇ ਆਪਣੇ ਸਾਥੀਆਂ ਲਈ ਲਿਖਿਆ ਹੈ ਕਿ ਸੰਸਦ ਮੈਂਬਰ ਚੁਣੇ ਜਾਣ ਬਾਅਦ ਤੁਹਾਨੂੰ ਅਤੇ ਤੁਹਾਡੇ ਭਾਈਚਾਰੇ ਨੂੰ ਸਮਰਪਿਤ ਹੁੰਦੇ ਹਨ. ਉਹ ਤੁਹਾਡੀ ਅਤੇ ਤੁਹਾਡੀਆਂ ਕਦਰਾਂ ਕੀਮਤਾਂ ਦੀ ਨੁਮਾਇੰਦਗੀ ਕਰਦੇ ਹਨ, ਉਹ ਤੁਹਾਡੀ ਆਵਾਜ਼ ਬਣ ਕੇ ਬੋਲਦੇ ਹਨ, ਅਤੇ ਉਹ ਇਹ ਸੁਨਿਸ਼ਚਿਤ ਕਰਦੇ ਹਨ ਕਿ ਤੁਹਾਨੂੰ ਜੋ ਚਾਹੀਦਾ ਹੈ ਉਹ ਤੁਹਾਡੇ ਕੋਲ ਹੋਵੇਂ।