Site icon TV Punjab | English News Channel

ਮਨਿਕਾ ਬੱਤਰਾ ਨੇ ਬ੍ਰਿਟੇਨ ਦੀ ਤਿਨ-ਤਿਨ ਹੋ ਨੂੰ ਹਰਾਇਆ

ਟੋਕੀਓ : ਟੋਕੀਓ ਉਲੰਪਿਕ ਵਿਚ ਮਨਿਕਾ ਬੱਤਰਾ ਨੇ ਬ੍ਰਿਟੇਨ ਦੀ ਤਿਨ-ਤਿਨ ਹੋ ਦੇ ਖ਼ਿਲਾਫ਼ ਟੇਬਲ ਟੈਨਿਸ ਮਹਿਲਾ ਸਿੰਗਲ ਰਾਊਂਡ 1 ਦਾ ਮੈਚ ਜਿੱਤਿਆ ਹੈ। ਮਨਿਕਾ ਬੱਤਰਾ ਨੇ ਬ੍ਰਿਟੇਨ ਦੀ ਤਿਨ-ਤਿਨ ਹੋ ਨੂੰ 11-7, 11-6, 12-10, ਅਤੇ 11-9 ਨਾਲ ਹਰਾਉਣ ਤੋਂ ਬਾਅਦ ਮਹਿਲਾ ਸਿੰਗਲ ਦੇ ਰਾਉਂਡ 1 ਵਿਚ ਜਿੱਤ ਪ੍ਰਾਪਤ ਕਰ ਲਈ ਹੈ। ਮਨਿਕਾ ਬੱਤਰਾ ਲਈ ਇਹ ਇਕ ਆਸਾਨ ਜਿੱਤ ਸੀ।

ਅੱਜ ਦੀ ਸ਼ੁਰੂਆਤ ਭਾਰਤ ਲਈ ਬਹੁਤ ਵਧੀਆ ਰਹੀ ਅੱਜ ਭਾਰਤ ਨੂੰ ਵੇਟਲਿਫਟਿੰਗ ਵਿਚ ਚਾਂਦੀ ਦਾ ਤਗਮਾ ਮਿਲਿਆ ਹੈ। ਇਸ ਸਭ ਦੇ ਵਿਚਕਾਰ, ਭਾਰਤ ਦੀ ਸਟਾਰ ਮਹਿਲਾ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਓਲੰਪਿਕ ਖੇਡਾਂ ਦੇ ਸਿੰਗਲ ਵਰਗ ਦੇ ਦੂਜੇ ਗੇੜ ਵਿਚ ਪਹੁੰਚ ਗਈ ਹੈ। ਮਨਿਕਾ ਨੇ ਸ਼ਨੀਵਾਰ ਨੂੰ ਖੇਡੇ ਗਏ ਪਹਿਲੇ ਗੇੜ ਦੇ ਮੈਚ ਵਿਚ ਬ੍ਰਿਟੇਨ ਦੀ ਤਿਨ-ਤਿਨ ਹੋ ਨੂੰ 4-0 ਨਾਲ ਹਰਾਇਆ। ਇਹ ਮੈਚ 30 ਮਿੰਟ ਤੱਕ ਚਲਦਾ ਰਿਹਾ।

ਟੀਵੀ ਪੰਜਾਬ ਬਿਊਰੋ

Exit mobile version