ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡੇ ਗਏ ਆਈਪੀਐਲ 2021 ਦੇ 27ਵੇਂ ਮੁਕਾਬਲੇ ‘ਚ ਮੁੰਬਈ ਇੰਡੀਅਨਸ ਨੇ ਚੇਨੱਈ ਸੁਪਰਕਿੰਗਸ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਚੇਨੱਈ ਨੇ ਪਹਿਲਾਂ ਖੇਡਦਿਆਂ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 20 ਓਵਰ ‘ਚ ਚਾਰ ਵਿਕਟਾਂ ‘ਤੇ 218 ਰਨ ਬਣਾਏ ਸਨ। ਇਸ ਦੇ ਜਵਾਬ ‘ਚ ਮੁੰਬਈ ਨੇ ਕੀਰਨ ਪੋਲਾਰਡ ਦੀ ਅਦਭੁਤ ਪਾਰੀ ਦੀ ਬਦੌਲਤ ਅੰਤਿਮ ਗੇਂਦ ‘ਤੇ ਟੀਚੇ ਦਾ ਪਿੱਛਾ ਕਰ ਲਿਆ।
ਮੁੰਬਈ ਦਾ ਆਈਪੀਐਲ ਦੇ ਇਤਿਹਾਸ ‘ਚ ਇਹ ਸਰਵੋਤਮ ਸਫਲ ਰਨ ਚੇਜ ਹੈ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਸ ਨੇ ਕਦੇ ਵੀ 200 ਤੋਂ ਜ਼ਿਆਦਾ ਦੌੜਾਂ ਦੇ ਟੀਚੇ ਦਾ ਪਿੱਛਾ ਨਹੀਂ ਕੀਤਾ ਸੀ। ਮੁੰਬਈ ਦੀ ਇਸ ਜਿੱਤ ਦੇ ਹੀਰੋ ਰਹੇ ਕੀਰਨ ਪੋਲਰਡ। ਉਨ੍ਹਾਂ ਸਿਰਫ 34 ਗੇਂਦਾਂ ‘ਚ 87 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਦੇ ਬੱਲੇ ‘ਚੋਂ ਛੇ ਚੌਕੇ ਤੇ ਅੱਠ ਛੱਕੇ ਨਿੱਕਲੇ। ਉੱਥੇ ਹੀ ਇਸ ਤੋਂ ਪਹਿਲਾਂ ਪੋਲਰਾਡ ਨੇ ਗੇਂਦਬਾਜ਼ੀ ‘ਚ ਦੋ ਵਿਕੇਟ ਵੀ ਲਏ ਸਨ। ਉਨ੍ਹਾਂ ਦੇ ਇਸ ਪ੍ਰਦਰਸ਼ਨ ਦੀ ਵਜਾ ਨਾਲ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਦਾ ਖਿਤਾਬ ਮਿਲਿਆ।
ਇਸ ਤੋਂ ਪਹਿਲਾਂ ਚੇਨੱਈ ਤੋਂ ਮਿਲੇ 219 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਮੁੰਬਈ ਨੂੰ ਰੋਹਿਤ ਸ਼ਰਮਾ ਤੇ ਕੁਇੰਟਨ ਡੀਕੌਕ ਨੇ ਬਿਹਤਰੀਨ ਸ਼ੁਰੂਆਤ ਦਿਵਾਈ ਸੀ। ਦੋਵਾਂ ਨੇ ਪਹਿਲੇ ਵਿਕੇਟ ਲਈ 7.4 ਓਵਰ ‘ਚ 71 ਦੌੜਾਂ ਜੋੜੀਆਂ ਸਨ। ਰੋਹਿਤ 24 ਗੇਂਦਾਂ ‘ਚ 35 ਰਨ ਬਣਾ ਕੇ ਕੈਚ ਆਊਟ ਹੋ ਗਏ। ਉਨ੍ਹਾਂ ਚਾਰ ਚੌਕੇ ਤੇ ਇਕ ਛੱਕਾ ਲਾਇਆ। ਉੱਥੇ ਹੀ ਡੀਕੌਕ ਨੇ 28 ਗੇਂਦਾਂ ‘ਚ 38 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਵੀ ਚਾਰ ਚੌਕੇ ਤੇ ਇਕ ਛੱਕਾ ਜੜਿਆ।
ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਸੂਰਯਕੁਮਾਰ ਯਾਦਵ ਵੀ ਤਿੰਨ ਰਨ ਬਣਾ ਕੇ ਚੱਲਦੇ ਬਣੇ। ਉਨ੍ਹਾਂ ਨੂੰ ਰਵਿੰਦਰ ਜਡੇਜਾ ਨੇ ਆਊਟ ਕੀਤਾ। 10ਵੇਂ ਓਵਰ ‘ਚ 81 ਦੌੜਾਂ ਤੇ ਤਿੰਨ ਵਿਕੇਟ ਡਿੱਗ ਜਾਣ ਮਗਰੋਂ ਕੀਰਨ ਪੋਲਾਰਡ ਤੇ ਕ੍ਰੂਣਾਲ ਪਾਂਡਿਆਂ ਨੇ 89 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਇਸ ਸਾਂਝੇਦਾਰੀ ‘ਚ ਜ਼ਿਆਦਾ ਰਨ ਪੋਲਰਡ ਦੇ ਰਹੇ।