Site icon TV Punjab | English News Channel

California ‘ਚ ਚੱਲੀ ਗੋਲ਼ੀ – 8 Killed

San Jose: Crime Scene

ਕੈਲੀਫ਼ੋਰਨੀਆ ਦੇ ਵਿੱਚ ਗੋਲੀ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ | ਇਹ ਘਟਨਾ ਕੈਲੀਫੋਰਨੀਆ ਦੇ ਸੈਨ ਜੋਸੇ ਦੇ ਇਲਾਕੇ ਦੇ ਰੇਲ ਯਾਰਡ ਵਿੱਚ ਵਾਪਰੀ | ਜਿਸ ਵਿਅਕਤੀ ਵੱਲੋਂ ਇਸ ਗੋਲੀਬਾਰੀ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਮੌਤ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ |ਗੋਲੀਬਾਰੀ ਨੂੰ ਜਿਸ ਵਿਅਕਤੀ ਨੇ ਅੰਜਾਮ ਦਿੱਤਾ ਉਸ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਨਹੀਂ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਹ ਵੀ.ਟੀ.ਏ ਦਾ ਕਰਮਚਾਰੀ ਸੀ | ਇਸ ਘਟਨਾ ਦੇ ਸਬੰਧ ਵਿੱਚ ਸ਼ਹਿਰ ਦੇ ਮੇਅਰ ਦਾ ਵੀ ਬਿਆਨ ਸਾਹਮਣੇ ਆਇਆ ਜਿਥੇ ਉਨ੍ਹਾਂ ਨੇ ਟਵਿਟਰ ਤੇ ਕਿਹਾ ਕਿ ਇਸ ਮਾਮਲੇ ਸਬੰਧੀ ਉਹ ਪਲ-ਪਲ ਦੀ ਜਾਣਕਾਰੀ ਲੈ ਰਹੇ ਹਨ | ਨਾਲ ਹੀ ਮੇਅਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ| ਉਨ੍ਹਾਂ ਵੱਲੋ ਇਸ ਘਟਨਾ ਨੂੰ ”ਬਲੈਕ ਮੋਮੈਂਟ” ਕਿਹਾ ਗਿਆ |

ਪੁਲਿਸ ਅਨੁਸਾਰ ਉਨ੍ਹਾਂ ਨੂੰ ਕਈ ਲੋਕਾਂ ਵੱਲੋਂ ਸਵੇਰੇ 7 ਵਜੇ ਦੇ ਕਰੀਬ ਗੋਲੀਬਾਰੀ ਚੱਲਣ ਦੀ ਖ਼ਬਰ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਉਹ ਘਟਨਾ ਸਥਲ ਤੇ ਪਹੁੰਚੇ | ਇਸ ਘਟਨਾ ਨਾਲ ਪੀੜ੍ਹਤ 2 ਜਾਣਿਆ ਨੂੰ ਨਜਦੀਕੀ ਹਸਪਤਾਲ ਲੈ ਜਾਇਆ ਗਿਆ ਜਿਸ ਵਿੱਚੋ ਇਕ ਦੀ ਮੌਤ ਦੀ ਪੁਸ਼ਟੀ ਕਰ ਦਿਤੀ ਗਈ |ਨਾਲ ਹੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਸ ਘਟਨਾ ‘ਚ ਕੁਲ 8 ਲੋਕਾਂ ਦੀ ਮੌਤ ਹੋਈ ਹੈ| ਬਾਕੀ ਜਾਣਕਾਰੀ ਅਧਿਕਾਰੀਆਂ ਵੱਲੋਂ ਇਸ ਘਟਨਾ ਦੀ ਜਾਂਚ ਕਰਨ ਤੋਂ ਬਾਅਦ ਸਾਂਝੀ ਕੀਤੀ ਜਾਵੇਗੀ |