Site icon TV Punjab | English News Channel

NIA ਵੱਲੋਂ ਭਾਈ ਜਸਬੀਰ ਸਿੰਘ ਰੋਡੇ ਦੀ ਰਿਹਾਇਸ਼ ‘ਤੇ ਛਾਪਾ

ਜਲੰਧਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੀ ਰਿਹਾਇਸ਼ ‘ਤੇ ਐਨ. ਆਈ. ਏ. ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਉਨ੍ਹਾਂ ਦੇ ਪੁੱਤਰ ਗੁਰਮੁੱਖ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਬੀਤੀ ਰਾਤ ਕੰਧਾਂ ਟੱਪ ਕੇ 10-12 ਵਿਅਕਤੀ ਉਨ੍ਹਾਂ ਦੇ ਘਰ ਦਾਖਲ ਹੋ ਗਏ ਤੇ  ਘਰ ਦੀ ਤਲਾਸ਼ੀ ਲਈ ਗਈ ਪਰ ਇਸ ਦੌਰਾਨ ਉਨ੍ਹਾਂ ਨੂੰ ਕੋਈ ਸ਼ੱਕੀ ਸਾਮਾਨ ਮੇਰੇ ਘਰ ਤੋਂ ਨਹੀਂ ਮਿਲਿਆ।

ਉਹ ਮੇਰੇ ਬੇਟੇ ਗੁਰਮੁੱਖ ਸਿੰਘ ਨੂੰ ਆਪਣੇ ਨਾਲ ਲੈ ਗਏ ਤੇ ਇਕ ਘੰਟੇ ਬਾਅਦ ਫਿਰ ਵਾਪਿਸ ਆਏ ਉਸ ਸਮੇਂ ਮੇਰਾ ਬੇਟਾ ਉਨ੍ਹਾਂ ਦੇ ਨਾਲ ਨਹੀਂ ਸੀ। ਫਿਰ ਉਨ੍ਹਾਂ ਦੁਬਾਰਾ ਤਲਾਸ਼ੀ ਲੈਣ ਦੀ ਗੱਲ ਆਖੀ ਮੇਰੀ ਤਬੀਅਤ ਠੀਕ ਨਾ ਹੋਣ ਕਾਰਨ ਮੈਂ ਉਨ੍ਹਾਂ ਨੂੰ ਕਿਹਾ ਕਿ ਉਹ ਆਪ ਹੀ ਤਲਾਸ਼ੀ ਲੈ ਲੈਣ ਇਸ ਉਪਰੰਤ ਉਨ੍ਹਾਂ ਕੁੱਝ ਬੈਗ ਦਿਖਾਏ ਤੇ ਕਿਹਾ ਕਿ ਇਹ ਬੈਗ ਮਿਲੇ ਹਨ। ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਇਹ ਬੈਗ ਮੇਰੇ ਘਰੋਂ ਮਿਲੇ ਹਨ ਜਾਂ ਉਹ ਪਹਿਲਾਂ ਹੀ ਨਾਲ ਲੈ ਕੇ ਆਏ ਸਨ।

ਟੀਵੀ ਪੰਜਾਬ ਬਿਊਰੋ

Exit mobile version