ਪੰਜਾਬ ਡਰੱਗ ਕੰਟਰੋਲਰ ਅਧਿਕਾਰੀ ਨੇਹਾ ਸ਼ੋਰੀ ਦੇ ਇਨਸਾਫ ਦੀ ਲੜਾਈ ਅਜੇ ਵੀ ਉਸ ਦੇ ਮਾਪਿਆਂ ਲਈ ਜਾਰੀ ਹੈ। ਨੇਹਾ ਸ਼ੋਰੀ ਨੂੰ ਮਾਰਚ 2019 ਵਿੱਚ ਦਿਨ ਦਿਹਾੜੇ ਉਸ ਦੇ ਦਫਤਰ ਅੰਦਰ ਹੀ ਗੋਲੀ ਮਾਰ ਦਿੱਤੀ ਗਈ ਸੀ। ਪੀੜਤ ਦੇ ਮਾਪਿਆਂ ਨੇ ਰਾਸ਼ਟਰਪਤੀ ਨੂੰ ਇਕ ਪੱਤਰ ਲਿਖ ਕੇ ਨਵੀਂ ਜਾਂਚ ਦੀ ਮੰਗ ਕੀਤੀ ਹੈ ਕਿਉਂਕਿ ਉਹਨਾਂ ਨੇ ਪੰਜਾਬ ਪੁਲਿਸ ਦੀ ਜਾਂਚ ਪੜਤਾਲ ਤੋਂ ਅਸੰਤੁਸ਼ਟੀ ਜ਼ਾਹਰ ਕੀਤੀ ਹੈ।
ਰਾਸ਼ਟਰਪਤੀ ਦੇ ਦਫ਼ਤਰ ਨੇ ਮੁੱਖ ਸਕੱਤਰ ਪੰਜਾਬ ਦੇ ਦਫ਼ਤਰ ਨੂੰ ਪੱਤਰ ਭੇਜ ਕੇ ਇਸ ਬਾਰੇ ਰਿਪੋਰਟ ਮੰਗੀ ਹੈ।
ਹਾਲਾਂਕਿ ਹਮਲਾਵਰ. ਬਲਵਿੰਦਰ ਸਿੰਘ ਵੀ ਸ਼ੋਰੀ ਦੀ ਹੱਤਿਆ ਤੋਂ ਕੁਝ ਮਿੰਟਾਂ ਬਾਅਦ ਹੀ ਮ੍ਰਿਤਕ ਪਾਇਆ ਗਿਆ ਸੀ , ਸ਼ੋਰੀ ਦੇ ਮਾਪਿਆਂ ਨੇ ਰਾਸ਼ਟਰਪਤੀ ਕੋਲ ਪਹੁੰਚ ਕੀਤੀ ਅਤੇ ਪੰਜਾਬ ਪੁਲਿਸ ਦੀ ਜਾਂਚ ‘ਤੇ ਸ਼ੱਕ ਜਤਾਇਆ। ਪੰਜਾਬ ਪੁਲਿਸ ਨੇ ਜਾਂਚ ਵਿੱਚ ਇਹ ਸਿੱਟਾ ਕੱਢਿਆ ਸੀ ਕਿ ਨੇਹਾ ਸ਼ੋਰੀ ਦੀ ਹੱਤਿਆ ਪੁਰਾਣੀ ਦੁਸ਼ਮਣੀ ਕਰਕੇ ਕੀਤੀ ਗਈ ਸੀ ਕਿਉਂਕਿ ਅਧਿਕਾਰੀ ਨੇ 10 ਸਾਲ ਪਹਿਲਾਂ ਬਲਵਿੰਦਰ ਦਾ ਡਰੱਗ ਲਾਇਸੈਂਸ ਰੱਦ ਕਰ ਦਿੱਤਾ ਸੀ।
ਪੀੜਤ ਲੜਕੀ ਦੇ ਪਿਤਾ, ਕੈਲਾਸ਼ ਕੁਮਾਰ ਸ਼ੋਰੀ (ਸੇਵਾਮੁਕਤ), ਜੋ ਕਿ 1971 ਦੇ ਯੁੱਧ ਅਨੁਭਵੀ ਵੀ ਹਨ, ਨੇ ਕਿਹਾ, “ਪੰਜਾਬ ਪੁਲਿਸ ਨੇ ਜਲਦਬਾਜ਼ੀ ਵਿੱਚ ਜਾਂਚ ਪੂਰੀ ਕੀਤੀ ਹੈ । ਉਨ੍ਹਾਂ ਨੇ ਬਹੁਤ ਸਾਰੇ ਮਹੱਤਵਪੂਰਨ ਪਹਿਲੂਆਂ ਨੂੰ ਛੱਡ ਦਿੱਤਾ। ਹਮਲਾਵਰ ਬਲਵਿੰਦਰ ਸਿੰਘ ਨੂੰ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਹੀ ਅਸਲਾ ਲਾਇਸੈਂਸ ਦੇ ਦਿੱਤਾ ਗਿਆ ਸੀ।
ਪੰਜਾਬ ਪੁਲਿਸ ਇਸ ਪੱਖ ਦੀ ਪੜਤਾਲ ਕਰਨ ਦੀ ਹਿੰਮਤ ਨਹੀਂ ਕਰ ਰਹੀ ਕਿ ਰੋਪੜ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਇੰਨੀ ਜਲਦੀ ਇੱਕ ਬੁਰੀ ਪਿਸ਼ੋਕੜ ਵਾਲੇ ਬਲਵਿੰਦਰ ਸਿੰਘ ਨੂੰ ਆਰਮ ਲਾਇਸੈਂਸ ਕਿਉਂ ਦਿੱਤਾ। ਰਾਜ ਵਿਚ 10 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਦੋ ਦਿਨ ਬਾਅਦ ਉਸਨੂੰ 12 ਮਾਰਚ ਨੂੰ ਅਸਲਾ ਲਾਇਸੈਂਸ ਦਿੱਤਾ ਗਿਆ ਸੀ, ਅਤੇ ਸਿਰਫ 17 ਦਿਨਾਂ ਬਾਅਦ, ਉਸਨੇ ਮੇਰੀ ਧੀ ਦਾ ਕਤਲ ਕਰ ਦਿੱਤਾ। ਇਸ ਸੰਬੰਧੀ ਮੈਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦਫ਼ਤਰ ਵਿੱਚ ਅਰਜ਼ੀ ਦਿੱਤੀ ਹੈ ।
ਰਾਸ਼ਟਰਪਤੀ ਨੂੰ ਲਿਖੀ ਆਪਣੀ ਚਿੱਠੀ ਵਿਚ, ਕੈਪਟਨ ਕੈਲਾਸ਼ ਸ਼ੋਰੀ ਨੇ ਦਾਅਵਾ ਕੀਤਾ, “ਬਲਵਿੰਦਰ ਸਿੰਘ ਇਕ ਸੰਗਠਿਤ ਡਰੱਗ ਸਿੰਡੀਕੇਟ ਦਾ ਮੈਂਬਰ ਸੀ। ਮੇਰੀ ਧੀ ਨਸ਼ਿਆਂ ਦੇ ਖ਼ਿਲਾਫ਼ ਕੰਮ ਕਰ ਰਹੀ ਸੀ। ਮੇਰੀ ਧੀ ਦੀ ਹੱਤਿਆ ਦੀ ਜਾਂਚ ਲਈ ਗਠਿਤ ਕੀਤੀ ਗਈ ਇਕ ਐਸਆਈਟੀ ਮਹਿਜ਼ ਇਕ ਜਾਂਚ ਨਿਪਟਾਉਣ ਦਾ ਜ਼ਰੀਆ ਸੀ। ਐਸਆਈਟੀ ਨੇ ਸਬੰਧਤ ਫੋਰੈਂਸਿਕ ਸਬੂਤ, ਹਮਲਾਵਰ ਦੇ ਕਾਲ ਰਿਕਾਰਡ ਅਤੇ ਸਾਰੇ ਖੇਤਰ ਦੇ ਸੀਸੀਟੀਵੀ ਫੁਟੇਜਾਂ ਦੀ ਜਾਂਚ ਹੀ ਨਹੀਂ ਕੀਤੀ। ”
ਨੇਹਾ ਸ਼ੋਰੀ, ਜੋ ਪੰਚਕੂਲਾ ਦੇ ਸੈਕਟਰ 6 ਦੀ ਵਸਨੀਕ ਸੀ, ਖਰੜ ਵਿਖੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਫਤਰ ਵਿਖੇ ਆਪਣੇ ਕੈਬਿਨ ਵਿੱਚ ਬੈਠੀ ਹੋਈ ਸੀ, ਜਦੋਂ ਬਲਵਿੰਦਰ ਸਿੰਘ ਨੇ 29 ਮਾਰਚ, 2019 ਨੂੰ ਉਸ ਨੂੰ ਗੋਲੀ ਮਾਰ ਦਿੱਤੀ। ਨੇਹਾ ਦੀ ਇੱਕ ਚਾਰ ਸਾਲ ਦੀ ਬੇਟੀ ਵੀ ਕੈਬਿਨ ਵਿਚ ਮੌਜੂਦ ਸੀ ਅਤੇ ਖੁਸ਼ਕਿਸਮਤੀ ਨਾਲ ਉਸ ਨੂੰ ਕੁਸ਼ ਨਹੀਂ ਹੋਇਆ।