PAU ਵਿਚ ਸਰਵਪੱਖੀ ਖੇਤੀ ਦੇ ਤਿਮਾਹੀ ਕੋਰਸ ਲਈ ਨੌਜਵਾਨ ਕਿਸਾਨਾਂ ਤੋਂ ਅਰਜ਼ੀਆਂ ਦੀ ਮੰਗ

FacebookTwitterWhatsAppCopy Link

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਅਧੀਨ ਚਲ ਰਹੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀ ਦਾ ਤਿਮਾਹੀ ਕੋਰਸ 2 ਅਗਸਤ 2021 ਤੋਂ 29 ਅਕਤੂਬਰ 2021 ਤੱਕ ਕਰਵਾਇਆ ਜਾ ਰਿਹਾ ਹੈ । ਇਸ ਕੋਰਸ ਵਿਚ ਪੰਜਾਬ ਦੇ 20 ਤੋਂ 40 ਸਾਲ ਤੱਕ ਦੀ ਉਮਰ ਦੇ ਦਸਵੀਂ ਪਾਸ ਨੌਜਵਾਨ ਹਿੱਸਾ ਲੈ ਸਕਦੇ ਹਨ ।

ਸਿਖਿਆਰਥੀਆਂ ਨੂੰ ਖੇਤੀਬਾੜੀ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਤੋਂ ਇਲਾਵਾ ਖੇਤੀ ਸਹਾਇਕ ਧੰਦਿਆਂ ਬਾਰੇ ਵੀ ਸਿਖਲਾਈ ਦਿੱਤੀ ਜਾਵੇਗੀ । ਇਸ ਸੰਬੰਧੀ ਚਾਹਵਾਨ ਨੌਜਵਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵੈਬਸਾਈਟ www.pau.edu. ਦੇ ਮੁਖ ਪੰਨੇ ਤੇ ਲਾਗਇਨ ਕਰ ਸਕਦੇ ਹਨ ਜਾਂ ਕਿਸੇ ਕੰਮਕਾਰ ਵਾਲੇ ਦਿਨ ਸਕਿੱਲ ਡਿਵੈਲਪਮੈਂਟ ਸੈਂਟਰ ਆ ਕੇ ਆਪਣੀ ਅਰਜ਼ੀ ਦੇ ਸਕਦੇ ਹਨ ।

ਅਰਜ਼ੀ ਦੇਣ ਦੀ ਅੰਤਿਮ ਮਿਤੀ 29 ਜੁਲਾਈ 2021 ਹੈ । ਕੋਰਸ ਵਿਚ ਦਾਖਲੇ ਲਈ 30 ਜੁਲਾਈ 2021 ਨੂੰ ਸਵੇਰੇ 10 ਵਜੇ ਇੰਟਰਵਿਊ ਹੋਵੇਗੀ । ਇੰਟਰਵਿਊ ਦੌਰਾਨ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ । ਚੁਣੇ ਜਾਣ ਵਾਲੇ ਵਿਦਿਆਰਥੀਆਂ ਕੋਲੋਂ ਬਤੌਰ ਸਕਿਊਰਟੀ 1000 ਰੁਪਏ ਲਈ ਜਾਵੇਗੀ ਜੋ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀ ਨੂੰ ਵਾਪਸ ਕਰ ਦਿੱਤੀ ਜਾਵੇਗੀ । ਕੋਰਸ ਦੀ ਫੀਸ 500 ਰੁਪਏ ਹੈ ਅਤੇ ਰਿਹਾਇਸ਼ ਲਈ 300 ਰੁਪਏ ਪ੍ਰਤੀ ਮਹੀਨਾ ਸਿਖਿਆਰਥੀ ਤੋਂ ਲਿਆ ਜਾਵੇਗਾ ।

ਟੀਵੀ ਪੰਜਾਬ ਬਿਊਰੋ