PAU ਨੇ ਪਿੰਡ ਜੰਡਿਆਲੀ ਵਿਚ ਮਨਾਇਆ ਤੀਜ ਦਾ ਤਿਉਹਾਰ

FacebookTwitterWhatsAppCopy Link

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਲੁਧਿਆਣਾ ਜ਼ਿਲੇ ਦੇ ਪਿੰਡ ਜੰਡਿਆਲੀ ਵਿੱਚ ਤੀਜ ਦਾ ਤਿਉਹਾਰ ਮਨਾਇਆ ਗਿਆ । ਇਹ ਤਿਉਹਾਰ ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਦੀ ਅਗਵਾਈ ਵਿਚ ਮਨਾਇਆ ਗਿਆ।

ਇਸ ਵਿਚ ਵੱਡੀ ਗਿਣਤੀ ਵਿਚ ਔਰਤਾਂ, ਮੁਟਿਆਰਾਂ ਅਤੇ ਬੱਚਿਆਂ ਨੇ ਹਿੱਸਾ ਲਿਆ । ਡਾ. ਰਿਤੂ ਮਿੱਤਲ ਨੇ ਕਿਹਾ ਕਿ ਇਸ ਮੌਕੇ ਔਰਤਾਂ ਨੇ ਗਿੱਧਾ ਪਾ ਕੇ ਤੀਜ ਦਾ ਤਿਉਹਾਰ ਮਨਾਇਆ । ਪਿੰਡ ਦੇ ਸਰਪੰਚ ਊਦੈ ਰਾਜ ਗਿੱਲ ਅਤੇ ਪੰਚ ਮਨਜੀਤ ਸਿੰਘ ਨੇ ਪੀ.ਏ.ਯੂ. ਵੱਲੋਂ ਰਵਾਇਤੀ ਸੱਭਿਆਚਾਰ ਬਚਾਉਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਬੋਲਦਿਆਂ ਡਾ. ਸੁਖਦੀਪ ਕੌਰ ਮਾਨ ਨੇ ਕਿਹਾ ਕਿ ਤੀਜ ਦਾ ਤਿਉਹਾਰ ਔਰਤਾਂ ਦੀ ਸਵੈ-ਨਿਰਭਰਤਾ ਦਾ ਪ੍ਰਤੀਕ ਹੈ । ਉਹਨਾਂ ਕਿਹਾ ਕਿ ਪਿੰਡ ਵਿਚ ਲਾਏ ਬੂਟਿਆਂ ਦੀ ਸੰਭਾਲ ਕਰਨਾ ਸਭ ਦਾ ਫਰਜ਼ ਹੈ।

ਟੀਵੀ ਪੰਜਾਬ ਬਿਊਰੋ