Site icon TV Punjab | English News Channel

ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨ ਪੁੱਜੀ ਪੁਲਿਸ ਲੋਕਾਂ ਦੇ ਵਿਰੋਧ ਸਾਹਮਣੇ ਹੋਈ ਬੇਬਸ

Sangrur: ਮੱਧਮ ਪਏ ਕਿਸਾਨ ਅੰਦੋਲਨ ਨੂੰ ਮੁੜ ਤੋਂ ਭਖਾਉਣ ਲਈ ਲੱਖਾ ਸਿਧਾਣਾ ਵਲੋਂ ਸੰਗਰੂਰ ਦੇ ਵਿਚ ਮੁਹਿੰਮ ਦੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡ-ਪਿੰਡ ਜਾ ਕੇ ਘਰਾਂ ’ਚ ਬੈਠੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਮੁਹਿੰਮ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਜਦੋਂ ਅੱਜ ਪਿੰਡ ਛਾਜਲੀ ਹਰੀ ਪਹੁੰਚੇ ਤਾਂ ਵੱਡੀ ਗਿਣਤੀ ‘ਚ ਪੁੱਜੀ ਪੁਲਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਮੌਕੇ ਤੇ ਮੌਜੂਦ ਲੱਖਾ ਸਿਧਾਣਾ ਦੇ ਸਮਰਥਕ ਅਤੇ ਹੋਰ ਲੋਕ ਭੜਕ ਉੱਠੇ| ਉਹ ਪੰਜਾਬ ਪੁਲੀਸ ਨੂੰ ਸਵਾਲ ਕਰਨ ਲੱਗੇ ਕਿ ਤੁਸੀਂ ਇੱਥੇ ਕੀ ਕਰਨ ਆਏ ਹੋ। ਲੋਕਾਂ ਦਾ ਹਜੂਮ ਭੜਕਦਾ ਦੇਖ ਪੁਲਸ ਢਿੱਲੀ ਪੈ ਗਈ। ਇਸ ਦਰਮਿਆਨ ਲੱਖਾ ਸਿਧਾਣਾ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਕੇ ਚੱਲਦੇ ਬਣੇ ਅਤੇ ਪੁਲਿਸ ਹੱਥ ਮਲਦੀ ਰਹਿ ਗਈ। ਇਕ ਵਾਰ ਫ਼ਿਰ ਲੱਖਾ ਸਿਧਾਣਾ ਨੂੰ ਦਿੱਲੀ ਪੁਲਸ ਗ੍ਰਿਫ਼ਤਾਰ ਨਹੀਂ ਕਰ ਸਕੀ। ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਲੱਖੇ ਦੀ ਗ੍ਰਿਫਤਾਰੀ ਲਈ ਪੰਜਾਬ ਪੁਲਸ ਦੇ ਨਾਲ-ਨਾਲ ਦਿੱਲੀ ਪੁਲੀਸ ਵੀ ਪਹੁੰਚੀ ਹੋਈ ਸੀ।

ਇਸ ਪ੍ਰੋਗਰਾਮ ‘ਚ ਲੱਖਾ ਸਿਧਾਣਾ ਦੇ ਨਾਲ ਨਾਲ ਕੰਵਰ ਗਰੇਵਾਲ ਵੀ ਮੌਕੇ ‘ਤੇ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਲੱਖਾ ਸਿਧਾਣਾ ਦੇ ਨਾਲ ਸੁੱਖ ਜਗਰਾਓਂ ਅਤੇ ਲੱਖਾ ਸਿਧਾਣਾ ਗਰੁੱਪ ਦੇ ਕਈ ਨੌਜਵਾਨ ਮੌਕੇ ਤੇ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

Exit mobile version