Site icon TV Punjab | English News Channel

5 ਸਾਲ ਪਹਿਲਾਂ ਹੋਇਆ Surrey ‘ਚ ਪੰਜਾਬੀ ਦਾ ਕਤਲ , ਅੱਜ ਤੱਕ ਨਹੀਂ ਮਿਲਿਆ ਇਨਸਾਫ਼

Vancouver – ਸਰੀ ‘ਚ ਅੱਜ ਹੀ ਦੇ ਦਿਨ ਪੰਜ ਸਾਲ ਪਹਿਲਾਂ ਇਕ ਪੰਜਾਬੀ ਦਾ ਕਤਲ ਕੀਤਾ ਗਿਆ। ਇਸ ਪੰਜਾਬੀ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। 2016 ‘ਚ ਜਿਸ ਪੰਜਾਬੀ ਦਾ ਕਤਲ ਕੀਤਾ ਗਿਆ ਉਸ ਦਾ ਨਾਮ ਜਤਿੰਦਰ ਸੰਧੂ ਹੈ। ਪੁਲਿਸ ਦਾ ਕਹਿਣਾ ਹੈ ਕਿ ਜਤਿੰਦਰ ਸੰਧੂ ਬੇਕਸੂਰ ਹੈ। ਕਤਲ ਦੀ ਜਾਂਚ ਕਰਨ ਵਾਲਿਆਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
whalley ‘ਚ ਪੰਜ ਸਾਲ ਪਹਿਲਾਂ ਇਹ ਘਟਨਾ ਵਾਪਰੀ ਜਿੱਥੇ ਕਾਰ ‘ਚ ਬੈਠੇ 28 ਸਾਲ ਦੇ ਨੌਜਵਾਨ ਨੂੰ ਗੋਲੀ ਮਾਰੀ ਗਈ। ਜੁਲਾਈ 23, 2016 ਨੂੰ ਸੰਧੂ ਦੇ ਦੋਸਤ ਦੀ ਬਾਂਹ ‘ਚ ਵੀ ਗੋਲੀ ਲੱਗੀ ਸੀ। ਜਾਣਕਾਰੀ ਮੁਤਾਬਿਕ ਦੋਵੇਂ ਜਾਣੇ ਗੱਡੀ ‘ਚ ਬੈਠੇ ਸਨ। ਜਾਂਚਕਰਤਾਵਾਂ ਵੱਲੋਂ ਇਸ ਨੂੰ ਗੈਂਗ ਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਸੰਬੰਧ ਲੋਅਰ ਮੇਨਲੈਂਡ ਦੀ ਗੈਂਗ ਵਾਰ ਨਾਲ ਹੈ।
ਸੰਧੂ ਦੀ ਮਾਂ ਵੱਲੋਂ ਆਪਣਾ ਦਰਦ ਬਿਆਨ ਕੀਤਾ ਗਿਆ। ਸੰਧੂ ਚਾਹੇ ਪਰਿਵਾਰ ਨੂੰ 5 ਸਾਲ ਪਹਿਲਾਂ ਛੱਡ ਗਿਆ ਪਰ, ਪਰਿਵਾਰ ਦੇ ਜਖ਼ਮ ਅੱਜ ਵੀ ਅੱਲੇ ਹਨ। ਸੰਧੂ ਦਾ ਵਿਆਹ ਨਹੀਂ ਹੋਇਆ ਸੀ। ਉਹ ਤਿੰਨ ਭੈਣ ਭਰਾਵਾਂ ‘ਚੋਂ ਸਭ ਤੋਂ ਛੋਟਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਨ੍ਹਾਂ ਨਾਲ 1-877-551-4448 ‘ਤੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

Exit mobile version