ਟੀਵੀ ਪੰਜਾਬ ਬਿਊਰੋ ਵਿਸ਼ੇਸ਼ – ਜਲੰਧਰ ਦੀ ਸਭ ਤੋਂ ਪੁਰਾਣੀ ਕੰਪਨੀ ਰਾਇਲਸ ਟ੍ਰੈਵਲ ਨੇ ਮੌਜੂਦਾ ਦੌਰ ਵਿੱਚ ਆਕਸੀਜਨ ਦੀ ਘਾਟ ਨੂੰ ਦੇਖਦਿਆਂ ਇਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ। ਕੰਪਨੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਕਸੀਜਨ ਖ਼ਰੀਦਣ ਦੀ ਲੋੜ ਨਹੀਂ ਬਲਕਿ ਉਸ ਨੂੰ ਪੈਦਾ ਕਰਨ ਦੀ ਲੋੜ ਹੈ। ਕੰਪਨੀ ਦਾ ਨਾਅਰਾ ਹੈ ਕਿ
don’t buy oxygen, plant tree and get free oxygen ..
ਮੌਜੂਦਾ ਦੌਰ ਵਿੱਚ ਆਕਸੀਜਨ ਦੀ ਘਾਟ ਨੂੰ ਦੇਖਦਿਆਂ ਕੰਪਨੀ ਨੇ ਇਕ ਸਵੈਪ ਪਲਾਂਟ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਲੋਕਾਂ ਕੋਲੋਂ ਪੁਰਾਣੇ ਬੂਟੇ ਜਾਂ ਗਮਲੇ ਲੈ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦੇ ਨਵੇਂ ਬੂਟੇ ਦਿੱਤੇ ਜਾਂਦੇ ਹਨ। ਇਸ ਦੇ ਨਾਲ-ਨਾਲ ਜੇਕਰ ਕੋਈ ਵਿਅਕਤੀ ਫਰੀ ਬੂਟੇ ਲੈਣਾ ਚਾਹੁੰਦਾ ਹੈ ਤਾਂ ਕੰਪਨੀ ਉਸ ਨੂੰ ਫਰੀ ਬੂਟੇ ਵੀ ਵੰਡਦੀ ਹੈ।
ਕੰਪਨੀ ਦੇ ਡਾਇਰੈਕਟਰ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਉਹ ਰੁੱਖਾਂ ਬੂਟਿਆਂ ਦੀਆਂ ਵਿਭਿੰਨ ਪ੍ਰਜਾਤੀਆਂ ਨੂੰ ਬਚਾਉਣ ਅਤੇ ਸੰਭਾਲਣ ਦਾ ਯਤਨ ਕਰਨਗੇ ਉੱਥੇ ਹੀ ਲੋਕਾਂ ਵਿੱਚ ਨਵੇਂ ਬੂਟੇ ਲਾਉਣ ਦਾ ਉਤਸ਼ਾਹ ਵੀ ਪੈਦਾ ਕਰਨਗੇ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਤੋਂ ਉਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਨੂੰ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਉਹ ਅਨੇਕਾਂ ਬੂਟੇ ਵੰਡ ਚੁੱਕੇ ਹਨ ਅਤੇ ਲੋਕ ਉਨ੍ਹਾਂ ਨਾਲ਼ ਜੁੜ ਕੇ ਬੜੇ ਖੁਸ਼ ਹਨ ਕਿ ਉਨ੍ਹਾਂ ਨੂੰ ਇਕ ਨਵੇਂ ਪ੍ਰੋਗਰਾਮ ਦੇ ਤਹਿਤ ਆਪਣੀ ਪਸੰਦ ਦੇ ਬੂਟੇ ਮਿਲ ਰਹੇ ਹਨ। ਇਸ ਲਈ ਉਨ੍ਹਾਂ ਨੇ ਆਪਣਾ ਇਕ ਨੰਬਰ ਵੀ ਦਿੱਤਾ ਹੋਇਆ ਹੈ ਇਸ ‘ਤੇ ਕਾਲ ਕਰਕੇ ਕੋਈ ਵੀ ਵਿਅਕਤੀ ਆਪਣੀ ਪਸੰਦ ਦੇ ਬੂਟੇ ਲੈਣ ਅਤੇ ਰਾਇਲ ਟ੍ਰੈਵਲਜ਼ ਨਾਲ ਜੁੜਨ ਲਈ ਸੰਪਰਕ ਕਰ ਸਕਦਾ ਹੈ।
Royal travels jalandhar mo.+919216892168