Site icon TV Punjab | English News Channel

ਸੋਗੀ ਖਬਰ : ਭਾਰਤ ਨੂੰ ਦੋ ਵਾਰ ਗੋਲਡ ਮੈਡਲ ਜਿੱਤਾਉਣ ਵਾਲੇ ਹਾਕੀ ਦੇ ਦਿੱਗਜ਼ ‘ ਕੇਸ਼ਵ ਦੱਤ’ ਨਹੀਂ ਰਹੇ

ਕੋਲਕਾਤਾ :  ਓਲੰਪਿਕ ਵਿਚ ਦੋ ਵਾਰ ਗੋਲਡ ਮੈਡਲ ਜਿੱਤਣ ਵਾਲੇ ਕੇਸ਼ਵ ਦੱਤ (Olympic Gold Medalist Keshav Dutt) ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਉਹ 1948 ’ਚ ਲੰਡਨ ਓਪਲੰਪਿਕ ’ਚ ਗੋਲਡ ਜਿੱਤਣ ਵਾਲੀ ਹਾਕੀ ਦੀ ਟੀਮ ਦਾ ਹਿੱਸਾ ਰਹੇ ਸਨ। ਕੇਸ਼ਵ ਨੇ ਭਾਰਤ ਤੇ ਚੀਨ ਯੁੱਧ ਤੋਂ ਬਾਅਦ ਇਸ ਮੈਡਲ ਨੂੰ ਆਰਮੀ ਫੰਡ ਨੂੰ ਦਾਨ ’ਚ ਦੇ ਦਿੱਤਾ ਸੀ। ਕੇਸ਼ਵ ਨੇ ਆਜ਼ਾਦੀ ਤੋਂ ਬਾਅਦ ਭਾਰਤ ਨੂੰ 1948 ਤੇ 1952 ਓਲੰਪਿਕ ਗੋਲਡ ਦਿਵਾਉਣ ’ਚ ਅਹਿਮ ਯੋਗਦਾਨ ਦਿੱਤਾ ਸੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਗ ਪ੍ਰਗਟਾਉਂਦੇ ਹੋਏ ਕਿਹਾ ਹਾਕੀ ਦੀ ਦੁਨੀਆ ਨੇ ਅਸਲ ਇਕ ਸੱਚਾ ਲੀਜੈਂਡ (legend) ਖੋਹ ਦਿੱਤਾ ਹੈ। ਕੇਸ਼ਵ ਦੱਤ ਦੇ ਜਾਣ ਦਾ ਬਹੁਤ ਦੁੱਖ। ਉਹ 1948 ਤੇ 1952 ’ਚ ਦੋ ਵਾਰ ਓਲੰਪਿਕ ਗੋਲਡ ਜਿੱਤਣ ਵਾਲੇ ਖਿਡਾਰੀ ਸਨ।

ਟੀਵੀ ਪੰਜਾਬ ਬਿਊਰੋ