Site icon TV Punjab | English News Channel

ਸਈਦ ਅਲੀ ਸ਼ਾਹ ਗਿਲਾਨੀ ਸਪੁਰਦ -ਏ-ਖ਼ਾਕ

ਸ੍ਰੀਨਗਰ : ਜੰਮੂ-ਕਸ਼ਮੀਰ ਵਿਚ ਤਿੰਨ ਦਹਾਕਿਆਂ ਤੋਂ ਵੱਧ ਵਕਤ ਤੱਕ ਵੱਖਵਾਦੀ ਅੰਦੋਲਨ ਦੀ ਅਗਵਾਈ ਕਰਨ ਵਾਲੇ ਪਾਕਿਸਤਾਨ ਸਮਰਥਕ ਸਈਦ ਅਲੀ ਸ਼ਾਹ ਗਿਲਾਨੀ ਨੂੰ ਅੱਜ ਸਵੇਰੇ ਸ੍ਰੀਨਗਰ ਦੇ ਹੈਦਰਪੋਰਾ ਇਲਾਕੇ ਵਿਚ ਸਪੁਰਦ -ਏ-ਖ਼ਾਕ ਕੀਤਾ ਗਿਆ।

ਇਹਤਿਆਤਨ ਦੇ ਤੌਰ ‘ਤੇ ਕਸ਼ਮੀਰ ਘਾਟੀ ਵਿਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਕਰਫ਼ਿਊ ਵਰਗੀਆਂ ਸਖ਼ਤੀਆਂ ਲਾਗੂ ਕੀਤੀਆਂ ਗਈਆਂ।

ਜ਼ਿਕਰਯੋਗ ਹੈ ਕਿ ਹੁਰੀਅਤ ਨੇਤਾ ਸਈਦ ਅਲੀ ਸ਼ਾਹ ਗਿਲਾਨੀ (92) ਦਾ ਬੁੱਧਵਾਰ ਰਾਤ 10:30 ਵਜੇ ਉਨ੍ਹਾਂ ਦੀ ਹੈਦਰਪੋਰਾ ਸਥਿਤ ਰਿਹਾਇਸ਼ ‘ਤੇ ਲੰਬੀ ਬਿਮਾਰੀ ਬਾਅਦ ਦਿਹਾਂਤ ਹੋ ਗਿਆ ਸੀ।

ਜੰਮੂ-ਕਸ਼ਮੀਰ ਦੇ ਇਸ ਕਸ਼ਮੀਰੀ ਨੇਤਾ ਦਾ ਜਨਮ 29 ਸਤੰਬਰ 1929 ਨੂੰ ਹੋਇਆ। ਗਿਲਾਨੀ ਪਾਬੰਦੀਸ਼ੁਦਾ ਜਮਾਤ-ਏ -ਇਸਲਾਮੀ ਦੇ ਮੈਂਬਰ ਸਨ ਅਤੇ ਬਾਅਦ ‘ਚ ਉਨ੍ਹਾਂ ਤਹਿਰੀਕ-ਏ-ਹੁਰੀਅਤ ਦੀ ਸਥਾਪਨਾ ਕੀਤੀ ਅਤੇ ਹੁਰੀਅਤ ਕਾਨਫ਼ਰੰਸ ਦੇ ਚੇਅਰਮੈਨ ਸਨ।

ਉਹ ਜੂਨ 2020 ‘ਚ ਹੁਰੀਅਤ ਤੋਂ ਵੱਖ ਹੋ ਗਏ ਸਨ। ਉਹ ਜੰਮੂ-ਕਸ਼ਮੀਰ ਦੇ ਸੋਪੋਰ ਵਿਧਾਨ ਸਭਾ ਹਲਕੇ ਤੋਂ 3 ਵਾਰ ਵਿਧਾਇਕ ਵੀ ਰਹੇ। ਉਹ ਪਿਛਲੇ 2 ਦਹਾਕਿਆਂ ਤੋਂ ਕਈ ਬਿਮਾਰੀਆਂ ਤੋਂ ਪੀੜਤ ਸਨ।

ਟੀਵੀ ਪੰਜਾਬ ਬਿਊਰੋ