Site icon TV Punjab | English News Channel

ਅਹਿਮ ਖ਼ਬਰ: ਸਰਕਾਰ ਦਾ ਸੰਸਦ ’ਚ ਵੱਡਾ ਐਲਾਨ, ਇਕ ਤਾਰੀਕ ਤੋਂ ਦੇਸ਼ ਭਰ ਵਿਚ ਬੈਨ ਹੋ ਜਾਵੇਗਾ ‘ਸਿੰਗਲ ਯੂਜ਼ ਪਲਾਸਟਿਕ’

ਨਵੀਂ ਦਿੱਲੀ -ਕੈਂਡੀ ਤੇ ਆਈਸਕ੍ਰੀਮ ਵਿਚ ਲੱਗੇ ਸਟਿਕ ਸਣੇ ਸਿੰਗਲ ਯੂਜ਼ ਵਾਲੇ ਪਲਾਸਟਿਕ ਦੇ ਕਈ ਉਤਪਾਦ 1 ਜਨਵਰੀ 2022 ਤੋਂ ਪੂਰੀ ਤਰ੍ਹਾਂ ਬੈਨ ਕਰ ਦਿੱਤੇ ਜਾਣਗੇ।ਇਹ ਜਾਣਕਾਰੀ ਭਾਰਤ ਸਰਕਾਰ ਨੇ ਸ਼ੁਕਰਵਾਰ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਵਿਚ ਦਿੱਤੀ । ਇਸ ਤੋਂ ਇਲਾਵਾ ਪਲਾਸਟਿਕ ਦੇ ਕਪ, ਗਲਾਸ ਸਮੇਤ ਕਈ ਹੋਰ ਸਾਮਾਨ ਅਗਲੇ ਸਾਲ ਜੁਲਾਈ ਤੋਂ ਬੈਨ ਕਰ ਦਿੱਤੇ ਜਾਣਗੇ। ਇਸ ਵੇਲੇ ਦੇਸ਼ ਭਰ ਵਿਚ ਇਨ੍ਹਾਂ ਦੀ ਵਰਤੋਂ ਵੱਡੇ ਪੱਧਰ ’ਤੇ ਹੋ ਰਹੀ ਹੈ।

ਸਿੰਗਲ ਯੂਜ਼ ਪਲਾਸਟਿਕ ਨੂੰ ਪੜਾਅਬੱਧ ਤਰੀਕੇ ਨਾਲ ਬੈਨ ਕੀਤੇ ਜਾਣ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਵਾਤਾਵਰਨ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਸੰਸਦ ਵਿਚ ਕਿਹਾ ਕਿ ਇਸ ਸਾਲ ਜਾਰੀ ਕੀਤੇ ਗਏ ਡਰਾਫਟ ਨੋਟੀਫਿਕੇਸ਼ਨ ਅਨੁਸਾਰ, ਕੁਝ ਕੁਝ ਸਿੰਗਲ ਯੂਜ਼ ਪਲਾਸਟਿਕ ਆਈਟਮ ਦੇ ਉਤਪਾਦ, ਦਰਾਮਦ, ਭੰਡਾਰ, ਵੰਡ, ਵਿਕਰੀ ਤੇ ਯੂਜ਼ ਨੂੰ 1 ਜਨਵਰੀ 2022 ਤੋਂ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਜਾਵੇਗਾ।