ਟੀਵੀ ਪੰਜਾਬ ਬਿਊਰੋ- ਵਿਸ਼ਵ ਸਿਹਤ ਸੰਗਠਨ WHO ਨੇ ਮੰਗਲਵਾਰ ਨੂੰ ਚੀਨ ਦੀ ਦੂਜੇ ਕੋਵਿਡ -19 ਟੀਕੇ ‘ਸਿਨੋਵੈਕ’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਡਬਲਯੂਐਚਓ ਨੇ ਮੰਗਲਵਾਰ ਨੂੰ ਸਿਨੋਵੈਕ-ਕੋਰੋਨਾਵੈਕ ਕੋਵਿਡ -19 ਟੀਕੇ ਨੂੰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਹੈ। ਦੇਸ਼ਾਂ, ਖਰੀਦ ਏਜੰਸੀਆਂ ਅਤੇ ਕਮਿਊਨਿਟੀਜ਼ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਹ ਟੀਕਾ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਨਿਰਮਾਣ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਇਹ ਟੀਕਾ ਬੀਜਿੰਗ ਸਥਿਤ ਦਵਾ ਕੰਪਨੀ ਸਿਨੋਵੈਕ ਵੱਲੋਂ ਬਣਾਇਆ ਗਿਆ ਹੈ।
ਡਬਲਯੂਐਚਓ ਦੇ ਸਹਾਇਕ ਡਾਇਰੈਕਟਰ-ਜਨਰਲ ਡਾ. ਮਾਰੀਅਨਜੇਲਾ ਸਿਮਾਓ ਨੇ ਕਿਹਾ ਕਿ ਦੁਨੀਆ ਨੂੰ ਬਹੁਤ ਸਾਰੇ ਕੋਰੋਨਾ ਟੀਕਿਆਂ ਦੀ ਜ਼ਰੂਰਤ ਹੈ।
ਸੰਯੁਕਤ ਰਾਸ਼ਟਰ ਵੱਖ ਵੱਖ ਦੇਸ਼ਾਂ, ਖਰੀਦ ਏਜੰਸੀਆਂ ਅਤੇ ਭਾਈਚਾਰਿਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਇਹ ਟੀਕਾ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਨਿਰਮਾਣ ਲਈ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਪੂਰਾ ਕਰਦਾ ਹੈ। ਇਹ ਟੀਕਾ ਬੀਜਿੰਗ ਸਥਿਤ ਦਵਾ ਕੰਪਨੀ ਸਿਨੋਵੈਕ ਵੱਲੋਂ ਬਣਾਇਆ ਗਿਆ ਹੈ।
ਭਾਰਤ ਨੂੰ ਸੀ WHO ਦੀਆਂ ਇਨ੍ਹਾਂ ਗੱਲਾਂ ‘ਤੇ ਇਤਰਾਜ਼
ਡਬਲਯੂਐਚਓ ਨੇ ਗ੍ਰੀਕ ਦੇ ਅਲਫਾਬੈਟਸ ਦੇ ਅਧਾਰ ‘ਤੇ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਮਿਲੇ ਵੇਰੀਐਂਟਸ ਨੂੰ ਵੱਖ ਵੱਖ ਨਾਂ ਦਿੱਤਾ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਕੋਰੋਨਾ ਦੇ ਵੱਖ ਵੱਖ ਰੂਪਾਂ ਨੂੰ ਦੇਸ਼ਾਂ ਦੇ ਨਾਵਾਂ ਨਾਲ ਜੋੜਨ ਬਾਰੇ ਵਿਵਾਦ ਹੋਇਆ ਸੀ। ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਇਸ ਵੈਰੀਐਂਟ (ਬੀ.1.617.2) ਨੂੰ ਭਾਰਤੀ ਰੂਪ ਕਹੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।