Vancouver – ਸਰੀ ਦੇ ਪਾਰਕ ਤੋਂ ਹਾਲ ‘ਚ ਮਾਮਲਾ ਸਾਹਮਣੇ ਆਇਆ ਜਿੱਥੇ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ ਕੀਤਾ ਗਿਆ। ਇਨ੍ਹਾਂ ਬੀਬੀਆਂ ‘ਤੇ ਗੋਰੇ ਜੋੜੇ ਵੱਲੋਂ ਕੂੜਾ ਵੀ ਸੁੱਟਿਆ ਗਿਆ। ਇਸ ਘਟਨਾ ਤੋਂ ਬਾਅਦ ਪੰਜਾਬੀ ਭਾਈਚਾਰੇ ਵੱਲੋ ਇਸ ਦਾ ਵਿਰੋਧ ਕਰਦਿਆ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਨਸਲੀ ਹਮਲੇ ਵਿਰੁੱਧ ਕੈਨੇਡਾ ਦੇ ਰੱਖਿਆ ਮੰਤਰੀ ਤੇ ਪੰਜਾਬੀ ਮੂਲ ਦੇ ਐਮ ਪੀਜ਼ ਵੱਲੋਂ ਵੀ ਨਸਲਵਾਦ ਦੇ ਇਸ ਵਰਤਾਰੇ ਦੀ ਨਿੰਦਾ ਕੀਤੀ ਹੈ ਗਈ ਹੈ I
ਦਰਅਸਲ ਪੰਜਾਬੀ ਮੂਲ ਦੀਆਂ ਬਜ਼ੁਰਗ ਬੀਬੀਆਂ ਜਦੋਂ ਪਾਰਕ ਵਿੱਚ ਬੈਠੀਆਂ ਸਨ ਤਾਂ ਗੋਰੇ ਜੋੜੇ ਵੱਲੋਂ ਇਨ੍ਹਾਂ ਬੀਬੀਆਂ ਉੱਪਰ ਕੂੜਾ ਸੁੱਟਿਆ ਗਿਆ ਅਤੇ ਗਲਤ ਸ਼ਬਦਾਂ ਦੀ ਵਰਤੋਂ ਕਰਦਿਆਂ ਬੀਬੀਆਂ ਨੂੰ ਭਾਰਤ ਵਾਪਿਸ ਜਾਣ ਦੀ ਗੱਲ ਆਖੀ
🧵: ਉਹਨਾਂ ਸਾਰੇ ਬੱਚਿਆ ਅਤੇ ਬਜੁਰਗ ਮਾਤਾਂਵਾਂ ਜਿਹਨਾ ਇਸ ਨਫਰਤ ਨੂੰ ਝੱਲਿਆ ਹੈ; ਮੈ ਵਾਅਦਾ ਕਰਦਾ ਹਾਂ ਤੁਸੀ ਅਤੇ ਅਸੀ ਮਿਲਕੇ ਇਹ ਨਫਰਤ ਫਲਾਉਣ ਵਾਲਿਆਂ ਨੂੰ ਜਿੱਤਣ ਨਹੀ ਦੇਣਾਂ। https://t.co/QZXQIfylHa
— Harjit Sajjan (@HarjitSajjan) August 1, 2021
ਇਸ ਘਟਨਾ ਬਾਰੇ ਵੱਖ ਵੱਖ ਸੰਸਥਾਵਾਂ ਵੱਲੋਂ ਸਰੀ ਦੇ ਪਾਰਕ ਵਿੱਚ ਇਕ ਰੈਲੀ ਕੱਢੀ ਗਈ I ਇਸ ਬਾਰੇ ਸਰੀ ਆਰ ਸੀ ਐਮ ਪੀ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ I ਕੈਨੇਡਾ ਦੇ ਡਿਫੈਂਸ ਮਨਿਸਟਰ ਹਰਜੀਤ ਸੱਜਣ ਨੇ ਕਿਹਾ ਪੰਜਾਬੀ ਖੁੱਲਕੇ ਬੋਲੋ: ਚਾਹੇ ਉਹ ਘਰ, ਪਾਰਕ, ਜਾਂ ਕਿਤੇ ਵੀ ਹੋਵੇ। ਇਹ ਸੌੜੀ ਅਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀ ਆਪਣੀ ਭਾਸ਼ਾ ਦੀਆਂ ਮਜ਼ਬੂਤ ਜੜਾਂ ਨੂੰ ਕੱਟਣ ਨਹੀਂ ਦੇਣਾ। ਇਹ ਸਾਡਾ ਘਰ ਹੈ। ਇਹ ਤੁਹਾਡਾ ਘਰ ਹੈ। ਅਸੀ ਨਫਰਤ ਨੂੰ ਜਿੱਤਣ ਨਹੀ ਦੇਣਾ I