ਮੁੰਬਈ : ਟੀ-ਸੀਰੀਜ਼ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਖਿਲਾਫ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ। ਭੂਸ਼ਣ ਕੁਮਾਰ ਖਿਲਾਫ ਇਹ ਬਲਾਤਕਾਰ ਦਾ ਕੇਸ ਮੁੰਬਈ ਦੀ ਡੀ ਐਨ ਨਗਰ ਪੁਲਿਸ ਦੁਆਰਾ ਦਰਜ ਕੀਤਾ ਗਿਆ ਹੈ। ਇਹ ਦੋਸ਼ ਲਾਇਆ ਗਿਆ ਹੈ ਕਿ ਭੂਸ਼ਨ ਕੁਮਾਰ ਨੇ ਟੀ-ਸੀਰੀਜ਼ ਪ੍ਰੋਜੈਕਟ ਵਿਚ ਕੰਮ ਕਰਨ ਦਾ ਲਾਲਚ ਦੇ ਕੇ ਇਕ 30 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ।
ਔਰਤ ਦਾ ਕਹਿਣਾ ਹੈ ਕਿ ਭੂਸ਼ਣ ਕੁਮਾਰ ਨੇ ਉਸ ਨੂੰ ਸਾਲ 2017 ਤੋਂ 2020 ਤੱਕ ਤੰਗ ਪ੍ਰੇਸ਼ਾਨ ਕੀਤਾ ਸੀ। ਪੀੜਤ ਦੇ ਅਨੁਸਾਰ ਉਸ ਦੀ ਵੀਡੀਓ ਅਤੇ ਫੋਟੋਆਂ ਨੂੰ ਵਾਇਰਲ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਭੂਸ਼ਣ ਕੁਮਾਰ ‘ਤੇ ਅਜਿਹੇ ਦੋਸ਼ ਲਗਾਏ ਗਏ ਹੋਣ।
Mumbai | Case registered u/s 376 IPC against Bhushan Kumar, managing director, T-Series, at DN Nagar Police station on allegations of rape with a 30-year-old woman on the pretext of engaging her for a project at the company. Probe underway, no arrests made till now: Police
— ANI (@ANI) July 16, 2021
ਪਹਿਲਾਂ ਵੀ ਲੱਗਿਆ ਸੀ ਇਲਜ਼ਾਮ
ਇਸ ਤੋਂ ਪਹਿਲਾਂ ਮੀਟੂ ਅੰਦੋਲਨ ਦੇ ਜ਼ਰੀਏ ਮਾਡਲ ਨੇ ਭੂਸ਼ਣ ‘ਤੇ ਸਰੀਰਕ ਪਰੇਸ਼ਾਨੀ ਦਾ ਵੀ ਦੋਸ਼ ਲਗਾਇਆ ਸੀ। ਮਾਡਲ ਨੇ ਦੋਸ਼ ਲਾਇਆ ਕਿ ਉਸ ਨੂੰ ਫਿਲਮਾਂ ਵਿਚ ਗਾਉਣ ਦੇ ਬਦਲੇ ਸੈਕਸ ਕਰਨ ਲਈ ਕਿਹਾ ਗਿਆ ਸੀ। ਹਾਲਾਂਕਿ, ਬਾਅਦ ਵਿਚ ਭੂਸ਼ਣ ਕੁਮਾਰ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ । ਉਸਨੇ ਕਿਹਾ ਸੀ ਕਿ ਇਹ ਸਿਰਫ ਉਸਦੇ ਅਕਸ ਨੂੰ ਵਿਗਾੜਨ ਲਈ ਕੀਤਾ ਜਾ ਰਿਹਾ ਹੈ।
ਟੀਵੀ ਪੰਜਾਬ ਬਿਊਰੋ