2 seriously injured Archives - TV Punjab | English News Channel https://en.tvpunjab.com/tag/2-seriously-injured/ Canada News, English Tv,English News, Tv Punjab English, Canada Politics Sun, 04 Jul 2021 07:49:31 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg 2 seriously injured Archives - TV Punjab | English News Channel https://en.tvpunjab.com/tag/2-seriously-injured/ 32 32 ਬਟਾਲਾ ‘ਚ ਖੂਨੀ ਵਾਰਦਾਤ : ਮਮੂਲੀ ਝਗੜੇ ਤੋਂ ਬਾਅਦ ਇਕੋ ਪਰਿਵਾਰ ਦੇ 6 ਜੀਅ ਗੋਲ਼ੀਆਂ ਨਾਲ ਭੁੰਨੇ, 4 ਦੀ ਮੌਤ 2 ਗੰਭੀਰ https://en.tvpunjab.com/batala-massacre-6-family-member-shot-dead-4-killed-2-seriously-injured-3577-2/ https://en.tvpunjab.com/batala-massacre-6-family-member-shot-dead-4-killed-2-seriously-injured-3577-2/#respond Sun, 04 Jul 2021 07:49:31 +0000 https://en.tvpunjab.com/?p=3577 ਬਟਾਲਾ : ਅੱਜ ਸਵੇਰ-ਸਵੇਲੇ ਹੀ ਬਟਾਲਾ ਦੇ ਪਿੰਡ ਬੱਲੜਵਾਲ ਵਿਚ ਮਾਮੂਲੀ ਤਕਰਾਰ ਨੇ ਅਜਿਹਾ ਖੂਨੀਂ ਰੂਪ ਧਾਰਨ ਕੀਤਾ ਕਿ ਇਕ ਪਰਿਵਾਰ ਦੇ 4 ਜੀਆਂ ਦੀ ਜਾਨ ਲੈ ਗਈ। ਇੱਥੇ ਦੋਹਾਂ ਪਰਿਵਾਰਾਂ ਵਿਚ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ। ਇਹ ਝਗੜਾ ਏਨਾ ਵੱਧ ਗਿਆ ਕਿ ਇਕ ਧਿਰ ਨੇ ਦੂਜੇ ਪਰਿਵਾਰ ਦੇ ਛੇ ਜੀਆਂ ’ਤੇ ਗੋਲੀਆਂ ਚਲਾ […]

The post ਬਟਾਲਾ ‘ਚ ਖੂਨੀ ਵਾਰਦਾਤ : ਮਮੂਲੀ ਝਗੜੇ ਤੋਂ ਬਾਅਦ ਇਕੋ ਪਰਿਵਾਰ ਦੇ 6 ਜੀਅ ਗੋਲ਼ੀਆਂ ਨਾਲ ਭੁੰਨੇ, 4 ਦੀ ਮੌਤ 2 ਗੰਭੀਰ appeared first on TV Punjab | English News Channel.

]]>
FacebookTwitterWhatsAppCopy Link


ਬਟਾਲਾ : ਅੱਜ ਸਵੇਰ-ਸਵੇਲੇ ਹੀ ਬਟਾਲਾ ਦੇ ਪਿੰਡ ਬੱਲੜਵਾਲ ਵਿਚ ਮਾਮੂਲੀ ਤਕਰਾਰ ਨੇ ਅਜਿਹਾ ਖੂਨੀਂ ਰੂਪ ਧਾਰਨ ਕੀਤਾ ਕਿ ਇਕ ਪਰਿਵਾਰ ਦੇ 4 ਜੀਆਂ ਦੀ ਜਾਨ ਲੈ ਗਈ। ਇੱਥੇ ਦੋਹਾਂ ਪਰਿਵਾਰਾਂ ਵਿਚ ਕਿਸੇ ਗੱਲ ਨੂੰ ਲੈਕੇ ਝਗੜਾ ਹੋ ਗਿਆ। ਇਹ ਝਗੜਾ ਏਨਾ ਵੱਧ ਗਿਆ ਕਿ ਇਕ ਧਿਰ ਨੇ ਦੂਜੇ ਪਰਿਵਾਰ ਦੇ ਛੇ ਜੀਆਂ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਟਾਲੇ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਮੰਗਲ ਸਿੰਘ ਪੁੱਤਰ ਜਗੀਰ ਸਿੰਘ, ਬਬਨਦੀਪ ਸਿੰਘ ਪੁੱਤਰ ਜਸਪਾਲ ਸਿੰਘ, ਸੁਖਵਿੰਦਰ ਸਿੰਘ ਪੁੱਤਰ ਮੰਗਲ ਸਿੰਘ, ਜਸਬੀਰ ਸਿੰਘ ਪੁੱਤਰ ਮੰਗਲ ਸਿੰਘ ਵਜੋਂ ਹੋਈ ਹੈ।

ਹਰਮਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਨੂੰ ਗੋਲੀਆਂ ਲੱਗੀਆਂ ਹਨ। ਹਾਲਤ ਗੰਭੀਰ ਹੋਣ ਕਾਰਨ ਇਨ੍ਹਾਂ ਨੂੰ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਵਾਲੇ ਖੇਤਾਂ ਵਿਚ ਕੰਮ ਕਰ ਰਹੇ ਸਨ। ਇਸੇ ਦੌਰਾਨ ਦੂਜੀ ਧਿਰ ਦੇ ਪਰਿਵਾਰ ਵਾਲਿਆਂ ਨਾਲ ਝਗੜਾ ਹੋ ਗਿਆ ਅਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਮੌਤ ਦੀ ਖੂਨੀ ਖੇਡ ਸ਼ੁਰੂ ਹੋ ਗਈ

ਟੀਵੀ ਪੰਜਾਬ ਬਿਊਰੋ

The post ਬਟਾਲਾ ‘ਚ ਖੂਨੀ ਵਾਰਦਾਤ : ਮਮੂਲੀ ਝਗੜੇ ਤੋਂ ਬਾਅਦ ਇਕੋ ਪਰਿਵਾਰ ਦੇ 6 ਜੀਅ ਗੋਲ਼ੀਆਂ ਨਾਲ ਭੁੰਨੇ, 4 ਦੀ ਮੌਤ 2 ਗੰਭੀਰ appeared first on TV Punjab | English News Channel.

]]>
https://en.tvpunjab.com/batala-massacre-6-family-member-shot-dead-4-killed-2-seriously-injured-3577-2/feed/ 0