The post ਘਰ ਵਾਲੇ ਬੇਖ਼ਬਰ ਸੁੱਤੇ ਰਹੇ… ਚੋਰ ਦੋਹਾਂ ਭਰਾਵਾਂ ਦੇ ਘਰੋਂ 45 ਤੋਲੇ ਸੋਨਾ ਅਤੇ ਨਕਦੀ ਲੈ ਕੇ ਹੋਏ ਫਰਾਰ appeared first on TV Punjab | English News Channel.
]]>
ਖੇਮਕਰਨ- ਖੇਮਕਰਨ ਸ਼ਹਿਰ ਦੇ ਵਾਰਡ ਨੰਬਰ 3 ‘ਚ ਸਥਿਤ ਦੋ ਸਕੇ ਭਰਾਵਾਂ ਕੁਲਦੀਪ ਸਿੰਘ, ਬਲਦੇਵ ਸਿੰਘ ਦੇ ਘਰਾਂ ‘ਚ ਚੋਰੀ ਹੋਣ ਦੀ ਖਬਰ ਹੈ। ਪਰਿਵਾਰ ਦੇ ਸੁੱਤੇ-ਸੁੱਤੇ ਚੋਰਾਂ ਨੇ ਬੜੀ ਦਲੇਰੀ ਨਾਲ ਕਮਰਿਆਂ ਦੀਆਂ ਖਿੜਕੀਆਂ ਤੋੜੀਆਂ ਅਤੇ ਘਰ ਵਿਚ ਵੜ ਗਏ । ਇਸ ਤੋਂ ਬਾਅਦ ਉਹ 45 ਤੋਲੇ ਸੋਨਾ ਤੇ 40 ਹਜ਼ਾਰ ਨਕਦੀ ਲੈ ਕੇ ਫਰਾਰ ਹੋ ਗਏ। ਚੋਰਾਂ ਨੇ ਘਰ ‘ਚੋ ਇਕ ਟਰੰਕ ਚੁੱਕਿਆ ਜਿਸ ਨੂੰ ਉਨ੍ਹਾਂ ਨੇ ਕਾਫੀ ਦੂਰ ਲਿਜਾ ਕੇ ਤੋੜਿਆ ਅਤੇ ਨਕਦੀ ਕੱਢੀ।
ਚੋਰ ਚੋਰੀ ਕਰਦੇ ਰਹੇ ਪਰ ਘਰ ਵਾਲੇ ਦੂਸਰੇ ਕਮਰਿਆਂ ‘ਚ ਬੇਖ਼ਬਰ ਸੁੱਤੇ ਪਏ ਸਨ। ਉਨ੍ਹਾਂ ਨੂੰ ਰਾਤ ਦੋ ਵਜੇ ਪਤਾ ਲੱਗਾ। ਇਸ ਘਟਨਾ ਕਾਰਨ ਸ਼ਹਿਰ ‘ਚ ਦਹਿਸ਼ਤ ਫੈਲ ਗਈ ਹੈ। ਇਸ ਸਬੰਧੀ ਸਥਾਨਕ ਪੁਲਿਸ ਨੂੰ ਸੂਚਨਾ ਦਿਤੀ ਗਈ ਹੈ।
ਟੀਵੀ ਪੰਜਾਬ ਬਿਊਰੋ
The post ਘਰ ਵਾਲੇ ਬੇਖ਼ਬਰ ਸੁੱਤੇ ਰਹੇ… ਚੋਰ ਦੋਹਾਂ ਭਰਾਵਾਂ ਦੇ ਘਰੋਂ 45 ਤੋਲੇ ਸੋਨਾ ਅਤੇ ਨਕਦੀ ਲੈ ਕੇ ਹੋਏ ਫਰਾਰ appeared first on TV Punjab | English News Channel.
]]>