A one day training camp for tree planters was started in PAU Archives - TV Punjab | English News Channel https://en.tvpunjab.com/tag/a-one-day-training-camp-for-tree-planters-was-started-in-pau/ Canada News, English Tv,English News, Tv Punjab English, Canada Politics Thu, 26 Aug 2021 07:47:02 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg A one day training camp for tree planters was started in PAU Archives - TV Punjab | English News Channel https://en.tvpunjab.com/tag/a-one-day-training-camp-for-tree-planters-was-started-in-pau/ 32 32 PAU ‘ਚ ਰੁੱਖ ਲਾਉਣ ਵਾਲੇ ਕਿਸਾਨਾਂ ਦਾ ਇਕ ਰੋਜ਼ਾ ਸਿਖਲਾਈ ਕੈਂਪ ਲੱਗਾ https://en.tvpunjab.com/a-one-day-training-camp-for-tree-planters-was-started-in-pau/ https://en.tvpunjab.com/a-one-day-training-camp-for-tree-planters-was-started-in-pau/#respond Thu, 26 Aug 2021 07:46:31 +0000 https://en.tvpunjab.com/?p=8662 ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਯੂਨੀਵਰਸਿਟੀ ਨਾਲ ਸੰਬੰਧਤ ਰੁੱਖ ਲਾਉਣ ਵਾਲੇ ਕਿਸਾਨਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਦਾ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੇ ਉਦਘਾਟਨ ਮੌਕੇ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਖੇਤੀ ਜੰਗਲਾਤ ਅਤੇ ਰੁੱਖ ਲਾਉਣਾ ਹੁਣ ਬਕਾਇਦਾ ਇਕ ਕਿੱਤੇ ਵਜੋਂ ਵਿਕਸਿਤ ਹੋ ਚੁੱਕਾ ਹੈ […]

The post PAU ‘ਚ ਰੁੱਖ ਲਾਉਣ ਵਾਲੇ ਕਿਸਾਨਾਂ ਦਾ ਇਕ ਰੋਜ਼ਾ ਸਿਖਲਾਈ ਕੈਂਪ ਲੱਗਾ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਯੂਨੀਵਰਸਿਟੀ ਨਾਲ ਸੰਬੰਧਤ ਰੁੱਖ ਲਾਉਣ ਵਾਲੇ ਕਿਸਾਨਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਦਾ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੇ ਉਦਘਾਟਨ ਮੌਕੇ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਖੇਤੀ ਜੰਗਲਾਤ ਅਤੇ ਰੁੱਖ ਲਾਉਣਾ ਹੁਣ ਬਕਾਇਦਾ ਇਕ ਕਿੱਤੇ ਵਜੋਂ ਵਿਕਸਿਤ ਹੋ ਚੁੱਕਾ ਹੈ ।

ਇਹ ਨਾ ਸਿਰਫ਼ ਖੇਤੀ ਵਿਭਿੰਨਤਾ ਲਈ ਸਹਾਈ ਹੋ ਰਿਹਾ ਹੈ ਬਲਕਿ ਇਸ ਨਾਲ ਵਾਤਾਵਰਨ ਵਿਚ ਵਿਆਪਕ ਤਬਦੀਲੀਆਂ ਲਿਆਉਣ ਦੀ ਦਿਸ਼ਾ ਵਿਚ ਕਦਮ ਵੀ ਪੁੱਟੇ ਜਾ ਰਹੇ ਹਨ। ਉਹਨਾ ਕਿਹਾ ਕਿ ਇਸ ਕਿੱਤੇ ਦੀ ਵਿਗਿਆਨਕ ਜਾਣਕਾਰੀ ਪ੍ਰਾਪਤ ਕਰਕੇ ਇਸ ਨੂੰ ਲਾਭਕਾਰੀ ਬਣਾਇਆ ਜਾ ਸਕਦਾ ਹੈ।

ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਦੇ ਮੁਖੀ ਡਾ. ਸੰਜੀਵ ਚੌਹਾਨ ਨੇ ਖੇਤੀ ਜੰਗਲਾਤ ਦੇ ਵਿਕਾਸ ਵਿਚ ਸਹਾਈ ਹੋਣ ਵਾਲੇ ਜ਼ਰੂਰੀ ਨੁਕਤਿਆਂ ਬਾਰੇ ਗੱਲ ਕੀਤੀ। ਉਹਨਾਂ ਇਸ ਸੰਬੰਧ ਵਿਚ ਸਰਕਾਰੀ-ਗੈਰ ਸਰਕਾਰੀ ਯੋਜਨਾਵਾਂ ਦਾ ਖੁਲਾਸਾ ਵੀ ਕੀਤਾ।

ਇਸੇ ਵਿਭਾਗ ਤੋਂ ਡਾ. ਪਰਮਿੰਦਰ ਸਿੰਘ ਨੇ ਖੇਤੀ ਜੰਗਲਾਤ ਵਿਚ ਰੁੱਖਾਂ ਦੇ ਪ੍ਰਬੰਧ ਸੰਬੰਧੀ ਆਪਣਾ ਭਾਸ਼ਣ ਦਿੱਤਾ। ਡਾ. ਹਰਮੀਤ ਸਿੰਘ ਨੇ ਖੇਤੀ ਜੰਗਲਾਤ ਲਈ ਬਦਲਵੇਂ ਰੁੱਖਾਂ ਬਾਰੇ ਗੱਲ ਕੀਤੀ। ਅੰਤ ਵਿਚ ਸ੍ਰੀ ਰਵੀ ਭਲੂਰੀਆ ਨੇ ਧੰਨਵਾਦ ਦੇ ਸ਼ਬਦ ਕਹੇ।

ਟੀਵੀ ਪੰਜਾਬ ਬਿਊਰੋ

The post PAU ‘ਚ ਰੁੱਖ ਲਾਉਣ ਵਾਲੇ ਕਿਸਾਨਾਂ ਦਾ ਇਕ ਰੋਜ਼ਾ ਸਿਖਲਾਈ ਕੈਂਪ ਲੱਗਾ appeared first on TV Punjab | English News Channel.

]]>
https://en.tvpunjab.com/a-one-day-training-camp-for-tree-planters-was-started-in-pau/feed/ 0