The post ਹਨੇਰਗਰਦੀ : ਧੱਕੇ ਨਾਲ ਨਸ਼ੀਲਾ ਘੋਲ ਪਿਆ ਕੇ ਗੁਰਸਿੱਖ ਦੇ 4 ਜਾਣਿਆਂ ਨੇ ਕਤਲ ਕੀਤੇ ਕੇਸ, 20 ਸਾਲਾਂ ਤੋਂ ਛਕਿਆ ਹੋਇਆ ਸੀ ਅੰਮ੍ਰਿਤ appeared first on TV Punjab | English News Channel.
]]>
ਗੁਰਦਾਸਪੁਰ : ਅਮਿ੍ਤਧਾਰੀ ਵਿਅਕਤੀ ਨੂੰ ਜ਼ਬਰਦਸਤੀ ਨਸ਼ੇ ਦਾ ਘੋਲ ਪਿਲਾ ਕੇ ਦਾਹੜੀ ਅਤੇ ਕੇਸ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਧਾਰੀਵਾਲ ਦੀ ਪੁਲਿਸ ਨੇ 4 ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੀੜਤ ਵਿਅਕਤੀ ਨੇ ਪੁਲਿਸ ਨੂੰ ਦਿੱਤੇ ਬਿਆਨ ਚ ਦੱਸਿਆ ਕਿ ਉਸ ਨੇ ਕਰੀਬ 20 ਸਾਲ ਤੋਂ ਅੰਮਿ੍ਤ ਛੱਕਿਆ ਹੋਇਆ ਹੈ। ਬੀਤੇ ਦਿਨ ਉਹ ਆਪਣੇ ਮੋਟਰਸਾਈਕਲ ‘ਤੇ ਧਾਰੀਵਾਲ ਤੋਂ ਵਾਪਸ ਜਾ ਰਿਹਾ ਸੀ। ਕਰੀਬ 7 ਵਜੇ ਜਦੋਂ ਉਹ ਡੱਡਵਾ ਰੋਡ ਬੱਲ ਬੇਕਰੀ ਦੀ ਦੁਕਾਨ ਨੇੜੇ ਪੁੱਜਾ ਤਾਂ ਇਕ ਵਿਅਕਤੀ ਜਿਸ ਨੇ ਆਪਣਾ ਮੂੰਹ ਪਰਨੇ ਨਾਲ ਲਪੇਟਿਆ ਸੀ, ਨੇ ਉਸ ਨੂੰ ਇਸ਼ਾਰਾ ਕਰ ਕੇ ਰੋਕਿਆਂ ਅਤੇ ਅੱਗੇ ਜਾਣ ਲਈ ਮੋਟਰਸਾਈਕਲ ‘ਤੇ ਸਵਾਰ ਹੋ ਗਿਆ। ਥੋੜ੍ਹਾ ਅੱਗੇ ਜਾ ਕੇ ਛੁਰਾ ਨੁਮਾ ਹਥਿਆਰ ਕੱਢ ਕੇ ਉਸ ਦੀ ਵੱਖੀ ‘ਤੇ ਰੱਖ ਦਿੱਤਾ ਤੇ ਕਿਹਾ ਕਿ ਪਿੰਡ ਛੋਟੇਪੁਰ ਛੱਡ ਕੇ ਆ, ਪਿੰਡ ਛੋਟੇਪੁਰ ਪੁੱਜਣ ਤੇ ਉਸ ਨੂੰ ਹੋਰ ਅੱਗੇ ਚੱਲਣ ਲਈ ਕਿਹਾ। ਜਦੋਂ ਉਹ ਪਿੰਡ ਭਿਖਾਰੀਵਾਲ ਰੋਡ ‘ਤੇ ਪੁੱਜੇ ਤਾਂ ਮੋਟਰਸਾਈਕਲ ਰੋਕਣ ਲਈ ਕਿਹਾ ਜਿੱਥੇ ਤਿੰਨ ਹੋਰ ਵਿਅਕਤੀ ਮੌਕਾ ‘ਤੇ ਆ ਗਏ। ਉਨ੍ਹਾਂ ਨੇ ਉਸ ਨੂੰ ਫੜ ਕੇ ਜ਼ਬਰਦਸਤੀ ਨਸ਼ੇ ਵਾਲਾ ਘੋਲ ਪਿਲਾ ਦਿੱਤਾ ਤੇ ਦੂਜੇ ਵਿਅਕਤੀਆਂ ਨੇ ਕੈਂਚੀ ਦੇ ਨਾਲ ਉਸ ਦੀ ਦਾੜ੍ਹੀ ਤੇ ਸਿਰ ਦੇ ਵਾਲ ਕੱਟ ਦਿੱਤੇ। ਵਿਰੋਧ ਕਰਨ ‘ਤੇ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ।
ਏਐੱਸਆਈ ਰਜਿੰਦਰ ਕੁਮਾਰ ਨੇ ਦਸਿਆਂ ਕਿ ਪੀੜਤ ਵਿਅਕਤੀ ਵੱਲੋਂ ਦਿੱਤੇ ਬਿਆਨ ‘ਤੇ ਪੁਲਿਸ ਵੱਲੋਂ 4 ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
The post ਹਨੇਰਗਰਦੀ : ਧੱਕੇ ਨਾਲ ਨਸ਼ੀਲਾ ਘੋਲ ਪਿਆ ਕੇ ਗੁਰਸਿੱਖ ਦੇ 4 ਜਾਣਿਆਂ ਨੇ ਕਤਲ ਕੀਤੇ ਕੇਸ, 20 ਸਾਲਾਂ ਤੋਂ ਛਕਿਆ ਹੋਇਆ ਸੀ ਅੰਮ੍ਰਿਤ appeared first on TV Punjab | English News Channel.
]]>