against 5G Archives - TV Punjab | English News Channel https://en.tvpunjab.com/tag/against-5g/ Canada News, English Tv,English News, Tv Punjab English, Canada Politics Fri, 04 Jun 2021 15:31:52 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg against 5G Archives - TV Punjab | English News Channel https://en.tvpunjab.com/tag/against-5g/ 32 32 5G ਤਕਨੀਕ ਖਿਲਾਫ਼ ਪਟੀਸ਼ਨ ਪਾਉਣੀ ਜੂਹੀ ਚਾਵਲਾ ਨੂੰ ਪਈ ਮਹਿੰਗੀ, ਹਾਈਕੋਰਟ ਨੇ ਠੋਕਿਆ 20 ਲੱਖ ਰੁਪਏ ਜ਼ਰਮਾਨਾ https://en.tvpunjab.com/juhi-chawla-petitions-20-lakh-fine/ https://en.tvpunjab.com/juhi-chawla-petitions-20-lakh-fine/#respond Fri, 04 Jun 2021 15:30:17 +0000 https://en.tvpunjab.com/?p=1365 ਟੀਵੀ ਪੰਜਾਬ ਬਿਊਰੋ- 5ਜੀ ਤਕਨੀਕ ਖ਼ਿਲਾਫ਼ ਮੁੰਬਈ ਹਾਈ ਕੋਰਟ ਵਿੱਚ ਪਟੀਸ਼ਨ ਪਾੳਣਾ ਜੂਹੀ ਚਾਵਲਾ ਨੂੰ ਬਹੁਤ ਮਹਿੰਗਾ ਪਿਆ ਕੋਰਟ ਨੇ ਇਸ ਮਾਮਲੇ ਵਿੱਚ ਜੂਹੀ ਚਾਵਲਾ ਨੂੰ 20 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਅਦਾਕਾਰਾ ਜੂਹੀ ਚਾਵਲਾ ਨੇ ਪਿਛਲੇ ਸੋਮਵਾਰ ਦੇਸ਼ ’ਚ 5ਜੀ ਤਕਨੀਕ ਦੇ ਖਿਲਾਫ਼ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ […]

The post 5G ਤਕਨੀਕ ਖਿਲਾਫ਼ ਪਟੀਸ਼ਨ ਪਾਉਣੀ ਜੂਹੀ ਚਾਵਲਾ ਨੂੰ ਪਈ ਮਹਿੰਗੀ, ਹਾਈਕੋਰਟ ਨੇ ਠੋਕਿਆ 20 ਲੱਖ ਰੁਪਏ ਜ਼ਰਮਾਨਾ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- 5ਜੀ ਤਕਨੀਕ ਖ਼ਿਲਾਫ਼ ਮੁੰਬਈ ਹਾਈ ਕੋਰਟ ਵਿੱਚ ਪਟੀਸ਼ਨ ਪਾੳਣਾ ਜੂਹੀ ਚਾਵਲਾ ਨੂੰ ਬਹੁਤ ਮਹਿੰਗਾ ਪਿਆ ਕੋਰਟ ਨੇ ਇਸ ਮਾਮਲੇ ਵਿੱਚ ਜੂਹੀ ਚਾਵਲਾ ਨੂੰ 20 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

ਅਦਾਕਾਰਾ ਜੂਹੀ ਚਾਵਲਾ ਨੇ ਪਿਛਲੇ ਸੋਮਵਾਰ ਦੇਸ਼ ’ਚ 5ਜੀ ਤਕਨੀਕ ਦੇ ਖਿਲਾਫ਼ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਉਨ੍ਹਾਂ ਕਿਹਾ ਸੀ ਕਿ ਨਾਗਰਿਕਾਂ, ਜਾਨਵਰਾਂ, ਬਨਸਪਤੀਆਂ ਅਤੇ ਜੀਵਾਂ ’ਤੇ 5ਜੀ ਤਕਨੀਕ ਦੀ ਰੇਡੀਏਸ਼ਨ ਦਾ ਮਾਰੂ ਪ੍ਰਭਾਵ ਪਵੇਗਾ। ਹਾਲ ਹੀ ’ਚ ਕੋਰਟ ਨੇ ਇਸ ਬਾਰੇ ਫ਼ੈਸਲਾ ਸੁਣਾਇਆ ਹੈ।

ਹਾਈ ਕੋਰਟ ਨੇ ਜੂਹੀ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਨੇ ਕਾਨੂੰਨੀ ਪ੍ਰਕਿਰਿਆ ਦੀ ਗ਼ਲਤ ਵਰਤੋਂ ਕੀਤੀ ਹੈ। ਅਜਿਹਾ ਲੱਗਦਾ ਹੈ ਕਿ ਜਿਵੇਂ ਇਹ ਪਬਲਿਸਿਟੀ ਬਟੋਰਨ ਲਈ ਕੀਤਾ ਗਿਆ ਹੈ ਕਿਉਂਕਿ ਪਟੀਸ਼ਨਕਰਤਾ (ਜੂਹੀ ਚਾਵਲਾ) ਨੂੰ ਖ਼ੁਦ ਨਹੀਂ ਕਿ ਉਸ ਦੀ ਪਟੀਸ਼ਨ ਤੱਥਾਂ ਦੇ ਆਧਾਰਿਤ ਨਹੀਂ ਹੋ ਕੇ ਪੂਰੀ ਤਰ੍ਹਾਂ ਨਾਲ ਕਾਨੂੰਨੀ ਸਲਾਹ ’ਤੇ ਆਧਾਰਿਤ ਸੀ। ਪਬਲਿਸਿਟੀ ਬਟੋਰਨ ਅਤੇ ਕੋਰਟ ਦੇ ਸਮੇਂ ਦੀ ਗ਼ਲਤ ਵਰਤੋਂ ਲਈ ਉਨ੍ਹਾਂ ’ਤੇ ਜੁੁਰਮਾਨਾ ਲਗਾਇਆ ਗਿਆ ਹੈ। 
ਜੂਹੀ ਚਾਵਲਾ ਦੀ ਪਟੀਸ਼ਨ ਨੂੰ ਰੱਦ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਪਬਲਿਸਿਟੀ ਲਈ ਪਟੀਸ਼ਨ ਦਾਇਰ ਕੀਤੀ ਗਈ ਅਤੇ ਕੋਰਟ ਦਾ ਵੀਡੀਓ ਲਿੰਕ ਸ਼ੇਅਰ ਕੀਤਾ ਗਿਆ। ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਹੈ ਕਿ ਪਟੀਸ਼ਨਕਰਤਾ ਨੇ ਪੂਰੀ ਕੋਰਟ ਫੀਸ ਵੀ ਜਮ੍ਹਾ ਨਹੀਂ ਕਰਵਾਈ, ਜੋ ਡੇਢ ਲੱਖ ਤੋਂ ਉੱਪਰ ਹੈ। ਉਨ੍ਹਾਂ ਨੇ ਇਕ ਹਫ਼ਤੇ ਦੇ ਅੰਦਰ ਇਹ ਰਕਮ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ।ਕੋਰਟ ਨੇ ਕਿਹਾ ਕਿ ਪੂਰੀ ਪਟੀਸ਼ਨ ਲੀਗਰ ਐਡਵਾਈਜ਼ਰ ’ਤੇ ਆਧਾਰਿਤ ਸੀ ਜਿਸ ’ਚ ਕੋਈ ਵੀ ਤੱਥ ਨਹੀਂ ਰੱਖੇ ਗਏ। ਪਟੀਸ਼ਨਕਰਤਾ ਨੇ ਪਬਲਿਸਿਟੀ ਲਈ ਕੋਰਟ ਦਾ ਕੀਮਤੀ ਸਮਾਂ ਬਰਬਾਦ ਕੀਤਾ। ਇਹ ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਕੋਰਟ ਦੀ ਕਾਰਜਵਾਹੀ ਦੀ ਵੀਡੀਓ ਲਿੰਕ ਆਪਣੇ ਪ੍ਰਸ਼ੰਸਕ ਦੇ ਨਾਲ ਸ਼ੇਅਰ ਕੀਤੀ।

The post 5G ਤਕਨੀਕ ਖਿਲਾਫ਼ ਪਟੀਸ਼ਨ ਪਾਉਣੀ ਜੂਹੀ ਚਾਵਲਾ ਨੂੰ ਪਈ ਮਹਿੰਗੀ, ਹਾਈਕੋਰਟ ਨੇ ਠੋਕਿਆ 20 ਲੱਖ ਰੁਪਏ ਜ਼ਰਮਾਨਾ appeared first on TV Punjab | English News Channel.

]]>
https://en.tvpunjab.com/juhi-chawla-petitions-20-lakh-fine/feed/ 0
ਭਾਰਤ ਵਿੱਚ ਲਾਂਚ ਹੋਣ ਤੋਂ ਪਹਿਲਾਂ ਹੀ 5G ਦਾ ਹੋਇਆ ਵਿਰੋਧ, ਅਦਾਲਤ ‘ਚ ਪੁੱਜੀ ਮਸ਼ਹੂਰ ਫਿਲਮ ਅਦਾਕਾਰਾ ਜੂਹੀ ਚਾਵਲਾ https://en.tvpunjab.com/juhi-chawla-against-5g-court-case/ https://en.tvpunjab.com/juhi-chawla-against-5g-court-case/#respond Mon, 31 May 2021 13:06:43 +0000 https://en.tvpunjab.com/?p=1119 ਟੀਵੀ ਪੰਜਾਬ ਬਿਊਰੋ- ਮੋਬਾਈਲ ਨੈੱਟਵਰਕ ਸੇਵਾ 5 ਜੀ ਨੂੰ ਲੈ ਕਿ ਦੁਨੀਆਂ ਭਰ ਵਿੱਚ ਚਰਚਾਵਾਂ ਹੋ ਰਹੀਆਂ ਹਨ। ਦੁਨੀਆਂ ਭਰ ਵਿੱਚ ਕਈ ਲੋਕਾਂ ਵੱਲੋਂ ਇਸ ਨੈੱਟਵਰਕ ਦਾ ਤਿੱਖਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਸ ਦੇ ਬਾਵਜੂਦ ਚਾਈਨਾ ਅਤੇ ਹੋਰ ਵਿਕਸਤ ਮੁਲਕਾਂ ਨੇ 5ਜੀ ਨੈੱਟਵਰਕ ਨੂੰ ਲਾਂਚ ਕਰ ਦਿੱਤਾ ਹੈ । 5 ਜੀ ਸੇਵਾ ਤੋਂ […]

The post ਭਾਰਤ ਵਿੱਚ ਲਾਂਚ ਹੋਣ ਤੋਂ ਪਹਿਲਾਂ ਹੀ 5G ਦਾ ਹੋਇਆ ਵਿਰੋਧ, ਅਦਾਲਤ ‘ਚ ਪੁੱਜੀ ਮਸ਼ਹੂਰ ਫਿਲਮ ਅਦਾਕਾਰਾ ਜੂਹੀ ਚਾਵਲਾ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਮੋਬਾਈਲ ਨੈੱਟਵਰਕ ਸੇਵਾ 5 ਜੀ ਨੂੰ ਲੈ ਕਿ ਦੁਨੀਆਂ ਭਰ ਵਿੱਚ ਚਰਚਾਵਾਂ ਹੋ ਰਹੀਆਂ ਹਨ। ਦੁਨੀਆਂ ਭਰ ਵਿੱਚ ਕਈ ਲੋਕਾਂ ਵੱਲੋਂ ਇਸ ਨੈੱਟਵਰਕ ਦਾ ਤਿੱਖਾ
ਵਿਰੋਧ ਵੀ ਕੀਤਾ ਜਾ ਰਿਹਾ ਹੈ ਇਸ ਦੇ ਬਾਵਜੂਦ ਚਾਈਨਾ ਅਤੇ ਹੋਰ ਵਿਕਸਤ ਮੁਲਕਾਂ ਨੇ 5ਜੀ ਨੈੱਟਵਰਕ ਨੂੰ ਲਾਂਚ ਕਰ ਦਿੱਤਾ ਹੈ ।
5 ਜੀ ਸੇਵਾ ਤੋਂ ਨਿਕਲਣ ਵਾਲੀ ਰੇਡੀਏਸ਼ਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਜ਼ਿਆਦਾਤਕ ਲੋਕਾਂ ਨੇ ਮੰਨਿਆ ਹੈ ਕਿ 5 ਜੀ ਨੈੱਟਵਰਕ ਤੋਂ ਨਿਕਲਣ ਵਾਲੀ ਰੇਡੀਏਸ਼ਨ ਕਾਫ਼ੀ ਖ਼ਤਰਨਾਕ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੂਹੀ ਚਾਵਲਾ ਨੇ ਭਾਰਤ ‘ਚ 5 ਜੀ ਸੇਵਾ ਖ਼ਿਲਾਫ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਗੌਰਤਲਬ ਹੈ ਕਿ ਜੂਹੀ ਚਾਵਲਾ ਕਾਫ਼ੀ ਸਮੇਂ ਤੋਂ 5 ਜੀ ਤੋਂ ਨਿਕਲਣ ਵਾਲੇ ਹਾਨੀਕਾਰਕ ਰੇਡੀਏਸ਼ਨ ਖ਼ਿਲਾਫ਼ ਲੋਕਾਂ ਜਾਗਰੂਕ ਕਰ ਰਹੀ ਹੈ। ਅੰਗਰੇਜ਼ੀ ਵੈੱਬਸਾਈਟ ਟਾਈਮਸ ਆਫ਼ ਇੰਡੀਆ ਦੀ ਖ਼ਬਰ ਅਨੁਸਾਰ ਉਨ੍ਹਾਂ ਨੇ ਭਾਰਤ ‘ਚ 5 ਜੀ ਟੈਕਨਾਲੋਜੀ ਨੂੰ ਲਾਗੂ ਕਰਨ ਖ਼ਿਲਾਫ਼ ਮੁੰਬਈ ਕੋਰਟ ‘ਚ ਇਕ ਪਟੀਸ਼ਨ ਦਾਇਰ ਕੀਤੀ ਹੈ। ਅਦਾਕਾਰਾ ਨੇ ਆਪਣੀ ਇਸ ਪਟੀਸ਼ਨ ‘ਚ ਮੰਗ ਕੀਤੀ ਹੈ ਕਿ 5 ਜੀ ਟੈਕਨਾਲੋਜੀ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਨਾਲ ਜੁੜੇ ਕਈ ਅਧਿਆਨਾਂ ‘ਤੇ ਗੌਰ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਹੀ ਇਸ ਟੈਕਨਾਲੋਜੀ ਨੂੰ ਭਾਰਤ ‘ਚ ਲਾਂਚ ਕਰਨ ‘ਤੇ ਵਿਚਾਰ ਕੀਤਾ ਜਾਵੇ।
ਇਸ ਪੂਰੇ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਜੂਹੀ ਚਾਵਲਾ ਨੇ ਕਿਹਾ, ”ਅਸੀਂ ਤਕਨੀਕ ਨੂੰ ਲਾਗੂ ਕੀਤੇ ਜਾਣੇ ਦੇ ਖ਼ਿਲਾਫ਼ ਨਹੀਂ ਹਾਂ। ਇਸ ਦੇ ਉਲਟ ਅਸੀਂ ਟੈਕਨਾਲੋਜੀ ਦੀ ਦੁਨੀਆ ਤੋਂ ਨਿਕਲਣ ਵਾਲੇ ਨਵੇਂ ਉਤਪਾਦਾਂ ਨੂੰ ਭਰਪੂਰ ਲੁਤਫ ਉਠਾਉਂਦੇ ਹਾਂ, ਜਿਨ੍ਹਾਂ ‘ਚ ਵਾਇਰਲੈਸ ਕਮਿਊਨੀਕੇਸ਼ਨ ਵੀ ਸ਼ਾਮਲ ਹੈ। ਹਾਲਾਂਕਿ ਇਸ ਤਰ੍ਹਾਂ ਦੀਆਂ ਡਿਵਾਈਸਾਂ ਨੂੰ ਇਸਤੇਮਾਲ ਕਰਨ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਦੁਵਿਧਾ ‘ਚ ਰਹਿੰਦੇ ਹਾਂ।” ਜੋ ਕਿ ਨਹੀਂ ਹੋਣਾ ਚਾਹੀਦਾ।

The post ਭਾਰਤ ਵਿੱਚ ਲਾਂਚ ਹੋਣ ਤੋਂ ਪਹਿਲਾਂ ਹੀ 5G ਦਾ ਹੋਇਆ ਵਿਰੋਧ, ਅਦਾਲਤ ‘ਚ ਪੁੱਜੀ ਮਸ਼ਹੂਰ ਫਿਲਮ ਅਦਾਕਾਰਾ ਜੂਹੀ ਚਾਵਲਾ appeared first on TV Punjab | English News Channel.

]]>
https://en.tvpunjab.com/juhi-chawla-against-5g-court-case/feed/ 0