Agriculture experts provided information regarding training programmes organized at PAU Archives - TV Punjab | English News Channel https://en.tvpunjab.com/tag/agriculture-experts-provided-information-regarding-training-programmes-organized-at-pau/ Canada News, English Tv,English News, Tv Punjab English, Canada Politics Wed, 07 Jul 2021 13:26:37 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Agriculture experts provided information regarding training programmes organized at PAU Archives - TV Punjab | English News Channel https://en.tvpunjab.com/tag/agriculture-experts-provided-information-regarding-training-programmes-organized-at-pau/ 32 32 ਪੀ.ਏ.ਯੂ. ਲਾਈਵ ਵਿਚ ਖੇਤੀ ਕਾਰੋਬਾਰ ਅਤੇ ਸਿਖਲਾਈ ਬਾਰੇ ਮਾਹਿਰਾਂ ਨੇ ਦਿੱਤੀ ਜਾਣਕਾਰੀ https://en.tvpunjab.com/%e0%a8%aa%e0%a9%80-%e0%a8%8f-%e0%a8%af%e0%a9%82-%e0%a8%b2%e0%a8%be%e0%a8%88%e0%a8%b5-%e0%a8%b5%e0%a8%bf%e0%a8%9a-%e0%a8%96%e0%a9%87%e0%a8%a4%e0%a9%80-%e0%a8%95%e0%a8%be%e0%a8%b0%e0%a9%8b%e0%a8%ac/ https://en.tvpunjab.com/%e0%a8%aa%e0%a9%80-%e0%a8%8f-%e0%a8%af%e0%a9%82-%e0%a8%b2%e0%a8%be%e0%a8%88%e0%a8%b5-%e0%a8%b5%e0%a8%bf%e0%a8%9a-%e0%a8%96%e0%a9%87%e0%a8%a4%e0%a9%80-%e0%a8%95%e0%a8%be%e0%a8%b0%e0%a9%8b%e0%a8%ac/#respond Wed, 07 Jul 2021 13:12:46 +0000 https://en.tvpunjab.com/?p=3944 ਲੁਧਿਆਣਾ : ਪੀ.ਏ.ਯੂ. ਦੇ ਹਫਤਾਵਰ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਕਿਸਾਨਾਂ ਨੂੰ ਖੇਤੀ ਕਾਰੋਬਾਰੀ ਸਿਖਲਾਈਆਂ ਨਾਲ ਜੁੜ ਮੁਹਾਰਤ ਵਿਕਾਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸੰਬੰਧ ਵਿਚ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਸਿਖਲਾਈਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖੇਤੀ ਸੰਬੰਧੀ ਸਿਖਲਾਈ ਯੂਨੀਵਰਸਿਟੀ ਦੇ ਵੱਖ-ਵੱਖ ਜ਼ਿਲਿਆਂ ਵਿੱਚ […]

The post ਪੀ.ਏ.ਯੂ. ਲਾਈਵ ਵਿਚ ਖੇਤੀ ਕਾਰੋਬਾਰ ਅਤੇ ਸਿਖਲਾਈ ਬਾਰੇ ਮਾਹਿਰਾਂ ਨੇ ਦਿੱਤੀ ਜਾਣਕਾਰੀ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ.ਏ.ਯੂ. ਦੇ ਹਫਤਾਵਰ ਲਾਈਵ ਪ੍ਰੋਗਰਾਮ ਵਿਚ ਇਸ ਵਾਰ ਕਿਸਾਨਾਂ ਨੂੰ ਖੇਤੀ ਕਾਰੋਬਾਰੀ ਸਿਖਲਾਈਆਂ ਨਾਲ ਜੁੜ ਮੁਹਾਰਤ ਵਿਕਾਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸੰਬੰਧ ਵਿਚ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾਂਦੀਆਂ ਸਿਖਲਾਈਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਖੇਤੀ ਸੰਬੰਧੀ ਸਿਖਲਾਈ ਯੂਨੀਵਰਸਿਟੀ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸਥਾਪਿਤ ਕਿ੍ਰਸ਼ੀ ਵਿਗਿਆਨ ਕੇਂਦਰਾਂ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ । ਉਨ੍ਹਾਂ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਚਲ ਰਹੇ ਸਿਖਲਾਈ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਅਤੇ ਇਹ ਵੀ ਦੱਸਿਆ ਕਿ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਸਿਖਿਆਰਥੀ ਕਿਸ ਤਰਾਂ ਆਪਣੇ ਕਾਰੋਬਾਰ ਵਿੱਚ ਵਾਧਾ ਕਰ ਸਕਦਾ ਹੈ।

ਮਾਈਕੋ੍ਰਬਾਇਆਲੋਜੀ ਵਿਭਾਗ ਦੇ ਮਾਹਿਰ ਡਾ. ਜੁਪਿੰਦਰ ਕੌਰ ਨੇ ਜੀਵਾਣੂੰ ਖਾਦਾਂ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਇਹਨਾਂ ਦੀ ਵਰਤੋਂ ਨਾਲ ਮਿੱਟੀ ਦੀ ਸਿਹਤ ਵਿਚ ਕਿਵੇਂ ਸੁਧਾਰ ਹੋ ਸਕਦਾ ਹੈ । ਉਨ੍ਹਾਂ ਨੇ ਬਾਸਮਤੀ ਦੀ ਫਸਲ ਵਿਚ ਜੀਵਾਣੂੰ ਖਾਦਾਂ ਦੀ ਵਰਤੋਂ ਦੇ ਢੰਗ ਦੱਸੇ ਅਤੇ ਨਾਲ ਹੀ ਇਸ ਸੰਬੰਧੀ ਸਾਵਧਾਨੀਆਂ ਵੀ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ।

ਸ਼ਹਿਦ ਮੱਖੀ ਪਾਲਕ ਐਸੋਸੀਏਸ਼ਨ ਦੇ ਮੈਂਬਰਾਂ ਲਈ ਵੈਬੀਨਾਰ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਵਿਚ ਪੰਜਾਬ ਦੇ ਅਗਾਂਹਵਧੂ ਸ਼ਹਿਦ ਮੱਖੀ ਪਾਲਕਾਂ ਦੀ ਐਸੋਸੀਏਸ਼ਨ ਦੇ ਮੈਂਬਰਾਂ ਲਈ ਇਕ ਵੈਬੀਨਾਰ ਕਰਵਾਇਆ ਗਿਆ। ਵੈਬੀਨਾਰ ਵਿਚ ਅਰੰਭਕ ਸ਼ਬਦ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਅਜੋਕੇ ਯੁੱਗ ਵਿਚ ਖੇਤੀ ਆਮਦਨ ਵਧਾਉਣ ਲਈ ਸ਼ਹਿਦ ਮੱਖੀ ਪਾਲਣ ਦੇ ਕਿੱਤੇ ਦੀ ਮਹੱਤਤਾ ਬਾਰੇ ਗੱਲ ਕੀਤੀ ।

ਉਨ੍ਹਾਂ ਸ਼ਹਿਦ ਮੱਖੀ ਪਾਲਕਾਂ ਨੂੰ ਵਿਕਸਿਤ ਤਕਨੀਕਾਂ ਅਪਨਾਉਣ ਲਈ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਪਨਾਉਣ ਲਈ ਕਿਹਾ। ਕੀਟ ਵਿਗਿਆਨੀ ਡਾ. ਅਮਿਤ ਚੌਧਰੀ ਨੇ ਸ਼ਹਿਦ ਮੱਖੀਆਂ ਦੀ ਬੇਮੌਸਮੀ ਸੰਭਾਲ ਬਾਰੇ ਵਿਸਥਾਰ ਨਾਲ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਡਾ. ਜਗਦੀਪ ਸਿੰਘ ਨੇ ਸ਼ਹਿਦ ਮੱਖੀ ਪਾਲਕ ਐਸੋਸੀਏਸ਼ਨ ਦੇ ਮੈਂਬਰ ਬਣਨ ਲਈ ਜ਼ਰੂਰੀ ਸ਼ਰਤਾਂ ਬਾਰੇ ਗੱਲ ਕੀਤੀ। ਅੰਤ ਵਿਚ ਧੰਨਵਾਦ ਦੇ ਸ਼ਬਦ ਸ੍ਰੀ ਰਵਿੰਦਰ ਭਲੂਰੀਆ ਨੇ ਕਹੇ।

ਟੀਵੀ ਪੰਜਾਬ ਬਿਊਰੋ

The post ਪੀ.ਏ.ਯੂ. ਲਾਈਵ ਵਿਚ ਖੇਤੀ ਕਾਰੋਬਾਰ ਅਤੇ ਸਿਖਲਾਈ ਬਾਰੇ ਮਾਹਿਰਾਂ ਨੇ ਦਿੱਤੀ ਜਾਣਕਾਰੀ appeared first on TV Punjab | English News Channel.

]]>
https://en.tvpunjab.com/%e0%a8%aa%e0%a9%80-%e0%a8%8f-%e0%a8%af%e0%a9%82-%e0%a8%b2%e0%a8%be%e0%a8%88%e0%a8%b5-%e0%a8%b5%e0%a8%bf%e0%a8%9a-%e0%a8%96%e0%a9%87%e0%a8%a4%e0%a9%80-%e0%a8%95%e0%a8%be%e0%a8%b0%e0%a9%8b%e0%a8%ac/feed/ 0