Anshul Chhatrapati Archives - TV Punjab | English News Channel https://en.tvpunjab.com/tag/anshul-chhatrapati/ Canada News, English Tv,English News, Tv Punjab English, Canada Politics Fri, 21 May 2021 15:57:52 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Anshul Chhatrapati Archives - TV Punjab | English News Channel https://en.tvpunjab.com/tag/anshul-chhatrapati/ 32 32 ਰਾਮ ਰਹੀਮ ਦੀ ਪੈਰੋਲ ਦਾ ਅੰਸ਼ੂਲ ਛੱਤਰਪਤੀ ਨੇ ਕੀਤਾ ਸਖਤ ਵਿਰੋਧ, ਸਰਕਾਰ ਉੱਤੇ ਲਾਏ ਗੰਭੀਰ ਦੋਸ਼ https://en.tvpunjab.com/anshul-chhatrapati_ram-raheem-parol/ https://en.tvpunjab.com/anshul-chhatrapati_ram-raheem-parol/#respond Fri, 21 May 2021 15:56:39 +0000 https://en.tvpunjab.com/?p=431 ਟੀਵੀ ਪੰਜਾਬ ਬਿਊਰੋ-ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਐਮਰਜੈਂਸੀ ਪੈਰੋਲ ਦਿੱਤੇ ਜਾਣ ਦੇ ਮਾਮਲੇ ‘ਤੇ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੂਲ ਛਤਰਪਤੀ ਨੇ ਸਰਕਾਰ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਤਲ ਅਤੇ ਸਾਧਵੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਰਾਮ ਰਹੀਮ ਵਰਗੇ ਖੌਫ਼ਨਾਕ ਕੈਦੀ ਨੂੰ ਪੈਰੋਲ ਦੇਣਾ ਨਿੰਦਣਯੋਗ ਹੈ। ਉਨ੍ਹਾਂ […]

The post ਰਾਮ ਰਹੀਮ ਦੀ ਪੈਰੋਲ ਦਾ ਅੰਸ਼ੂਲ ਛੱਤਰਪਤੀ ਨੇ ਕੀਤਾ ਸਖਤ ਵਿਰੋਧ, ਸਰਕਾਰ ਉੱਤੇ ਲਾਏ ਗੰਭੀਰ ਦੋਸ਼ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਐਮਰਜੈਂਸੀ ਪੈਰੋਲ ਦਿੱਤੇ ਜਾਣ ਦੇ ਮਾਮਲੇ ‘ਤੇ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੂਲ ਛਤਰਪਤੀ ਨੇ ਸਰਕਾਰ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਤਲ ਅਤੇ ਸਾਧਵੀ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਰਾਮ ਰਹੀਮ ਵਰਗੇ ਖੌਫ਼ਨਾਕ ਕੈਦੀ ਨੂੰ ਪੈਰੋਲ ਦੇਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਖੇਡ ਸਰਕਾਰ ਦੀ ਮਿਲੀਭੁਗਤ ਨਾਲ ਖੇਡੀ ਗਈ ਹੈ।

ਰਾਮ ਰਹੀਮ ਨੂੰ ਮਿਲੀ ਪੈਰੋਲ ਤੋਂ ਬਾਅਦ ਅੰਸ਼ੂਲ ਛਤਰਪਤੀ ਨੇ ਸਿਰਸਾ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਦੇ 24 ਘੰਟੇ ਅਤੇ ਫਿਰ 48 ਘੰਟਿਆਂ ਦੀ ਨਿਗਰਾਨੀ ਵਾਲੀ ਪੈਰੋਲ ਦੇ ਕੇ ਟਰੈਕ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਰਾਮ ਰਹੀਮ ਨੂੰ ਪੈਰੋਲ ‘ਤੇ ਸਿਰਸਾ ਅੱਗੇ ਲਿਆਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਉਹ ਪਹਿਲਾਂ ਆਪਣੀ ਬਿਮਾਰੀ ਦਾ ਬਹਾਨਾ ਬਣਾ ਕੇ ਹਸਪਤਾਲ ਗਿਆ ਅਤੇ ਫਿਰ ਡਾਕਟਰਾਂ ਵਲੋਂ ਫਿੱਟ ਦੱਸੇ ਜਾਣ ਤੋਂ ਬਾਅਦ ਐਮਰਜੈਂਸੀ ਪੈਰੋਲ ਲਈ ਬਿਨੈ-ਪੱਤਰ ਦਿੱਤਾ ਜਾਣਾ ਇਹ ਦਰਸਾਉਂਦਾ ਹੈ ਕਿ ਕਿਵੇਂ ਮਾਂ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਪਹਿਲਾਂ ਗੁਰੂਗ੍ਰਾਮ ਲੈ ਜਾਇਆ ਜਾਣਾ ਅਤੇ ਰਾਮ ਰਹਿਮ ਨੂੰ ਐਮਰਜੈਂਸੀ ਪੈਰੋਲ ਦੇਣਾ ਇਹ ਸਭ ਸਰਕਾਰ ਦੀ ਮਿਲੀਭੁਗਤ ਦਾ ਨਤੀਜਾ ਹੈ ਜਿਸਦੀ ਉਹ ਸਖਤ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਖੇਡਾਂ ਖੇਡ ਰਹੀ ਸੀ। ਉਨ੍ਹਾ ਕਿਹਾ ਇਸ ਇੱਕ ਵਿਅਕਤੀ ਨੇ ਪੂਰੇ ਹਰਿਆਣਾ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਨੇ ਕਿਹਾ ਕਿ 11 ਜਨਵਰੀ 2019 ਨੂੰ ਉਸਦੇ ਪਿਤਾ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਪਹਿਲਾਂ 25 ਅਗਸਤ 2017 ਨੂੰ ਬਲਾਤਕਾਰ ਦੇ 10 ਸਾਲਾਂ ਵਿੱਚ ਸੁਣਵਾਈ ਹੋਈ ਸੀ। ਉਹ ਦੋਵਾਂ ਮਾਮਲਿਆਂ ਵਿੱਚ ਸਜ਼ਾ ਭੁਗਤ ਰਿਹਾ ਹੈ ਅਤੇ ਉਸ ਖਿਲਾਫ ਇਸ ਸਮੇਂ ਹੋਰ ਕੇਸ ਵੀ ਚੱਲ ਰਹੇ ਹਨ।

The post ਰਾਮ ਰਹੀਮ ਦੀ ਪੈਰੋਲ ਦਾ ਅੰਸ਼ੂਲ ਛੱਤਰਪਤੀ ਨੇ ਕੀਤਾ ਸਖਤ ਵਿਰੋਧ, ਸਰਕਾਰ ਉੱਤੇ ਲਾਏ ਗੰਭੀਰ ਦੋਸ਼ appeared first on TV Punjab | English News Channel.

]]>
https://en.tvpunjab.com/anshul-chhatrapati_ram-raheem-parol/feed/ 0