ardas Archives - TV Punjab | English News Channel https://en.tvpunjab.com/tag/ardas/ Canada News, English Tv,English News, Tv Punjab English, Canada Politics Sat, 22 May 2021 03:21:04 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg ardas Archives - TV Punjab | English News Channel https://en.tvpunjab.com/tag/ardas/ 32 32 ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੇ ਦਿੱਤੇ ਬੇਬਾਕ ਬਿਆਨ ‘ਖੁਦ ਨੂੰ ਦੱਸਿਆ ਉਹ ਖਾਲਸਾ ਜੋ ਕਿਸੇ ਤੋਂ ਡਰਦਾ ਨਹੀਂ’ https://en.tvpunjab.com/ramrahim_ardas_granthi/ https://en.tvpunjab.com/ramrahim_ardas_granthi/#respond Sat, 22 May 2021 02:17:40 +0000 https://en.tvpunjab.com/?p=456 ਟੀਵੀ ਪੰਜਾਬ ਬਿਊਰੋ-ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ਲਈ ਭਾਜਪਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਪੁਲਿਸ ਹੁਣ ਇਸ […]

The post ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੇ ਦਿੱਤੇ ਬੇਬਾਕ ਬਿਆਨ ‘ਖੁਦ ਨੂੰ ਦੱਸਿਆ ਉਹ ਖਾਲਸਾ ਜੋ ਕਿਸੇ ਤੋਂ ਡਰਦਾ ਨਹੀਂ’ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਣਾਉਣ ਲਈ ਭਾਜਪਾ ਵੱਲੋਂ ਦਿੱਤੇ ਬਿਆਨ ਨੂੰ ਲੈਕੇ ਪ੍ਰਧਾਨ ਨਰਿੰਦਰ ਮੋਦੀ ਦੇ ਹੱਕ ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਨੂੰ ਅਦਾਲਤ ਨੇ 4 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਹੈ। ਪੁਲਿਸ ਹੁਣ ਇਸ ਵਿਅਕਤੀ ਤੋਂ ਅਰਦਾਸ ਮਾਮਲੇ ਨਾਲ ਜੁੜੇ ਹੱਰ ਪੱਖ ਸਬੰਧੀ ਪੁੱਛ ਪੜਤਾਲ ਕਰੇਗੀ।

ਅਦਾਲਤ ’ਚ ਪੇਸ਼ ਕਰਨ ਲਈ ਲਿਆਂਦੇ ਗੁਰਮੇਲ ਸਿੰਘ ਨੇ ਬੜੀ ਬੇਬਾਕੀ ਨਾਲ ਕਿਸ ਕਿ ਉਸ ਨੂੰ ਕਿਸੇ ਨੇ ਪ੍ਰੇਰਿਤ ਨਹੀਂ ਕੀਤਾ ਬਲਕਿ ਆਪਣੀ ਭਾਵਨਾ ਨਾਲ ਅਰਦਾਸ ਕੀਤੀ ਹੈ। ਗੱਲਬਾਤ ਦੌਰਾਨ ਗੁਰਮੇਲ ਸਿੰਘ ਡੇਰਾ ਸਰਸਾ ਮੁਖੀ ਦੇ ਹੱਕ ’ਚ ਅਡੋਲ ਖੜ੍ਹਾ ਦਿਖਾਈ ਦਿੱਤਾ। ਉਸ ਨੇ ਡੇਰਾ ਸੱਚਾ ਸੌਦਾ ਦੇ ਆਪਣੇ ਪ੍ਰੀਵਾਰ ਤੇ ਕਾਫੀ ਅਹਿਸਾਨ ਹੋਣ ਦੀ ਗੱਲ ਵੀ ਉੱਭਰਵੇਂ ਰੂਪ ’ਚ ਆਖੀ ਹੈ। ਗੁਰਮੇਲ ਸਿੰਘ ਨੇ ਆਖਿਆ ਕਿ ਜੋ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਹਨ ਉਹ ਡੇਰਾ ਸੱਚਾ ਸੌਦਾ ਕਰ ਰਿਹਾ ਹੈ ਜਿਸ ’ਚ ਦਲਿਤ ਪ੍ਰੀਵਾਰਾਂ ਦੇ ਘਰ ਆਦਿ ਪਾਉਣੇ ਸ਼ਾਮਲ ਹੈ। ਪੁਲਿਸ ਦੀ ਗੱਡੀ ’ਚ ਬੈਠੇ ਗੁਰਮੇਲ ਸਿੰਘ ਨੇ ਪੁਲਿਸ ਤੇ ਕੁੱਟਮਾਰ ਕਰਕੇ ਕੜਾ ਅਤੇ ਕਿਰਪਾਨ ਲਾਹੁਣ ਦੇ ਦੋਸ਼ ਵੀ ਲਾਏ ਹਨ। ਆਪਣੇ ਤੇ ਦਰਜ ਪੁਲਿਸ ਕੇਸ ਸਬੰਧੀ ਗੁਰਮੇਲ ਸਿੰਘ ਨੇ ਕਿਹਾ ਕਿ ਭਾਵੇਂ ਉਸ ਖਿਲਾਫ 10 ਮੁਕੱਦਮੇ ਦਰਜ ਕਰਨ ਚਾਹੇ ਗੋਲੀ ਮਾਰ ਦੇਣ ।

ਦੱਸਣਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਪਿੰਡ ਬੀੜ ਤਲਾਬ ’ਚ 20 ਮਈ ਨੂੰ  ਗਰੰਥੀ ਗੁਰਮੇਲ ਸਿੰਘ ਖਾਲਸਾ ਨੇ ਪਿੰਡ ਦੀਆਂ ਔਰਤਾਂ ਦੀ ਮੌਜੂਦਗੀ ’ਚ ਡਾ ਗੁਰਮੀਤ ਰਾਮ ਰਹੀਮ ਸਿੰਘ ਦੀ ਰਿਹਾਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ’ਚ ਦਲਿਤ ਮੁੱਖ ਮੰਤਰੀ ਬਨਾਉਣ ਦੇ ਲਏ ਸੁਫਨੇ ਦੇ ਹੱਕ ’ਚ ਅਰਦਾਸ ਕੀਤੀ ਸੀ । ਉਸ ਨੇ ਮੀਡੀਆ ਸਾਹਮਣੇ ਖੁੱਲ ਕੇ ਕਿਹਾ ਇਹ ਅਰਦਾਸ ਕਿਸੇ ਦਬਾਅ ਹੇਠ ਨਹੀਂ ਕੀਤੀ ਬਲਕਿ ਓੁਹ ਖਾਲਸਾ ਹੈ ਜੋ ਕਿਸੇ ਤੋਂ ਡਰਦਾ ਨਹੀਂ। ਇਸ ਮਾਮਲੇ ’ਚ ਸਭ ਤੋਂ ਪਹਿਲਾਂ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਐਸ ਐਸ ਪੀ ਨੂੰ ਮੰਗ ਪੱਤਰ ਦੇ ਕੇ ਗੁਮੇਲ ਸਿੰਘ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਮੁਕੱਦਮ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।

The post ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੇ ਦਿੱਤੇ ਬੇਬਾਕ ਬਿਆਨ ‘ਖੁਦ ਨੂੰ ਦੱਸਿਆ ਉਹ ਖਾਲਸਾ ਜੋ ਕਿਸੇ ਤੋਂ ਡਰਦਾ ਨਹੀਂ’ appeared first on TV Punjab | English News Channel.

]]>
https://en.tvpunjab.com/ramrahim_ardas_granthi/feed/ 0
ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ, 295 A ਦੇ ਤਹਿਤ ਪਰਚਾ https://en.tvpunjab.com/bathinda-granthi-ardaas/ https://en.tvpunjab.com/bathinda-granthi-ardaas/#respond Thu, 20 May 2021 15:22:17 +0000 https://en.tvpunjab.com/?p=365 Bathinda : ਬਠਿੰਡੇ ਦੇ ਇੱਕ ਗ੍ਰੰਥੀ ਵੱਲੋਂ ਅਰਦਾਸ ਵਿੱਚ ਇਤਰਾਜ਼ਯੋਗ ਪੰਕਤੀਆਂ ਜੋੜਨ ਦੀ ਵਾਇਰਲ ਹੋਈ ਵੀਡੀਓ ਨੇ ਚੁਫ਼ੇਰੇ ਹੀ ਭੂਚਾਲ ਪੈਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਗ੍ਰੰਥੀ ਸਿੰਘ ਖਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਗ੍ਰੰਥੀ ਗੁਰਮੇਲ ਸਿੰਘ ਦੇ ਖ਼ਿਲਾਫ਼ ਥਾਣਾ ਸਦਰ ਵਿੱਚ 295 A ਆਈਪੀਸੀ ਦੇ ਤਹਿਤ ਮਾਮਲਾ […]

The post ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ, 295 A ਦੇ ਤਹਿਤ ਪਰਚਾ appeared first on TV Punjab | English News Channel.

]]>
FacebookTwitterWhatsAppCopy Link


Bathinda : ਬਠਿੰਡੇ ਦੇ ਇੱਕ ਗ੍ਰੰਥੀ ਵੱਲੋਂ ਅਰਦਾਸ ਵਿੱਚ ਇਤਰਾਜ਼ਯੋਗ ਪੰਕਤੀਆਂ ਜੋੜਨ ਦੀ ਵਾਇਰਲ ਹੋਈ ਵੀਡੀਓ ਨੇ ਚੁਫ਼ੇਰੇ ਹੀ ਭੂਚਾਲ ਪੈਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਗ੍ਰੰਥੀ ਸਿੰਘ ਖਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਗ੍ਰੰਥੀ ਗੁਰਮੇਲ ਸਿੰਘ ਦੇ ਖ਼ਿਲਾਫ਼ ਥਾਣਾ ਸਦਰ ਵਿੱਚ 295 A ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਬਠਿੰਡਾ ਪੁਲੀਸ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਫੇਸਬੁੱਕ ਅਫੀਸ਼ੀਅਲ ਪੇਜ ਉੱਤੇ ਸਾਂਝੀ ਕੀਤੀ। ਜਾਣਕਾਰੀ ਵਿਚ ਬਠਿੰਡਾ ਪੁਲਿਸ ਨੇ ਦੱਸਿਆ ਕਿ ਗ੍ਰੰਥੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।

ਗੌਰਤਲਬ ਹੈ ਕਿ ਉਕਤ ਗ੍ਰੰਥੀ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਅਰਦਾਸ ਕਰ ਰਿਹਾ ਸੀ ਕਿ ਪਰਮਾਤਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਕਰੇ। ਇਸ ਦੇ ਨਾਲ ਨਾਲ ਉਸਨੇ ਅਰਦਾਸ ਵਿਚ ਹੋਰ ਵੀ ਵਿਵਾਦਤ ਗੱਲਾਂ ਕੀਤੀਆਂ ਸਨ। ਅਰਦਾਸ ਦੇ ਵਿਚ ਉਸਨੇ ਬੇਅਦਬੀ ਮਾਮਲੇ ਦਾ ਜ਼ਿਕਰ ਕਰਦਿਆਂ ਇਸ ਤੇ ਕੀਤੀ ਜਾ ਰਹੀ ਸਿਆਸਤ ਦਾ ਵੀ ਜਿਕਰ ਕੀਤਾ ਸੀ।

The post ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ, 295 A ਦੇ ਤਹਿਤ ਪਰਚਾ appeared first on TV Punjab | English News Channel.

]]>
https://en.tvpunjab.com/bathinda-granthi-ardaas/feed/ 0