Australia ban air entry Archives - TV Punjab | English News Channel https://en.tvpunjab.com/tag/australia-ban-air-entry/ Canada News, English Tv,English News, Tv Punjab English, Canada Politics Thu, 10 Jun 2021 15:52:42 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Australia ban air entry Archives - TV Punjab | English News Channel https://en.tvpunjab.com/tag/australia-ban-air-entry/ 32 32 ਆਸਟ੍ਰੇਲੀਆ ਨੇ ਫਿਰ ਵਧਾਈ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ, ਸਤੰਬਰ ਤਕ ਨਹੀਂ ਹੋਵੇਗੀ ਕਿਸੇ ਦੀ ਵੀ ਐਂਟਰੀ https://en.tvpunjab.com/australia-ban-air-entry-1666-2/ https://en.tvpunjab.com/australia-ban-air-entry-1666-2/#respond Thu, 10 Jun 2021 15:52:42 +0000 https://en.tvpunjab.com/?p=1666 ਟੀਵੀ ਪੰਜਾਬ ਬਿਊਰੋ- ਕੋਰੋਨਾ ਵਾਇਰਸ ਦੇ ਡਰ ਕਾਰਨ ਆਸਟ੍ਰੇਲੀਆ ਵੱਲੋਂ ਲਾਗੂ ਕੀਤੀ ਗਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਸਤੰਬਰ 2021 ਤੱਕ ਵਧਾ ਦਿੱਤਾ ਗਈ ਹੈ । ਸਿਹਤ ਮੰਤਰੀ ਗ੍ਰੇਟ ਹੰਟ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਬਾਇਓਸਿਕਓਰਿਟੀ ਐਕਟ 2015 ਦੇ ਤਹਿਤ 17 ਮਾਰਚ, 2021 ਤੋਂ ਘੋਸ਼ਿਤ ‘ਹਿਊਮਨ ਬਾਇਓਸਿਕਓਟਿਰਟੀ ਐਮਰਜੈਂਸੀ ਪੀਰੀਅਡ’ ਨੂੰ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ […]

The post ਆਸਟ੍ਰੇਲੀਆ ਨੇ ਫਿਰ ਵਧਾਈ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ, ਸਤੰਬਰ ਤਕ ਨਹੀਂ ਹੋਵੇਗੀ ਕਿਸੇ ਦੀ ਵੀ ਐਂਟਰੀ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਕੋਰੋਨਾ ਵਾਇਰਸ ਦੇ ਡਰ ਕਾਰਨ ਆਸਟ੍ਰੇਲੀਆ ਵੱਲੋਂ ਲਾਗੂ ਕੀਤੀ ਗਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਸਤੰਬਰ 2021 ਤੱਕ ਵਧਾ ਦਿੱਤਾ ਗਈ ਹੈ । ਸਿਹਤ ਮੰਤਰੀ ਗ੍ਰੇਟ ਹੰਟ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਬਾਇਓਸਿਕਓਰਿਟੀ ਐਕਟ 2015 ਦੇ ਤਹਿਤ 17 ਮਾਰਚ, 2021 ਤੋਂ ਘੋਸ਼ਿਤ ‘ਹਿਊਮਨ ਬਾਇਓਸਿਕਓਟਿਰਟੀ ਐਮਰਜੈਂਸੀ ਪੀਰੀਅਡ’ ਨੂੰ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਇਹ 17 ਜੂਨ, 2021 ਤੱਕ ਖ਼ਤਮ ਹੋਣ ਵਾਲਾ ਸੀ ਪਰ ਹੁਣ ਇਹ 17 ਸਤੰਬਰ, 2021 ਤੱਕ ਲਾਗੂ ਰਹੇਗਾ। ਸਤੰਬਰ ਤੱਕ ਆਸਟ੍ਰੇਲੀਆ ਦੀ ਸਰਹੱਦਾਂ ਨੂੰ ਬੰਦ ਕੀਤੇ ਹੋਏ ਡੇਢ ਸਾਲ ਪੂਰਾ ਹੋ ਜਾਵੇਗਾ। ਇਸ ਨੂੰ ਕੋਵਿਡ ਦੇ ਮੱਦੇਨਜ਼ਰ ਪਿਛਲੇ ਸਾਲ ਤੋਂ ਬੰਦ ਕੀਤਾ ਗਿਆ ਹੈ।

ਦੂਜੇ ਪਾਸੇ ਦਸੰਬਰ 2021 ਤੱਕ ਨਾਗਰਿਕਾਂ ਦੇ ਟੀਕਾਕਰਨ ਦੇ ਉਦੇਸ਼ ਨੂੰ ਲੈਕੇ ਆਸਟ੍ਰੇਲੀਆ ਹਾਲੇ ਕਾਫੀ ਪਿੱਛੇ ਚੱਲ ਰਿਹਾ ਹੈ। ਹੰਟ ਦੇ ਦਫਤਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਯਾਤਰਾ ਪਾਬੰਦੀ ਆਸਟ੍ਰੇਲੀਆਈ ਸਿਹਤ ਸੁਰੱਖਿਆ ਪ੍ਰਧਾਨ ਕਮੇਟੀ (AHPPC) ਅਤੇ ਰਾਸ਼ਟਰਮੰਡਲ ਮੁੱਖ ਮੈਡੀਕਲ ਅਧਿਕਾਰੀ ਵੱਲੋਂ ਦਿੱਤੀ ਗਈ ਮਾਹਰ ਮੈਡੀਕਲ ਅਤੇ ਮਹਾਮਾਰੀ ਵਿਗਿਆਨ ਸਲਾਹ ‘ਤੇ ਲਗਾਈ ਗਈ ਹੈ। AHPPC ਨੇ ਕਿਹਾ ਕਿ ਅੰਤਰਰਾਸ਼ਟਰੀ ਕੋਵਿਡ ਸਥਿਤੀ ਹਾਲੇ ਵੀ ਚਿੰਤਾਜਨਕ ਹੈ ਇਸ ਲਈ ਪਾਬੰਦੀ ਮਿਆਦ ਵਿਚ ਵਿਸਥਾਰ ਕੀਤਾ ਜਾਵੇ।

ਇਸ ਸਭ ਦੇ ਬਾਵਜੂਦ ਯਾਤਰਾ ਪਾਬੰਦੀ ਦਰਮਿਆਨ ਕੁਝ ਉਡਾਣਾਂ ਨੂੰ ਇਜਾਜ਼ਤ ਹੋਵੇਗੀ। ਇਸ ਵਿਚ ਨਿਊਜ਼ੀਲੈਂਡ ਜਿਹੇ ਦੇਸ਼ਾਂ ਨਾਲ ਕੀਤੇ ਗਏ ‘ਟ੍ਰੈਵਲ ਬੱਬਲ’ ਸ਼ਾਮਲ ਹਨ। ਦੂਜੇ ਪਾਸੇ ਪੈਸੀਫਿਕ ਆਈਲੈਂਡ, ਸਿੰਗਾਪੁਰ, ਜਾਪਾਨ, ਹਾਂਗਕਾਂਗ, ਦੱਖਣੀ ਕੋਰੀਆ ਅਤੇ ਤਾਇਵਾਨ ਦੇ ਨਾਲ ਵੀ ਆਸਟ੍ਰੇਲੀਆ ਯਾਤਰਾ ‘ਟ੍ਰੈਵਲ ਬੱਬਲ’ ਕਰਨ ਵਾਲਾ ਸੀ ਪਰ ਇਹਨਾ ਦੇਸ਼ਾਂ ਵਿਚ ਹਾਲ ਹੀ ਦੇ ਦਿਨਾਂ ਵਿਚ ਸਾਹਮਣੇ ਆਏ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਫਿਲਹਾਲ ਇਹ ਯੋਜਨਾ ਸਫਲ ਨਹੀਂ ਹੋ ਪਾਈ। ਇਹਨਾਂ ਵਿਚ ਕਈ ਦੇਸ਼ਾਂ ਵਿਚ ਹਾਲ ਹੀ ਦਿਨਾਂ ਵਿਚ ਕੋਵਿਡ-19 ਦੇ ਖਤਰਾਕ ਅਲਫਾ ਅਤੇ ਡੈਲਟਾ ਵੈਰੀਐਂਟ ਦੇਖਣ ਨੂੰ ਮਿਲੇ ਹਨ।

The post ਆਸਟ੍ਰੇਲੀਆ ਨੇ ਫਿਰ ਵਧਾਈ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ, ਸਤੰਬਰ ਤਕ ਨਹੀਂ ਹੋਵੇਗੀ ਕਿਸੇ ਦੀ ਵੀ ਐਂਟਰੀ appeared first on TV Punjab | English News Channel.

]]>
https://en.tvpunjab.com/australia-ban-air-entry-1666-2/feed/ 0