bhai ranjeet Singh dhadrian wale Archives - TV Punjab | English News Channel https://en.tvpunjab.com/tag/bhai-ranjeet-singh-dhadrian-wale/ Canada News, English Tv,English News, Tv Punjab English, Canada Politics Mon, 05 Jul 2021 13:10:48 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg bhai ranjeet Singh dhadrian wale Archives - TV Punjab | English News Channel https://en.tvpunjab.com/tag/bhai-ranjeet-singh-dhadrian-wale/ 32 32 ਕੋਟਕਪੂਰਾ ਗੋਲੀਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ SIT ਕਰੀਬ 3 ਘੰਟੇ ਕੀਤੀ ਪੁੱਛਗਿੱਛ, ਜਾਣੋਂ ਕੀ ਬੋਲੇ https://en.tvpunjab.com/sit-bhai-ranjeet-singh-dhadrian-wale-kotkapura-goli-kand/ https://en.tvpunjab.com/sit-bhai-ranjeet-singh-dhadrian-wale-kotkapura-goli-kand/#respond Mon, 05 Jul 2021 13:10:48 +0000 https://en.tvpunjab.com/?p=3688 ਬਰਗਾੜੀ-ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ SIT ਨੇ ਅੱਜ ਪਟਿਆਲਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਡੂੰਘੀ ਪੁੱਛਗਿੱਛ ਕੀਤੀ। ਇਸ ਸਬੰਧੀ ਬਿਆਨ ਦਰਜ ਕਰਾਉਣ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪਟਿਆਲਾ ਦੇ ਸਰਕਟ ਹਾਊਸ ਪੁੱਜੇ ਹੋਏ ਸਨ। SIT ਨੇ ਇਥੇ ਇਨ੍ਹਾਂ ਤੋਂ ਲਗਪਗ 3 ਘੰਟੇ ਪੁੱਛ-ਪੜਤਾਲ ਕੀਤੀ। ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਟੀਮ ਢੱਡਰੀਆਂਵਾਲਾ […]

The post ਕੋਟਕਪੂਰਾ ਗੋਲੀਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ SIT ਕਰੀਬ 3 ਘੰਟੇ ਕੀਤੀ ਪੁੱਛਗਿੱਛ, ਜਾਣੋਂ ਕੀ ਬੋਲੇ appeared first on TV Punjab | English News Channel.

]]>
FacebookTwitterWhatsAppCopy Link


ਬਰਗਾੜੀ-ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ SIT ਨੇ ਅੱਜ ਪਟਿਆਲਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਡੂੰਘੀ ਪੁੱਛਗਿੱਛ ਕੀਤੀ। ਇਸ ਸਬੰਧੀ ਬਿਆਨ ਦਰਜ ਕਰਾਉਣ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪਟਿਆਲਾ ਦੇ ਸਰਕਟ ਹਾਊਸ ਪੁੱਜੇ ਹੋਏ ਸਨ। SIT ਨੇ ਇਥੇ ਇਨ੍ਹਾਂ ਤੋਂ ਲਗਪਗ 3 ਘੰਟੇ ਪੁੱਛ-ਪੜਤਾਲ ਕੀਤੀ।

ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਟੀਮ ਢੱਡਰੀਆਂਵਾਲਾ ਦੇ ਆਉਣ ਤੋਂ ਪਹਿਲਾਂ ਹੀ ਪਟਿਆਲਾ ਦੇ ਸਰਕਟ ਹਾਊਸ ਵਿਚ ਪਹੁੰਚ ਚੁੱਕੀ ਸੀ । ਜਦੋਂ ਕਿ ਭਾਈ ਢੱਡਰੀਆਂ ਵਾਲੇ ਆਪਣੇ ਕਾਫ਼ਲੇ ਸਮੇਤ ਸਾਢੇ ਗਿਆਰਾਂ ਵਜੇ ਸਰਕਟ ਹਾਊਸ ਵਿੱਚ ਦਾਖਲ ਹੋਏ। ਉਨ੍ਹਾਂ ਤੋਂ ਟੀਮ ਨੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗੱਲਬਾਤ ਤੋਂ ਮਗਰੋਂ SIT ਦੇ ਮੈਂਬਰ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪੋ ਆਪਣੀਆਂ ਗੱਡੀਆਂ ਵਿੱਚ ਸਰਕਟ ਹਾਊਸ ਤੋਂ ਰਵਾਨਾ ਹੋ ਗਏ। ਪ੍ਰਮੇਸ਼ਵਰ ਦੁਆਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਢੱਡਰੀਆਂ ਵਾਲੇ ਨੇ ਦੱਸਿਆ ਕਿ ਉਹਨਾਂ ਨੂੰ ਚੌਥੀ ਵਾਰ ਪੁੱਛ ਪੜਤਾਲ ਲਈ ਸੱਦਿਆ ਗਿਆ ਹੈ।

ਗੌਰਤਲਬ ਕਿ ਬੀਤੇ ਦਿਨੀਂ ਨਵੀਂ ਗਠਿਤ SIT ਨੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛ ਪੜਤਾਲ ਕੀਤੀ ਸੀ। ਲੰਘੀ 2 ਜੁਲਾਈ ਨੂੰ ਐਸ.ਆਈ.ਟੀ.ਨੇ ਫ਼ਰੀਦਕੋਟ ਵਿਖੇ ਵੀ ਮੌਕੇ ਦੇ ਗਵਾਹ ਭਾਈ ਪੰਥਪ੍ਰੀਤ ਸਿੰਘ ਸਮੇਤ ਕੁਝ ਪੰਥਕ ਆਗੂਆਂ ਤੋਂ ਪੁੱਛਗਿੱਛ ਕੀਤੀ ਸੀ। ਭਾਈ ਢੱਡਰੀਆਂਵਾਲਾ ਵੀ ਉਸੇ ਦਿਨ ਹੀ SIT ਵੱਲੋਂ ਬੁਲਾਏ ਗਏ ਸਨ ਪਰ ਉਸ ਦਿਨ ਉਹ ਕਿਸੇ ਕਾਰਨ ਉੱਥੇ ਨਹੀਂ ਪਹੁੰਚੇ ਸਨ। ਕਿਹਾ ਜਾ ਰਿਹਾ ਹੈ ਕਿ ਉਸ ਦਿਨ ਉਹ ਸੁਰੱਖਿਆ ਕਾਰਨਾਂ ਕਰਕੇ ਉੱਥੇ ਨਹੀਂ ਪਹੁੰਚੇ ਸਨ। ਅੱਜ ਉਹ ਆਪਣੇ ਟਿਕਾਣੇ ਪ੍ਰਮੇਸ਼ਵਰ ਦੁਆਰ ਤੋਂ ਪਟਿਆਲਾ ਸਰਕਟ ਹਾਊਸ ਪੁੱਜੇ ਅਤੇ ਐਸਆਈਟੀ ਦੇ ਸਵਾਲਾਂ ਦੇ ਜਵਾਬ ਦੇ ਕੇ ਪ੍ਰਮੇਸ਼ਵਰ ਦੁਆਰ ਲਈ ਹੀ ਵਾਪਸ ਰਵਾਨਾ ਹੋ ਗਏ।

ਟੀਵੀ ਪੰਜਾਬ ਬਿਊਰੋ

The post ਕੋਟਕਪੂਰਾ ਗੋਲੀਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ SIT ਕਰੀਬ 3 ਘੰਟੇ ਕੀਤੀ ਪੁੱਛਗਿੱਛ, ਜਾਣੋਂ ਕੀ ਬੋਲੇ appeared first on TV Punjab | English News Channel.

]]>
https://en.tvpunjab.com/sit-bhai-ranjeet-singh-dhadrian-wale-kotkapura-goli-kand/feed/ 0
ਕੋਟਕਪੂਰਾ ਗੋਲ਼ੀ ਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ SIT ਸਾਹਮਣੇ ਹੋਏ ਪੇਸ਼ https://en.tvpunjab.com/kotkapura-goli-kand-sit-bhai-ranjit-singh-dhadrian-wale3644-2/ https://en.tvpunjab.com/kotkapura-goli-kand-sit-bhai-ranjit-singh-dhadrian-wale3644-2/#respond Mon, 05 Jul 2021 08:10:55 +0000 https://en.tvpunjab.com/?p=3644 ਪਟਿਆਲਾ : ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ SIT ਸਾਹਮਣੇ ਬਤੌਰ ਗਵਾਹ ਪੇਸ਼ ਹੋਣ ਲਈ ਅੱਜ ਪਟਿਆਲਾ ਦੇ ਸਰਕਟ ਹਾਊਸ ਪੁੱਜੇ ਹੋਏ ਹਨ। ਇਥੇ ਹੀ ਨਵੀਂ ਬਣੀ SIT ਭਾਈ ਢੱਡਰੀਆਂ ਵਾਲਿਆਂ ਕੋਲੋਂ ਕੋਟਕਪੂਰਾ ਗੋਲ਼ੀ ਕਾਂਡ ਦੇ ਸਾਰੇ ਘਟਨਾਕ੍ਰਮ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ SIT ਨੇ ਭਾਈ ਰਣਜੀਤ […]

The post ਕੋਟਕਪੂਰਾ ਗੋਲ਼ੀ ਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ SIT ਸਾਹਮਣੇ ਹੋਏ ਪੇਸ਼ appeared first on TV Punjab | English News Channel.

]]>
FacebookTwitterWhatsAppCopy Link


ਪਟਿਆਲਾ : ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ SIT ਸਾਹਮਣੇ ਬਤੌਰ ਗਵਾਹ ਪੇਸ਼ ਹੋਣ ਲਈ ਅੱਜ ਪਟਿਆਲਾ ਦੇ ਸਰਕਟ ਹਾਊਸ ਪੁੱਜੇ ਹੋਏ ਹਨ। ਇਥੇ ਹੀ ਨਵੀਂ ਬਣੀ SIT ਭਾਈ ਢੱਡਰੀਆਂ ਵਾਲਿਆਂ ਕੋਲੋਂ ਕੋਟਕਪੂਰਾ ਗੋਲ਼ੀ ਕਾਂਡ ਦੇ ਸਾਰੇ ਘਟਨਾਕ੍ਰਮ ਬਾਰੇ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ SIT ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਨੂੰ 2 ਜੁਲਾਈ ਨੂੰ ਪੁੱਛਗਿੱਛ ਲਈ ਬੁਲਾਇਆ ਸੀ। ਇਸ ਦਿਨ ਭਾਈ ਪੰਥਪ੍ਰੀਤ ਸਿੰਘ ਤਾਂ ਜਾਂਚ ਵਿਚ ਸ਼ਾਮਲ ਹੋਏ ਪਰ ਭਾਈ ਢੱਡਰੀਆਂ ਵਾਲੇ ਕਿਸੇ ਕਾਰਨ ਕਰਕੇ ਸਿੱਟ ਕੋਲ ਨਹੀਂ ਆ ਸਕੇ ਸਨ। ਇਸ ਲਈ ਉਹ ਅੱਜ ਪਟਿਆਲਾ ਦੇ ਸਰਕਟ ਹਾਊਸ ਵਿਚ SIT ਕੋਲ ਬਤੌਰ ਗਵਾਹ ਪੇਸ਼ ਹੋਏ ਹਨ।

ਦਰਅਸਲ ਜਿਸ ਦਿਨ ਕੋਟਕਪੂਰਾ ਪੁਲਸ ਗੋਲ਼ੀ ਕਾਂਡ ਵਾਪਰਿਆ ਸੀ, ਉਸ ਦਿਨ ਸੰਤ ਸਮਾਜ ਦੇ ਲੋਕ ਵੀ ਉਥੇ ਲੱਗੇ ਹੋਏ ਇਸ ਧਰਨੇ ਵਿਚ ਸ਼ਾਮਲ ਸਨ। ਇਸੇ ਕਾਰਨ SIT ਵਲੋਂ ਸੰਤ ਸਮਾਜ ਕੋਲੋਂ ਵੀ ਬਤੌਰ ਗਵਾਹ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਸੰਤ ਸਮਾਜ ਦੇ ਭਾਈ ਪੰਥਪ੍ਰੀਤ ਸਿੰਘ ਸਣੇ 23 ਗਵਾਹਾਂ ਦੇ ਬਿਆਨ ਕਲਮਬੱਧ ਕੀਤੇ ਗਏ ਸਨ। ਬਿਆਨ ਦਰਜ ਕਰਵਾਉਣ ਤੋਂ ਬਾਅਦ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸੀ ਕਿ ਕਰੀਬ ਦੋ ਘੰਟੇ ਤੱਕ ਬਹੁਤ ਹੀ ਸੁਖਾਲੇ ਮਾਹੌਲ ’ਚ ਉਨ੍ਹਾਂ ਦੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਜਿਸ ਦਰਮਿਆਨ ਕਈ ਤੱਥ ਸਾਂਝੇ ਕੀਤੇ ਗਏ।

ਟੀਵੀ ਪੰਜਾਬ ਬਿਊਰੋ

The post ਕੋਟਕਪੂਰਾ ਗੋਲ਼ੀ ਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ SIT ਸਾਹਮਣੇ ਹੋਏ ਪੇਸ਼ appeared first on TV Punjab | English News Channel.

]]>
https://en.tvpunjab.com/kotkapura-goli-kand-sit-bhai-ranjit-singh-dhadrian-wale3644-2/feed/ 0