big breaking Archives - TV Punjab | English News Channel https://en.tvpunjab.com/tag/big-breaking/ Canada News, English Tv,English News, Tv Punjab English, Canada Politics Sun, 04 Jul 2021 08:30:43 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg big breaking Archives - TV Punjab | English News Channel https://en.tvpunjab.com/tag/big-breaking/ 32 32 ਫਿਲੀਪੀਨਜ਼ ਵਿਚ ਵੱਡਾ ਹਵਾਈ ਹਾਦਸਾ, 17 ਲੋਕਾਂ ਦੀ ਮੌਤ https://en.tvpunjab.com/philippine-plane-crash-17-killed/ https://en.tvpunjab.com/philippine-plane-crash-17-killed/#respond Sun, 04 Jul 2021 08:25:20 +0000 https://en.tvpunjab.com/?p=3580 ਮਨੀਲਾ : ਫਿਲੀਪੀਨਜ਼ ਵਿਚ ਇਕ ਮਿਲਟਰੀ ਹਵਾਈ ਜਹਾਜ਼ ਸੀ-130 ਰਨਵੇਅ ‘ਤੇ ਨਾ ਉੱਤਰ ਪਾਉਣ ਕਾਰਨ ਅੱਜ ਹਾਦਸਾਗ੍ਰਸਤ ਹੋ ਗਿਆ। ਫਿਲੀਪੀਨਜ਼ ਮਿਲਟਰੀ ਪ੍ਰਮੁੱਖ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਦੱਖਣੀ ਫਿਲੀਪੀਨਜ਼ ਵਿਚ ਵਾਪਰਿਆ ਹੈ। ਇਸ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਫਿਲੀਪੀਨਜ਼ ਦੇ ਰੱਖਿਆ ਮੰਤਰੀ ਡੇਲਫਿਨ ਲੋਰੇਂਜਾਨਾ ਮੁਤਾਬਕ ਜਹਾਜ਼ ਵਿਚ ਘੱਟੋ-ਘੱਟ […]

The post ਫਿਲੀਪੀਨਜ਼ ਵਿਚ ਵੱਡਾ ਹਵਾਈ ਹਾਦਸਾ, 17 ਲੋਕਾਂ ਦੀ ਮੌਤ appeared first on TV Punjab | English News Channel.

]]>

ਮਨੀਲਾ : ਫਿਲੀਪੀਨਜ਼ ਵਿਚ ਇਕ ਮਿਲਟਰੀ ਹਵਾਈ ਜਹਾਜ਼ ਸੀ-130 ਰਨਵੇਅ ‘ਤੇ ਨਾ ਉੱਤਰ ਪਾਉਣ ਕਾਰਨ ਅੱਜ ਹਾਦਸਾਗ੍ਰਸਤ ਹੋ ਗਿਆ। ਫਿਲੀਪੀਨਜ਼ ਮਿਲਟਰੀ ਪ੍ਰਮੁੱਖ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਦੱਖਣੀ ਫਿਲੀਪੀਨਜ਼ ਵਿਚ ਵਾਪਰਿਆ ਹੈ। ਇਸ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਫਿਲੀਪੀਨਜ਼ ਦੇ ਰੱਖਿਆ ਮੰਤਰੀ ਡੇਲਫਿਨ ਲੋਰੇਂਜਾਨਾ ਮੁਤਾਬਕ ਜਹਾਜ਼ ਵਿਚ ਘੱਟੋ-ਘੱਟ 92 ਲੋਕ ਸਵਾਰ ਸਨ ਅਤੇ ਬਚਾਅ ਕੰਮ ਜਾਰੀ ਹੈ।

ਉਹਨਾਂ ਨੇ ਕਿਹਾ ਕਿ ਜਹਾਜ਼ ਵਿਚ 3 ਚਾਲਕਾਂ ਅਤੇ ਚਾਲਕ ਦਲ ਦੇ 5 ਮੈਂਬਰਾਂ ਸਮੇਤ 92 ਲੋਕ ਸਵਾਰ ਸਨ। ਜਹਾਜ਼ ਦੱਖਣੀ ਸ਼ਹਿਰ ਕਾਗਾਯਨ ਡੀ ਓਰੋ ਤੋਂ ਮਿਲਟਰੀ ਬਲਾਂ ਨੂੰ ਲਿਜਾ ਰਿਹਾ ਸੀ। ਇਹ ਮਿਲਟਰੀ ਕਰਮੀ ਸੁਲੁ ਦੇ ਮੁਸਲਿਮ ਬਹੁ ਗਿਣਤੀ ਸੂਬੇ ਵਿਚ ਅਬੂ ਸਯਾਕ ਅੱਤਵਾਦੀਆਂ ਖ਼ਿਲਾਫ਼ ਦਹਾਕਿਆਂ ਤੋਂ ਲੜ ਰਹੇ ਹਨ।

ਸੈਨਾ ਪ੍ਰਮੁੱਖ ਜਨਰਲ ਸਿਰਿਲਿਟੋ ਸੋਬੇਜਾਨੀ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਸੀ-130 ਦੇ ਬਲਦੇ ਹੋਏ ਮਲਬੇ ਵਿਚੋਂ ਹੁਣ ਤੱਕ ਘੱਟੋ-ਘੱਟ 40 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜੋ ਸੁਲੁ ਸੂਬੇ ਦੇ ਜੋਲੋ ਟਾਪੂ ‘ਤੇ ਉਤਰਨ ਦੀ ਕੋਸ਼ਿਸ਼ ਸਮੇਂ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਹਾਦਾਸਗ੍ਰਸਤ ਹੋਣ ਦਾ ਕਾਰਨ ਤੁਰੰਤ ਸਪਸ਼ੱਟ ਨਹੀਂ ਹੋ ਸਕਿਆ ਹੈ।

ਸੋਬੇਜਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬਹੁਤ ਮੰਦਭਾਗਾ ਹੈ। ਜਹਾਜ਼ ਰਨਵੇਅ ‘ਤੇ ਨਹੀਂ ਉਤਰ ਪਾਇਆ। ਜਹਾਜ਼ ਚਾਲਕ ਨੇ ਉਸ ਨੂੰ ਮੁੜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਨਹੀਂ ਕਰ ਸਕਿਆ ਅਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਉਹਨਾਂ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਘੱਟੋ-ਘੱਟ 40 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਮਿਲਟਰੀ ਬਲ ਬਾਕੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਫਿਲੀਪੀਨਜ਼ ਵਿਚ ਵੱਡਾ ਹਵਾਈ ਹਾਦਸਾ, 17 ਲੋਕਾਂ ਦੀ ਮੌਤ appeared first on TV Punjab | English News Channel.

]]>
https://en.tvpunjab.com/philippine-plane-crash-17-killed/feed/ 0
ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ : ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਫੜ੍ਹਿਆ ‘ਆਪ’ ਦਾ ਝਾੜੂ https://en.tvpunjab.com/kunwar-vijay-partap-joined-aap2307-2/ https://en.tvpunjab.com/kunwar-vijay-partap-joined-aap2307-2/#respond Mon, 21 Jun 2021 08:19:42 +0000 https://en.tvpunjab.com/?p=2307 ਟੀਵੀ ਪੰਜਾਬ- ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਅੱਜ ਉਸ ਸਮੇਂ ਭੂਚਾਲ ਆ ਗਿਆ ਜਦੋਂ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੀ ਐਸ ਆਈ ਟੀਮ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ […]

The post ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ : ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਫੜ੍ਹਿਆ ‘ਆਪ’ ਦਾ ਝਾੜੂ appeared first on TV Punjab | English News Channel.

]]>

ਟੀਵੀ ਪੰਜਾਬ- ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਅੱਜ ਉਸ ਸਮੇਂ ਭੂਚਾਲ ਆ ਗਿਆ ਜਦੋਂ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੀ ਐਸ ਆਈ ਟੀਮ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨ ਲਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਅੰਮ੍ਰਿਤਸਰ ਪਹੁੰਚੇ ਹੋਏ ਸਨ।ਕੇਜਰੀਵਾਲ ਦਿੱਲੀ ਤੋਂ ਅੰਮ੍ਰਿਤਸਰ ਏਅਰਪੋਰਟ ਰਾਹੀਂ ਸਿੱਧਾ ਸਰਕਟ ਹਾਊਸ ਪਹੁੰਚੇ ਅਤੇ ਉਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੁੰਵਰ ਵਿਜੇ ਪ੍ਰਤਾਪ ਨੂੰ ‘ਆਪ’ ’ਚ ਸ਼ਾਮਲ ਕੀਤਾ।

ਕੁੰਵਰ ਵਿਜੇ ਪ੍ਰਤਾਪ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੇ ਸੰਕੇਤ ਇਕ ਦਿਨ ਪਹਿਲਾਂ ਹੀ ਉਦੋਂ ਮਿਲ ਗਏ ਸਨ ਜਦੋਂ ਕੇਜਰੀਵਾਲ ਨੇ ਖੁਦ ਟਵੀਟ ਕਰਦੇ ਹੋਏ ਅੰਮ੍ਰਿਤਸਰ ਆਉਣ ਦੀ ਜਾਣਕਾਰੀ ਦਿੱਤੀ ਸੀ। ਕੇਜਰੀਵਾਲ ਨੇ ਆਖਿਆ ਸੀ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ਹੀ ਤੋਂ ਉਮੀਦਾਂ ਹਨ। ਕੱਲ੍ਹ ਅੰਮ੍ਰਿਤਸਰ ਵਿਚ ਮਿਲਦੇ ਹਾਂ।

ਇਸ ਤੋਂ ਬਾਅਦ 2.30 ਵਜੇ ਉਹ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਹ 3 ਵਜੇ ਸ਼੍ਰੀ ਦੁਰਗੀਆਣਾ ਮੰਦਿਰ ‘ਚ ਵੀ ਆਪਣੀ ਹਾਜ਼ਰੀ ਲਵਾਉਣਗੇ।

WhatsAppXFacebookCopy LinkWeChatShare

The post ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ : ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਫੜ੍ਹਿਆ ‘ਆਪ’ ਦਾ ਝਾੜੂ appeared first on TV Punjab | English News Channel.

]]>
https://en.tvpunjab.com/kunwar-vijay-partap-joined-aap2307-2/feed/ 0