bomb blast Archives - TV Punjab | English News Channel https://en.tvpunjab.com/tag/bomb-blast/ Canada News, English Tv,English News, Tv Punjab English, Canada Politics Mon, 28 Jun 2021 05:35:37 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg bomb blast Archives - TV Punjab | English News Channel https://en.tvpunjab.com/tag/bomb-blast/ 32 32 ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਭਿਆਨਕ ਧਮਾਕਾ, 7 ਲੋਕਾਂ ਦੀ ਮੌਤ, 50 ਜ਼ਖ਼ਮੀ https://en.tvpunjab.com/blast-bangla-desh-dhaka2916-2/ https://en.tvpunjab.com/blast-bangla-desh-dhaka2916-2/#respond Mon, 28 Jun 2021 05:35:37 +0000 https://en.tvpunjab.com/?p=2916 ਢਾਕਾ -ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਐਤਵਾਰ ਸ਼ਾਮ ਨੂੰ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿਚ ਸੱਤ ਲੋਕ ਮਾਰੇ ਗਏ ਅਤੇ 50 ਦੇ ਕਰੀਬ ਲੋਕ ਜ਼ਖਮੀ ਹੋ ਗਏ। ਧਮਾਕੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ, ਫ਼ੈਸਲੂਰ ਰਹਿਮਾਨ ਨੇ ਦੇ ਮੁਤਾਬਿਕ ਇਹ ਧਮਾਕਾ ਢਾਕਾ ਦੇ ਮੋਘਬਾਜ਼ਾਰ ਖੇਤਰ ਦੀ […]

The post ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਭਿਆਨਕ ਧਮਾਕਾ, 7 ਲੋਕਾਂ ਦੀ ਮੌਤ, 50 ਜ਼ਖ਼ਮੀ appeared first on TV Punjab | English News Channel.

]]>
FacebookTwitterWhatsAppCopy Link


ਢਾਕਾ -ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਐਤਵਾਰ ਸ਼ਾਮ ਨੂੰ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿਚ ਸੱਤ ਲੋਕ ਮਾਰੇ ਗਏ ਅਤੇ 50 ਦੇ ਕਰੀਬ ਲੋਕ ਜ਼ਖਮੀ ਹੋ ਗਏ। ਧਮਾਕੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।

ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ, ਫ਼ੈਸਲੂਰ ਰਹਿਮਾਨ ਨੇ ਦੇ ਮੁਤਾਬਿਕ ਇਹ ਧਮਾਕਾ ਢਾਕਾ ਦੇ ਮੋਘਬਾਜ਼ਾਰ ਖੇਤਰ ਦੀ ਇਕ ਇਮਾਰਤ ਵਿਚ ਹੋਇਆ । ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ ਪਾਸ ਦੀਆਂ ਸੱਤ ਇਮਾਰਤਾਂ ਨੂੰ ਨੁਕਸਾਨੀਆਂ ਗਈਆਂ। ਜਿਸ ਇਮਾਰਤ ਵਿਚ ਧਮਾਕਾ ਹੋਇਆ ਸੀ ਉਸ ਵਿਚ ਫਾਸਟ ਫੂਡ ਦੀ ਇਕ ਦੁਕਾਨ ਸੀ।

ਢਾਕਾ ਪੁਲਿਸ ਦੇ ਡਿਪਟੀ ਕਮਿਸ਼ਨਰ ਸੱਜਾਦ ਹੁਸੈਨ ਮੁਤਾਬਕ ਮਾਹਰ ਇਸ ਗੱਲ ਦੀ ਖੋਖ ਕਰ ਰਹੇ ਹਨ ਤੇ ਧਮਾਕੇ ਕਿਵੇਂ ਹੋਇਆ । ਰਿਪੋਰਟਾਂ ਦੇ ਮੁਤਾਬਿਕ ਦੁਕਾਨ ਵਿਚ ਪਈ ਗੈਸ ਪਾਈਪ ਲਾਈਨ ਜਾਂ ਗੈਸ ਸਿਲੰਡਰ ਵਿਚ ਕੋਈ ਨੁਕਸ ਧਮਾਕੇ ਦਾ ਕਾਰਨ ਹੋ ਸਕਦਾ ਸੀ। ਢਾਕਾ ਦੇ ਇਕ ਟੀਵੀ ਚੈਨਲ ਦੇ ਮੁਤਾਬਕ 50 ਦੇ ਕਰੀਬ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ।

ਟੀਵੀ ਪੰਜਾਬ ਬਿਊਰੋ

The post ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਭਿਆਨਕ ਧਮਾਕਾ, 7 ਲੋਕਾਂ ਦੀ ਮੌਤ, 50 ਜ਼ਖ਼ਮੀ appeared first on TV Punjab | English News Channel.

]]>
https://en.tvpunjab.com/blast-bangla-desh-dhaka2916-2/feed/ 0
ਅਫਗਾਨਿਸਤਾਨ ‘ਚ ਬੰਬ ਧਮਾਕੇ ਨਾਲ਼ 11 ਲੋਕਾਂ ਦੀ ਮੌਤ https://en.tvpunjab.com/afghanistan-bomb-blast-1437-2/ https://en.tvpunjab.com/afghanistan-bomb-blast-1437-2/#respond Sun, 06 Jun 2021 06:09:01 +0000 https://en.tvpunjab.com/?p=1437 ਟੀਵੀ ਪੰਜਾਬ ਬਿਊਰੋ- ਅਫਗਾਨਿਸਤਾਨ ਦੇ ਬਡਗਿਸ ਸੂਬੇ ਵਿਚ ਸੜਕ ਕਿਨਾਰੇ ਇਕ ਬੰਬ ਧਮਾਕਾ ਹੋਣ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਹੈ। ਇਸ ਧਮਾਕੇ ਵਿਚ 11 ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ। ਨਿਊਜ਼ ਏਜੰਸੀਆਂ ਮੁਤਾਬਕ ਅਬਕਾਰੀ ਜ਼ਿਲ੍ਹੇ ਦੇ ਗਵਰਨਰ ਖੁਦਾਦਦ ਤਈਬ ਨੇ ਇਸ ਧਮਾਕੇ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ […]

The post ਅਫਗਾਨਿਸਤਾਨ ‘ਚ ਬੰਬ ਧਮਾਕੇ ਨਾਲ਼ 11 ਲੋਕਾਂ ਦੀ ਮੌਤ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਅਫਗਾਨਿਸਤਾਨ ਦੇ ਬਡਗਿਸ ਸੂਬੇ ਵਿਚ ਸੜਕ ਕਿਨਾਰੇ ਇਕ ਬੰਬ ਧਮਾਕਾ ਹੋਣ ਦੀ ਦਿਲ ਦਹਿਲਾ ਦੇਣ ਵਾਲੀ ਖਬਰ ਹੈ। ਇਸ ਧਮਾਕੇ ਵਿਚ 11 ਨਾਗਰਿਕਾਂ ਦੀ ਜਾਨ ਜਾ ਚੁੱਕੀ ਹੈ। ਨਿਊਜ਼ ਏਜੰਸੀਆਂ ਮੁਤਾਬਕ ਅਬਕਾਰੀ ਜ਼ਿਲ੍ਹੇ ਦੇ ਗਵਰਨਰ ਖੁਦਾਦਦ ਤਈਬ ਨੇ ਇਸ ਧਮਾਕੇ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਨੂੰ ਸ਼ਾਮ ਕਰੀਬ 5 ਵਜੇ ਅਬਕਾਮਾਰੀ ਜ਼ਿਲ੍ਹੇ ਦੇ ਚਲੰਕ ਪਿੰਡ ਵਿਚ ਵਾਪਰੀ। 

ਇਸ ਧਮਾਕੇ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਅਬਕਾਮਾਰੀ ਜ਼ਿਲ੍ਹੇ ਦੇ ਗਵਰਨਰ ਨੇ ਇਸ ਧਮਾਕੇ ਲਈ ਤਾਲਿਬਾਨੀ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਧਮਾਕੇ ਦੀ ਅਜੇ ਤੱਕ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ।

The post ਅਫਗਾਨਿਸਤਾਨ ‘ਚ ਬੰਬ ਧਮਾਕੇ ਨਾਲ਼ 11 ਲੋਕਾਂ ਦੀ ਮੌਤ appeared first on TV Punjab | English News Channel.

]]>
https://en.tvpunjab.com/afghanistan-bomb-blast-1437-2/feed/ 0