brahm mohindra Archives - TV Punjab | English News Channel https://en.tvpunjab.com/tag/brahm-mohindra/ Canada News, English Tv,English News, Tv Punjab English, Canada Politics Tue, 20 Jul 2021 12:00:37 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg brahm mohindra Archives - TV Punjab | English News Channel https://en.tvpunjab.com/tag/brahm-mohindra/ 32 32 ਸਿੱਧੂ ਦੀ ਨਿਯੁਕਤੀ ਦਾ ਸਵਾਗਤ, ਪਰ ਕੈਪਟਨ ਨਾਲ ਮਸਲੇ ਹੱਲ ਹੋਣ ਤੱਕ ਉਸਨੂੰ ਨਹੀਂ ਮਿਲਾਂਗਾ : ਬ੍ਰਹਮ ਮਹਿੰਦਰਾ https://en.tvpunjab.com/i-welcome-sidhu-appointed-as-party-president-but-will-not-met-him-until-he-resolves-the-issues-with-captain-amarinder-singh/ https://en.tvpunjab.com/i-welcome-sidhu-appointed-as-party-president-but-will-not-met-him-until-he-resolves-the-issues-with-captain-amarinder-singh/#respond Tue, 20 Jul 2021 11:54:38 +0000 https://en.tvpunjab.com/?p=5325 ਚੰਡੀਗੜ੍ਹ : ਪੰਜਾਬ ਦੇ ਸੀਨੀਅਰ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਿਯੁਕਤ ਕਰਨ ਦਾ ਸਵਾਗਤ ਕੀਤਾ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਮਸਲਿਆਂ ਦਾ ਹੱਲ ਹੋਣ ਤੱਕ ਉਨ੍ਹਾਂ ਨਾਲ ਨਿੱਜੀ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਬਿਆਨ ਵਿਚ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿੱਧੂ […]

The post ਸਿੱਧੂ ਦੀ ਨਿਯੁਕਤੀ ਦਾ ਸਵਾਗਤ, ਪਰ ਕੈਪਟਨ ਨਾਲ ਮਸਲੇ ਹੱਲ ਹੋਣ ਤੱਕ ਉਸਨੂੰ ਨਹੀਂ ਮਿਲਾਂਗਾ : ਬ੍ਰਹਮ ਮਹਿੰਦਰਾ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਪੰਜਾਬ ਦੇ ਸੀਨੀਅਰ ਕੈਬਿਨਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਿਯੁਕਤ ਕਰਨ ਦਾ ਸਵਾਗਤ ਕੀਤਾ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਮਸਲਿਆਂ ਦਾ ਹੱਲ ਹੋਣ ਤੱਕ ਉਨ੍ਹਾਂ ਨਾਲ ਨਿੱਜੀ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਬਿਆਨ ਵਿਚ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿੱਧੂ ਦੀ ਨਿਯੁਕਤੀ ਦਾ ਫੈਸਲਾ ਹਾਈ ਕਮਾਂਡ ਨੇ ਲਿਆ ਸੀ ਅਤੇ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ।

“ਹਾਲਾਂਕਿ, ਮੈਂ ਉਨ੍ਹਾਂ (ਸਿੱਧੂ) ਨੂੰ ਉਦੋਂ ਤਕ ਨਹੀਂ ਮਿਲਾਂਗਾ ਜਦੋਂ ਤੱਕ ਉਹ ਮੁੱਖ ਮੰਤਰੀ ਨੂੰ ਨਹੀਂ ਮਿਲਦੇ ਅਤੇ ਉਨ੍ਹਾਂ ਨਾਲ ਆਪਣੇ ਮਸਲੇ ਹੱਲ ਨਹੀਂ ਕਰਦੇ”, ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ ਅਤੇ ਉਨ੍ਹਾਂ (ਮਹਿੰਦਰਾ) ਦਾ ਫਰਜ਼ ਬਣਦਾ ਹੈ ਉਹਨਾਂ ਦਾ ਪਾਲਣ ਕਰਨਾ ।

ਉਹਨਾਂ ਕਿਹਾ ਕਿ ਸੀ ਐਲ ਪੀ ਨੇਤਾ ਹੋਣ ਦੇ ਨਾਲ ਨਾਲ ਮੁੱਖ ਮੰਤਰੀ ਜਿਸ ਕੈਬਿਨਟ ਦਾ ਹਿੱਸਾ ਹੋਣ ਉਸ ਦੇ ਵੀ ਮੁਖੀ ਵੀ ਹੁੰਦੇ ਹਨ, ਮੰਤਰੀ ਨੇ ਇਹ ਸਪੱਸ਼ਟ ਕੀਤਾ ਕਿ ਜਦੋਂ ਤੱਕ ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਕੈਪਟਨ ਅਮਰਿੰਦਰ ਨਾਲ ਸਾਰੇ ਮੁੱਦਿਆਂ ਦਾ ਹੱਲ ਨਹੀਂ ਕਰਦੇ, ਉਦੋਂ ਤੱਕ ਕੋਈ ਸੰਭਾਵਨਾ ਨਹੀਂ ਸੀ ਕਿ ਬ੍ਰਹਮ ਮਹਿੰਦਰਾ ਨਵਜੋਤ ਸਿੰਘ ਸਿੱਧੂ ਨੂੰ ਨਿੱਜੀ ਤੌਰ ਤੇ ਮਿਲਣ।

ਮਹਿੰਦਰਾ ਨੇ ਕਿਹਾ, “ਸਾਡੀ ਸਭ ਦੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਇਸ ਲਈ ਮੈਂ ਨਵੇਂ ਨਿਯੁਕਤ ਕੀਤੇ ਪਾਰਟੀ ਦੇ ਪ੍ਰਧਾਨ ਨਾਲ ਮੁਲਾਕਾਤ ਕਰਨ ਤੋਂ ਗੁਰੇਜ਼ ਕਰਾਂਗਾ ਜਦੋਂ ਤੱਕ ਉਨ੍ਹਾਂ ਦੇ ਅਤੇ ਮੁੱਖ ਮੰਤਰੀ ਦਰਮਿਆਨ ਮੁੱਦੇ ਹੱਲ ਨਹੀਂ ਹੋ ਜਾਂਦੇ।”

ਟੀਵੀ ਪੰਜਾਬ ਬਿਊਰੋ

The post ਸਿੱਧੂ ਦੀ ਨਿਯੁਕਤੀ ਦਾ ਸਵਾਗਤ, ਪਰ ਕੈਪਟਨ ਨਾਲ ਮਸਲੇ ਹੱਲ ਹੋਣ ਤੱਕ ਉਸਨੂੰ ਨਹੀਂ ਮਿਲਾਂਗਾ : ਬ੍ਰਹਮ ਮਹਿੰਦਰਾ appeared first on TV Punjab | English News Channel.

]]>
https://en.tvpunjab.com/i-welcome-sidhu-appointed-as-party-president-but-will-not-met-him-until-he-resolves-the-issues-with-captain-amarinder-singh/feed/ 0