brutal murder Archives - TV Punjab | English News Channel https://en.tvpunjab.com/tag/brutal-murder/ Canada News, English Tv,English News, Tv Punjab English, Canada Politics Mon, 05 Jul 2021 10:55:30 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg brutal murder Archives - TV Punjab | English News Channel https://en.tvpunjab.com/tag/brutal-murder/ 32 32 ਬਟਾਲਾ ਕਤਲਕਾਂਡ : ਮੁੱਖ ਦੋਸ਼ੀ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰ ਨੇ ਸੜਕ ‘ਤੇ ਰੱਖੀਆਂ 4 ਜੀਆਂ ਦੀਆਂ ਲਾਸ਼ਾਂ https://en.tvpunjab.com/batala-massacre-four-dead-body-on-road/ https://en.tvpunjab.com/batala-massacre-four-dead-body-on-road/#respond Mon, 05 Jul 2021 10:54:28 +0000 https://en.tvpunjab.com/?p=3671 ਬਟਾਲਾ- ਬਟਾਲਾ ਦੇ ਪਿੰਡ ਬੱਲੜਵਾਲ ਵਿਖੇ ਬੀਤੇ ਦਿਨ ਪੁਰਾਣੀ ਰੰਜ਼ਿਸ਼ ਦੇ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੇ ਕਤਲ ਦਾ ਮਾਮਲਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ । ਅੱਜ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਅਤੇ ਇਲਾਕੇ ਦੇ ਲੋਕਾਂ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਸਬਾ ਘੁਮਾਣ ਦੇ […]

The post ਬਟਾਲਾ ਕਤਲਕਾਂਡ : ਮੁੱਖ ਦੋਸ਼ੀ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰ ਨੇ ਸੜਕ ‘ਤੇ ਰੱਖੀਆਂ 4 ਜੀਆਂ ਦੀਆਂ ਲਾਸ਼ਾਂ appeared first on TV Punjab | English News Channel.

]]>

ਬਟਾਲਾ- ਬਟਾਲਾ ਦੇ ਪਿੰਡ ਬੱਲੜਵਾਲ ਵਿਖੇ ਬੀਤੇ ਦਿਨ ਪੁਰਾਣੀ ਰੰਜ਼ਿਸ਼ ਦੇ ਕਾਰਨ ਇਕੋ ਪਰਿਵਾਰ ਦੇ 4 ਜੀਆਂ ਦੇ ਕਤਲ ਦਾ ਮਾਮਲਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ । ਅੱਜ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਅਤੇ ਇਲਾਕੇ ਦੇ ਲੋਕਾਂ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਸਬਾ ਘੁਮਾਣ ਦੇ ਚੌਕ ’ਚ ਰੱਖ ਦਿੱਤੀਆਂ। ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਇੱਥੇ ਲਾਸ਼ਾਂ ਰੱਖ ਕੇ ਪ੍ਰਦਰਸ਼ਨ ਕੀਤਾ ਅਤੇ ਧਰਨਾ ਲੱਗਾ ਦਿੱਤਾ। ਧਰਨਾ ਲਗਾਉਣ ਲਈ ਪੀੜਤ ਮੈਂਬਰਾਂ ਨੇ ਸੜਕ ਦੇ ਵਿਚਾਲੇ ਟਰਾਲੀਆਂ ਅਤੇ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ, ਜਿਸ ਕਾਰਨ ਉਕਤ ਥਾਂ ’ਤੇ ਭਾਰੀ ਜਾਮ ਲੱਗ ਗਿਆ। 
ਪੀੜਤ ਪਰਿਵਾਰ ਵਲੋਂ ਲਗਾਏ ਗਏ ਧਰਨੇ ਦੌਰਾਨ ਜਦੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਉਕਤ ਲੋਕਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਪਰ ਉਨ੍ਹਾਂ ਦੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਬਹਿਸ ਹੋ ਗਈ।

ਦੂਜੇ ਪਾਸੇ ਪੀੜਤ ਪਰਿਵਾਰ ਵਲੋਂ ਹਰਗੋਬਿੰਦਪੁਰ ਮਾਰਗ ’ਤੇ ਚੱਕਾ ਜਾਮ ਕਰਕੇ ਪੁਲਸ ਖ਼ਿਲਾਫ਼ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਕਤ ਲੋਕ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਇਸ ਮਾਮਲੇ ’ਚ ਹੁਣ ਤੱਕ ਪੁਲਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਬਟਾਲਾ ਕਤਲਕਾਂਡ : ਮੁੱਖ ਦੋਸ਼ੀ ਦੀ ਗ੍ਰਿਫਤਾਰੀ ਨੂੰ ਲੈ ਕੇ ਪਰਿਵਾਰ ਨੇ ਸੜਕ ‘ਤੇ ਰੱਖੀਆਂ 4 ਜੀਆਂ ਦੀਆਂ ਲਾਸ਼ਾਂ appeared first on TV Punjab | English News Channel.

]]>
https://en.tvpunjab.com/batala-massacre-four-dead-body-on-road/feed/ 0
ਪਾਕਿਸਤਾਨ ‘ਚ ਖੂਨੀ ਵਾਰਦਾਤ : ਪੁਰਾਣੀ ਦੁਸ਼ਮਣੀ ਕੱਢਣ ਲਈ ਇਕੋ ਪਰਿਵਾਰ ਦੇ 7 ਜੀਆਂ ਨੂੰ ਗੋਲੀਆਂ ਨਾਲ ਭੁੰਨਿਆਂ https://en.tvpunjab.com/pakistan-seven-family-members-shoot-2623-2/ https://en.tvpunjab.com/pakistan-seven-family-members-shoot-2623-2/#respond Thu, 24 Jun 2021 11:16:09 +0000 https://en.tvpunjab.com/?p=2623 ਪਾਕਿਸਤਾਨ- ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਪੁਰਾਣੀ ਰੰਜਿਸ਼ ਦੇ ਚਲਦਿਆ ਹਥਿਆਰਬੰਦ ਲੋਕਾਂ ਦੇ ਇਕ ਸਮੂਹ ਨੇ ਇਕੋ ਪਰਿਵਾਰ ਦੇ 7 ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਘਟਨਾ ਮੰਗਲਵਾਰ ਨੂੰ ਚਮਕਾਨੀ ਇਲਾਕੇ ਵਿਚ ਵਾਪਰੀ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਥਿਆਰਬੰਦ ਹਮਲਾਵਰ ਪੇਸ਼ਾਵਰ ਦੇ ਉਪਨਗਰ ਇਲਾਕੇ […]

The post ਪਾਕਿਸਤਾਨ ‘ਚ ਖੂਨੀ ਵਾਰਦਾਤ : ਪੁਰਾਣੀ ਦੁਸ਼ਮਣੀ ਕੱਢਣ ਲਈ ਇਕੋ ਪਰਿਵਾਰ ਦੇ 7 ਜੀਆਂ ਨੂੰ ਗੋਲੀਆਂ ਨਾਲ ਭੁੰਨਿਆਂ appeared first on TV Punjab | English News Channel.

]]>

ਪਾਕਿਸਤਾਨ- ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ‘ਚ ਪੁਰਾਣੀ ਰੰਜਿਸ਼ ਦੇ ਚਲਦਿਆ ਹਥਿਆਰਬੰਦ ਲੋਕਾਂ ਦੇ ਇਕ ਸਮੂਹ ਨੇ ਇਕੋ ਪਰਿਵਾਰ ਦੇ 7 ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਘਟਨਾ ਮੰਗਲਵਾਰ ਨੂੰ ਚਮਕਾਨੀ ਇਲਾਕੇ ਵਿਚ ਵਾਪਰੀ।

ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹਥਿਆਰਬੰਦ ਹਮਲਾਵਰ ਪੇਸ਼ਾਵਰ ਦੇ ਉਪਨਗਰ ਇਲਾਕੇ ਦੇ ਇਕ ਘਰ ਵਿਚ ਦਾਖ਼ਲ ਹੋਏ ਅਤੇ 2 ਬੱਚਿਆਂ, 3 ਔਰਤਾਂ ਅਤੇ 2 ਮਰਦਾਂ ਨੂੰ ਗੋਲੀਆਂ ਨਾਲ ਭੁੰਨ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਮੁਤਾਬਕ ਪੁਰਾਣੀ ਦੁਸ਼ਮਣੀ ਦੇ ਚੱਲਦਿਆਂ ਹੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।
ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਪਾਕਿਸਤਾਨ ‘ਚ ਖੂਨੀ ਵਾਰਦਾਤ : ਪੁਰਾਣੀ ਦੁਸ਼ਮਣੀ ਕੱਢਣ ਲਈ ਇਕੋ ਪਰਿਵਾਰ ਦੇ 7 ਜੀਆਂ ਨੂੰ ਗੋਲੀਆਂ ਨਾਲ ਭੁੰਨਿਆਂ appeared first on TV Punjab | English News Channel.

]]>
https://en.tvpunjab.com/pakistan-seven-family-members-shoot-2623-2/feed/ 0
ਪੰਜਾਬ ਪੁਲਿਸ ਦੇ ASI ਦਾ ਖੂਨੀ ਕਾਰਾ: ਚਾਕੂ ਮਾਰ ਕੇ ਕੀਤਾ ਭਾਬੀ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ https://en.tvpunjab.com/asi-brutal-murderd-sister-in-law2544-2/ https://en.tvpunjab.com/asi-brutal-murderd-sister-in-law2544-2/#respond Wed, 23 Jun 2021 16:22:53 +0000 https://en.tvpunjab.com/?p=2544 ਟੀਵੀ ਪੰਜਾਬ ਬਿਊਰੋ-ਪੰਜਾਬ ਪੁਲਿਸ ‘ਚ ਬਤੌਰ ਏਐੱਸਆਈ ਵਜੋਂ ਤਾਇਨਾਤ ਹਰਸਵਰੂਪ ਵੱਲੋਂ ਆਪਣੀ ਭਾਬੀ ਨੂੰ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੰਡੀਗੜ੍ਹ ਦੇ ਰਾਮਦਰਬਾਰ ਵਾਪਰੀ । ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੁਲਜ਼ਮ ASI ਦੀ ਪਛਾਣ ਹਰਸਵਰੂਪ ਦੇ ਰੂਪ ‘ਚ ਹੋਈ ਹੈ। ਹਰਸਵਰੂਪ ਤੇ ਉਸ ਦੇ ਭਰਾ ਦੇ ਵਿਚਕਾਰ […]

The post ਪੰਜਾਬ ਪੁਲਿਸ ਦੇ ASI ਦਾ ਖੂਨੀ ਕਾਰਾ: ਚਾਕੂ ਮਾਰ ਕੇ ਕੀਤਾ ਭਾਬੀ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ-ਪੰਜਾਬ ਪੁਲਿਸ ‘ਚ ਬਤੌਰ ਏਐੱਸਆਈ ਵਜੋਂ ਤਾਇਨਾਤ ਹਰਸਵਰੂਪ ਵੱਲੋਂ ਆਪਣੀ ਭਾਬੀ ਨੂੰ ਚਾਕੂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਚੰਡੀਗੜ੍ਹ ਦੇ ਰਾਮਦਰਬਾਰ ਵਾਪਰੀ । ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਮੁਲਜ਼ਮ ASI ਦੀ ਪਛਾਣ ਹਰਸਵਰੂਪ ਦੇ ਰੂਪ ‘ਚ ਹੋਈ ਹੈ। ਹਰਸਵਰੂਪ ਤੇ ਉਸ ਦੇ ਭਰਾ ਦੇ ਵਿਚਕਾਰ ਪਾਣੀ ਨੂੰ ਲੈ ਕੇ ਵਿਵਾਦ ਹੋਇਆ। ਗੱਲ ਇੰਨੀ ਵੱਧ ਗਈ ਕਿ ਗੁੱਸੇ ‘ਚ ਆਏ ਹਰਸਵਰੂਪ ਨੇ ਆਪਣੀ ਭਾਬੀ ਦਿਵਿਯਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ASI ਹਰਸਵਰੂਪ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

ਦੇਰ ਰਾਤ ਜਦੋਂ ਹਰਸਵਰੂਪ ਨੇ ਆਪਣੀ ਭਾਬੀ ਦਾ ਕਤਲ ਕੀਤਾ ਤਾਂ ਗੁਆਂਢ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ASI ਹਰਸਵਰੂਪ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਘਟਨਾ ਵਾਲੇ ਸਥਾਨ ਤੋਂ ਚਾਕੂ ਵੀ ਬਰਾਮਦ ਕੀਤਾ। ਇਸ ਤੋਂ ਬਾਅਦ ਪੁਲਿਸ ASI ਹਰਸਵਰੂਪ ਨੂੰ ਮੈਡੀਕਲ ਕਰਵਾ ਕੇ ਕੋਰਟ ‘ਚ ਪੇਸ਼ ਕਰੇਗੀ।

ਭਰਾ ਨੂੰ ਵੀ ਚਾਕੂ ਮਾਰ ਕੇ ਕੀਤਾ ਸੀ ਜ਼ਖ਼ਮੀ

ASI ਹਰਸਵਰੂਪ ਨੇ ਚਾਕੂ ਸਿਰਫ ਆਪਣੀ ਭਾਬੀ ਦਿਵਿਯਾ ਨੂੰ ਹੀ ਨਹੀਂ ਮਾਰਿਆ ਬਲਕਿ ਆਪਣੇ ਭਰਾ ਪ੍ਰੇਮ ‘ਤੇ ਵੀ ਚਾਕੂ ਨਾਲ ਹਮਲਾ ਕੀਤਾ। ਪ੍ਰੇਮ ਇਸ ਹਮਲੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਉਸ ਨੂੰ ਫੌਰਨ ਇਲਾਜ ਲਈ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਾਸਪਿਟਲ ਸੈਕਟਰ 32 ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ।

WhatsAppXFacebookCopy LinkWeChatShare

The post ਪੰਜਾਬ ਪੁਲਿਸ ਦੇ ASI ਦਾ ਖੂਨੀ ਕਾਰਾ: ਚਾਕੂ ਮਾਰ ਕੇ ਕੀਤਾ ਭਾਬੀ ਦਾ ਕਤਲ, ਭਰਾ ਨੂੰ ਵੀ ਕੀਤਾ ਜ਼ਖਮੀ appeared first on TV Punjab | English News Channel.

]]>
https://en.tvpunjab.com/asi-brutal-murderd-sister-in-law2544-2/feed/ 0
90 ਹਜ਼ਾਰ ਦਾ ਬੀਮਾ ਲੈਣ ਲਈ ਕੀਤਾ ਧੀ ਦਾ ਕਤਲ, ਪਲਾਟ ਦੀ ਕਿਸ਼ਤ ਦੇਣ ਲਈ ਚਾਹੀਦੇ ਸਨ ਪੈਸੇ https://en.tvpunjab.com/daughter-murdered-for-insurance/ https://en.tvpunjab.com/daughter-murdered-for-insurance/#respond Wed, 23 Jun 2021 05:06:52 +0000 https://en.tvpunjab.com/?p=2429 ਲੁਧਿਆਣਾ (ਟੀਵੀ ਪੰਜਾਬ ਬਿਊਰੋ) : ਘੋਰ ਕਲਯੁੱਗ ਦੇ ਅੰਦਰ ਪੈਸਿਆਂ ਦੀ ਖਾਤਰ ਆਪਣੇ ਜਾਨ ਤੋਂ ਪਿਆਰੇ ਰਿਸ਼ਤਿਆਂ ਦਾ ਕਤਲ ਕਰਨ ਤੋਂ ਵੀ ਲੋਕ ਗੁਰੇਜ਼ ਨਹੀਂ ਕਰ ਰਹੇ । ਥਾਣਾ ਲਾਡੋਵਾਲ ਪੁਲਿਸ ਨੇ 9 ਸਾਲਾਂ ਦੀ ਭਾਰਤੀ ਦੇ ਕਤਲ ਕੇਸ ਵਿਚ ਜਦ ਉਸ ਦੀ ਸਕੀ ਮਾਂ ਅਤੇ ਮਤਰੇਏ ਪਿਓ ਕੋਲੋਂ ਪੁੱਛਗਿੱਛ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ […]

The post 90 ਹਜ਼ਾਰ ਦਾ ਬੀਮਾ ਲੈਣ ਲਈ ਕੀਤਾ ਧੀ ਦਾ ਕਤਲ, ਪਲਾਟ ਦੀ ਕਿਸ਼ਤ ਦੇਣ ਲਈ ਚਾਹੀਦੇ ਸਨ ਪੈਸੇ appeared first on TV Punjab | English News Channel.

]]>

ਲੁਧਿਆਣਾ (ਟੀਵੀ ਪੰਜਾਬ ਬਿਊਰੋ) : ਘੋਰ ਕਲਯੁੱਗ ਦੇ ਅੰਦਰ ਪੈਸਿਆਂ ਦੀ ਖਾਤਰ ਆਪਣੇ ਜਾਨ ਤੋਂ ਪਿਆਰੇ ਰਿਸ਼ਤਿਆਂ ਦਾ ਕਤਲ ਕਰਨ ਤੋਂ ਵੀ ਲੋਕ ਗੁਰੇਜ਼ ਨਹੀਂ ਕਰ ਰਹੇ । ਥਾਣਾ ਲਾਡੋਵਾਲ ਪੁਲਿਸ ਨੇ 9 ਸਾਲਾਂ ਦੀ ਭਾਰਤੀ ਦੇ ਕਤਲ ਕੇਸ ਵਿਚ ਜਦ ਉਸ ਦੀ ਸਕੀ ਮਾਂ ਅਤੇ ਮਤਰੇਏ ਪਿਓ ਕੋਲੋਂ ਪੁੱਛਗਿੱਛ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ । ਇਨ੍ਹਾਂ ਦੋਹਾਂ ਨੇ ਬੀਮੇ ਦੀ ਰਕਮ ਦੇ ਸਿਰਫ 90 ਹਜ਼ਾਰ ਰੁਪਏ ਲੈਣ ਲਈ ਮਾਸੂਮ ਭਾਰਤੀ ਦਾ ਗਲ਼ ਚੁੰਨੀ ਨਾਲ ਘੁੱਟ ਕੇ ਉਸਦੀ ਹੱਤਿਆ ਕੀਤੀ ਸੀ ।

ਬੱਚੀ ਦੀ ਮੌਤ ਤੋਂ ਬਾਅਦ ਜਦ ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਤਾਂ ਰਿਪੋਰਟ ਵਿੱਚ ਮੌਤ ਦਾ ਕਾਰਨ ਸਾਹ ਘੁੱਟਣਾ ਦੱਸਿਆ ਗਿਆ ਸੀ । ਸ਼ੁਰੂਆਤ ਵਿੱਚ ਭਾਰਤੀ ਦੀ ਮਾਂ ਪਿੰਕੀ ਅਤੇ ਮਤਰੇਆ ਪਿਓ ਨਰਿੰਦਰਪਾਲ ਲੜਕੀ ਦੀ ਮੌਤ ‘ਤੇ ਸ਼ੋਕ ਕਰਨ ਦਾ ਡਰਾਮਾ ਕਰਦੇ ਰਹੇ ,ਪਰ ਜਦ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲਿਆ ਤਾਂ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਲਿਆ ।

ਭਾਰਤੀ ਦਾ 90 ਹਜ਼ਾਰ ਦਾ ਕਰਵਾਇਆ ਸੀ ਜੀਵਨ ਬੀਮਾ

ਜਾਣਕਾਰੀ ਮੁਤਾਬਕ ਪਿੰਕੀ ਦੇ ਪਹਿਲੇ ਪਤੀ ਦੀ ਮੌਤ ਹੋ ਚੁੱਕੀ ਹੈ । ਕੁਝ ਸਮਾਂ ਪਹਿਲਾਂ ਉਸ ਨੇ ਮੁੱਲਾਂਪੁਰ ਰੋਡ ਹੰਬੜਾਂ ਦੇ ਰਹਿਣ ਵਾਲੇ ਨਰਿੰਦਰਪਾਲ ਨਾਲ ਵਿਆਹ ਕਰਵਾ ਲਿਆ । ਪਹਿਲੇ ਪਤੀ ਚੋਂ ਉਸ ਦੀ ਬੇਟੀ ਭਾਰਤੀ ਵੀ ਉਸਦੇ ਨਾਲ ਰਹਿ ਰਹੀ ਸੀ । ਨਰਿੰਦਰ ਭਾਰਤੀ ਨੂੰ ਚੰਗਾ ਨਹੀਂ ਸੀ ਸਮਝਦਾ । ਉਹ ਬੱਚੀ ਨਾਲ ਜ਼ੁਲਮ ਕਰਦਾ ਸੀ । ਕੁਝ ਸਮਾਂ ਪਹਿਲਾਂ ਉਸ ਨੇ ਭਾਰਤੀ ਨੂੰ ਆਪਣੇ ਸਾਲੇ ਨੂੰ ਦੇ ਦਿੱਤਾ ਪਰ ਲੜਕੀ ਦਾ ਉੱਥੇ ਮਨ ਨਾ ਲੱਗਿਆ । ਸਾਜ਼ਿਸ਼ ਦੇ ਤਹਿਤ ਮੁਲਜ਼ਮਾਂ ਨੇ ਲੜਕੀ ਦੀ ਜੀਵਨ ਬੀਮਾ ਪਾਲਿਸੀ ਕਰਵਾ ਦਿੱਤੀ । ਇਸੇ ਦੌਰਾਨ ਮੁਲਜ਼ਮਾਂ ਨੇ ਪਿੰਡ ਭੂਖੜੀ ਕਲਾਂ ਵਿੱਚ ਤਿੰਨ ਲੱਖ ਰੁਪਏ ਦੇ ਕੇ ਇੱਕ ਪਲਾਟ ਖ਼ਰੀਦ ਲਿਆ । ਮੁਲਜ਼ਮਾਂ ਕੋਲੋਂ ਪਲਾਟ ਦੀਆਂ ਬਾਕੀ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ ਸਨ। ਜੀਵਨ ਬੀਮਾ ਦੀ ਪਾਲਿਸੀ ਹਾਸਲ ਕਰਨ ਲਈ ਦੋਵਾਂ ਨੇ ਆਪਸ ਵਿੱਚ ਸਾਜ਼ਿਸ਼ ਕਰ ਕੇ ਭਾਰਤੀ ਦਾ ਗਲ਼ ਚੁੰਨੀ ਨਾਲ ਘੁੱਟ ਦਿੱਤਾ ।

WhatsAppXFacebookCopy LinkWeChatShare

The post 90 ਹਜ਼ਾਰ ਦਾ ਬੀਮਾ ਲੈਣ ਲਈ ਕੀਤਾ ਧੀ ਦਾ ਕਤਲ, ਪਲਾਟ ਦੀ ਕਿਸ਼ਤ ਦੇਣ ਲਈ ਚਾਹੀਦੇ ਸਨ ਪੈਸੇ appeared first on TV Punjab | English News Channel.

]]>
https://en.tvpunjab.com/daughter-murdered-for-insurance/feed/ 0
ਅੰਮ੍ਰਿਤਸਰ ਚ ਵੱਡੀ ਵਾਰਦਾਤ : ਪੁਲਸ ਮੁਲਾਜ਼ਮ ਦੇ ਮੁੰਡੇ ਨੂੰ ਲੰਘਣ ਲਈ ਰਾਹ ਨਾ ਮਿਲਿਆ ਤਾਂ ਸ਼ਰੇਆਮ ਵੱਢ ਦਿੱਤਾ ਐਕਸਾਈਜ਼ ਵਿਭਾਗ ਦਾ ਮੁਲਾਜ਼ਮ https://en.tvpunjab.com/brutal-murder-amritsar-exisig-officer-2394-2/ https://en.tvpunjab.com/brutal-murder-amritsar-exisig-officer-2394-2/#respond Tue, 22 Jun 2021 11:06:09 +0000 https://en.tvpunjab.com/?p=2394 ਟੀਵੀ ਪੰਜਾਬ ਬਿਊਰੋ- ਅੰਮ੍ਰਿਤਸਰ ਜ਼ਿਲ੍ਹੇ ਦੇ ਤਰਨਤਾਰਨ ਰੋਡ ਨਾਲ ਲੱਗਦੇ ਇਲਾਕੇ ਕੋਟ ਮਿਤ ਸਿੰਘ ’ਚ ਅੱਜ ਇਕ ਵੱਡੀ ਵਾਰਦਾਤ ਵਾਪਰੀ। ਇੱਥੇ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਐਕਸਾਇਜ਼ ਵਿਭਾਗ ਦੇ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦੀ ਇਸ ਵਾਰਦਾਤ ਨੂੰ ਪੁਲਸ ਅਧਿਕਾਰੀ ਦੇ ਮੁੰਡੇ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ। ਕਤਲ ਕਰਨ ਵਾਲੇ ਉਕਤ […]

The post ਅੰਮ੍ਰਿਤਸਰ ਚ ਵੱਡੀ ਵਾਰਦਾਤ : ਪੁਲਸ ਮੁਲਾਜ਼ਮ ਦੇ ਮੁੰਡੇ ਨੂੰ ਲੰਘਣ ਲਈ ਰਾਹ ਨਾ ਮਿਲਿਆ ਤਾਂ ਸ਼ਰੇਆਮ ਵੱਢ ਦਿੱਤਾ ਐਕਸਾਈਜ਼ ਵਿਭਾਗ ਦਾ ਮੁਲਾਜ਼ਮ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ-
ਅੰਮ੍ਰਿਤਸਰ ਜ਼ਿਲ੍ਹੇ ਦੇ ਤਰਨਤਾਰਨ ਰੋਡ ਨਾਲ ਲੱਗਦੇ ਇਲਾਕੇ ਕੋਟ ਮਿਤ ਸਿੰਘ ’ਚ ਅੱਜ ਇਕ ਵੱਡੀ ਵਾਰਦਾਤ ਵਾਪਰੀ। ਇੱਥੇ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਐਕਸਾਇਜ਼ ਵਿਭਾਗ ਦੇ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਦੀ ਇਸ ਵਾਰਦਾਤ ਨੂੰ ਪੁਲਸ ਅਧਿਕਾਰੀ ਦੇ ਮੁੰਡੇ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ। ਕਤਲ ਕਰਨ ਵਾਲੇ ਉਕਤ ਨੌਜਵਾਨ ’ਤੇ ਪਹਿਲਾ ਤੋਂ ਹੀ ਬਹੁਤ ਸਾਰੇ ਮਾਮਲੇ ਦਰਜ ਹਨ।

ਜਾਣਕਾਰੀ ਮੁਤਾਬਕ ਪੁਲੀਸ ਮੁਲਾਜ਼ਮ ਦੇ ਮੁੰਡੇ ਨੇ ਏਨੀ ਕੁ ਗੱਲ ਤੇ ਹੀ ਕਤਲ ਕਰ ਦਿੱਤਾ ਕਿ ਉਸ ਨੂੰ ਲੰਘਣ ਲਈ ਰਸਤਾ ਨਹੀਂ ਦਿੱਤਾ ਗਿਆ । ਘਟਨਾ ਅੰਮ੍ਰਿਤਸਰ ਤਰਨਤਾਰਨ ਰੋਡ ’ਤੇ ਵਾਪਰੀ । ਕਤਲ ਦੀ ਇਹ ਵਾਰਦਾਤ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਵੀ ਕੈਦ ਹੋ ਗਈ ਹੈ, ਜਿਸ ’ਚ ਘਟਨਾ ਸਾਫ਼ ਦਿਖਾਈ ਦੇ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਦੱਸਿਆ ਕਿ ਉਸ ਖ਼ਿਲਾਫ਼ ਪਹਿਲਾ ਵੀ ਕਈ ਕੇਸ ਦਰਜ ਹਨ। ਪੁਲਸ ਨੇ ਕਿਹਾ ਕਿ ਮੁੱਢਲੀ ਜਾਂਚ ਪੜਤਾਲ ਤੋਂ ਬਾਅਦ ਉਨ੍ਹਾਂ ਨੇ 8 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।  ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੇ ਪੁਲਸ ਤੋਂ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।
 

WhatsAppXFacebookCopy LinkWeChatShare

The post ਅੰਮ੍ਰਿਤਸਰ ਚ ਵੱਡੀ ਵਾਰਦਾਤ : ਪੁਲਸ ਮੁਲਾਜ਼ਮ ਦੇ ਮੁੰਡੇ ਨੂੰ ਲੰਘਣ ਲਈ ਰਾਹ ਨਾ ਮਿਲਿਆ ਤਾਂ ਸ਼ਰੇਆਮ ਵੱਢ ਦਿੱਤਾ ਐਕਸਾਈਜ਼ ਵਿਭਾਗ ਦਾ ਮੁਲਾਜ਼ਮ appeared first on TV Punjab | English News Channel.

]]>
https://en.tvpunjab.com/brutal-murder-amritsar-exisig-officer-2394-2/feed/ 0
ਗੈਂਗਸਟਰ ‘ਸੁੱਖਾ ਲੰਮੇ’ ਦਾ ਘਿਨਾਉਣੇ ਢੰਗ ਨਾਲ਼ ਕਤਲ, ਆਪਣੇ ਹੀ ਸਾਥੀਆਂ ਨੇ ਧੌਣ ਵੱਢ ਕੇ ਸਿਰ ਸਾੜਿਆ, ਧੜ ਰੋੜ੍ਹਿਆ ਨਹਿਰ ‘ਚ https://en.tvpunjab.com/brutal-murder-gangster-sukha-lamme/ https://en.tvpunjab.com/brutal-murder-gangster-sukha-lamme/#respond Mon, 24 May 2021 05:24:07 +0000 https://en.tvpunjab.com/?p=595 ਟੀਵੀ ਪੰਜਾਬ ਬਿਊਰੋ-ਖ਼ਤਰਨਾਕ ਗੈਂਗਸਟਰ ‘ਸੁੱਖਾ ਲੰਮੇ’ ਦਾ ਉਸ ਦੇ ਹੀ ਸਾਥੀਆਂ ਵਲੋਂ ਹੀ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਖ਼ੁਲਾਸਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਫਿਰੌਤੀ ਲਈ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਕੀਤਾ। ਬੀਤੇ ਦਿਨੀਂ ਮੋਗਾ ਪੁਲਸ ਨੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫ਼ਿਰੌਤੀ ਲਈ ਕਤਲ ਕਰਨ ਵਾਲੇ ਗਰੋਹ […]

The post ਗੈਂਗਸਟਰ ‘ਸੁੱਖਾ ਲੰਮੇ’ ਦਾ ਘਿਨਾਉਣੇ ਢੰਗ ਨਾਲ਼ ਕਤਲ, ਆਪਣੇ ਹੀ ਸਾਥੀਆਂ ਨੇ ਧੌਣ ਵੱਢ ਕੇ ਸਿਰ ਸਾੜਿਆ, ਧੜ ਰੋੜ੍ਹਿਆ ਨਹਿਰ ‘ਚ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ-ਖ਼ਤਰਨਾਕ ਗੈਂਗਸਟਰ ‘ਸੁੱਖਾ ਲੰਮੇ’ ਦਾ ਉਸ ਦੇ ਹੀ ਸਾਥੀਆਂ ਵਲੋਂ ਹੀ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਖ਼ੁਲਾਸਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਫਿਰੌਤੀ ਲਈ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਕੀਤਾ।
ਬੀਤੇ ਦਿਨੀਂ ਮੋਗਾ ਪੁਲਸ ਨੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫ਼ਿਰੌਤੀ ਲਈ ਕਤਲ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਖਤਰਨਾਕ ਗਿਰੋਹ ਨੇ ਭਗਤਾ ਭਾਈ ਦੇ ਡੇਰਾ ਪ੍ਰੇਮੀ, ਮੋਗਾ ਦੇ ਇਕ ਕੱਪੜਾ ਵਪਾਰੀ, ਜਲੰਧਰ ’ਚ ਪਾਦਰੀ ਦੀ ਹੱਤਿਆ ਤੇ ਫ਼ਿਰੌਤੀ ਤੇ ਹੋਰਨਾਂ ਕਈ ਵਾਰਦਾਤਾਂ ਦਾ ਖੁਲਾਸਾ ਕੀਤਾ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਦਿਨ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਪੰਜ ਮੁਲਜ਼ਮ ਪਿੰਡ ਡਾਲਾ ਦੇ ਵਸਨੀਕ ਹਨ ਅਤੇ ਇਸ ਪਿੰਡ ਦਾ ਅਰਸ਼ਦੀਪ ਨਾਮ ਦਾ ਗੈਂਗਸਟਰ ਕੈਨੇਡਾ ’ਚੋਂ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਸੀ।
ਜਾਣਕਾਰੀ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਗੈਂਗਸਟਰ ‘ਸੁੱਖਾ ਲੰਮੇ’ ਨੂੰ ਮਾਰਿਆ ਹੈ। ਇਲਾਕੇ ਵਿਚ ਉਸ ਦੀ ਦਹਿਸ਼ਤ ਵਧਣ ਕਾਰਨ ਉਨ੍ਹਾਂ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪਿਛਲੇ ਸਾਲ 27 ਜੂਨ ਨੂੰ ਸੁੱਖਾ ਲੰਮੇ ਦੀ ਹੱਤਿਆ ਕੀਤੀ। ਉਨ੍ਹਾਂ ਨੇ ਪਿੰਡ ਡਾਲਾ ਦੇ ਇਕ ਬੇਆਬਾਦ ਮਕਾਨ ਵਿਚ ਸੁੱਖੇ ਨੂੰ ਜ਼ਹਿਰ ਦਿੱਤਾ ਅਤੇ ਫਿਰ ਉਸਦੀ ਪਛਾਣ ਲਕੋਣ ਉਸ ਦਾ ਚਿਹਰਾ ਸਾੜਨ ਤੋਂ ਬਾਅਦ ਲਾਸ਼ ਨੂੰ ਪੂਲ ਮਾਧੋਕੇ ਵਿਖੇ ਦੌਧਰ ਨਹਿਰ ਵਿੱਚ ਸੁੱਟ ਦਿੱਤਾ। ਲੋਕਾਂ ਵਿਚ ਉਸ ਦੀ ਦਹਿਸ਼ਤ ਕਾਰਨ ਉਸ ਦੇ ਕਤਲ ਮਗਰੋਂ ਵੀ ਉਹ ਉਸ ਦੇ ਨਾਮ ’ਤੇ ਅਮੀਰ ਲੋਕਾਂ ਅਤੇ ਹੋਰ ਕਾਰੋਬਾਰੀਆਂ ਨੂੰ ਫ਼ਿਰੌਤੀ ਲਈ ਡਰਾਉਂਦੇ ਰਹੇ। ਗਿਰੋਹ ਦਾ ਨਿਸ਼ਾਨਾ ਫ਼ਿਰੌਤੀ ਨਾ ਦੇਣ ਵਾਲੇ ਹਿੱਟ ਲਿਸਟ ’ਤੇ ਚੱਲ ਰਹੇ ਵਿਅਕਤੀਆਂ ਨੂੰ ਚੁਣ ਕੇ ਕਤਲ ਕਰਨਾ ਸੀ।

ਮਿਲੀ ਜਾਣਕਾਰੀ ਮੁਤਾਬਕ ਇਹ ਗਿਰੋਹ ਵਿਦੇਸ਼ ’ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਕਤਲ ਕਰਦਾ ਸੀ। ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀ ਦੀ ਹੱਤਿਆ ਵੀ ਇਸ ਗਰੋਹ ਵੱਲੋਂ ਹੀ ਕੀਤੀ ਗਈ ਸੀ। ਗਿਰੋਹ ਦੇ ਮੈਂਬਰ ਵੱਡੇ ਕਾਰੋਬਾਰੀਆਂ/ ਦੁਕਾਨਦਾਰਾਂ ਦੇ ਵੇਰਵੇ ਅਤੇ ਫੋਨ ਨੰਬਰ ਆਦਿ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨੂੰ ਭੇਜ ਦਿੰਦੇ ਸਨ ਅਤੇ ਅੱਗੇ ਇਹ ਗੈਂਗਸਟਰ ਬਾਹਰਲੇ ਫੋਨ ਨੰਬਰਾਂ ਤੋਂ ਅਮੀਰਾਂ ਤੇ ਕਾਰੋਬਾਰੀਆਂ ਨੂੰ ਫੋਨ ਕਰ ਕੇ ਧਮਕੀਆਂ ਦਿੰਦੇ ਤੇ ਫਿਰੌਤੀ ਮੰਗਦੇ ਹਨ। ਫ਼ਿਰੌਤੀ ਨਾ ਦੇਣ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ।

ਗੌਰਤਲਬ ਹੈ ਕਿ ਦੋ ਮਹੀਨੇ ਪਹਿਲਾਂ ਮੋਗਾ ਪੁਲਿਸ ‘ਸੁੱਖਾ ਲੰਮੇ’ ਗਿਰੋਹ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਚੁੱਕੀ ਹੈ।

WhatsAppXFacebookCopy LinkWeChatShare

The post ਗੈਂਗਸਟਰ ‘ਸੁੱਖਾ ਲੰਮੇ’ ਦਾ ਘਿਨਾਉਣੇ ਢੰਗ ਨਾਲ਼ ਕਤਲ, ਆਪਣੇ ਹੀ ਸਾਥੀਆਂ ਨੇ ਧੌਣ ਵੱਢ ਕੇ ਸਿਰ ਸਾੜਿਆ, ਧੜ ਰੋੜ੍ਹਿਆ ਨਹਿਰ ‘ਚ appeared first on TV Punjab | English News Channel.

]]>
https://en.tvpunjab.com/brutal-murder-gangster-sukha-lamme/feed/ 0