BSP Archives - TV Punjab | English News Channel https://en.tvpunjab.com/tag/bsp/ Canada News, English Tv,English News, Tv Punjab English, Canada Politics Mon, 14 Feb 2022 03:11:58 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg BSP Archives - TV Punjab | English News Channel https://en.tvpunjab.com/tag/bsp/ 32 32 2nd phase of polling in UP; ‘must cast vote for a riot-free state’ CM Yogi appeals https://en.tvpunjab.com/2nd-phase-of-polling-in-up-must-cast-vote-for-a-riot-free-state-cm-yogi-appeals/ https://en.tvpunjab.com/2nd-phase-of-polling-in-up-must-cast-vote-for-a-riot-free-state-cm-yogi-appeals/#respond Mon, 14 Feb 2022 03:11:58 +0000 https://en.tvpunjab.com/?p=13992 New Delhi: In Uttar Pradesh, polling for second phase of assembly election has begun in 55 seats in the nine districts. A total of 586 candidates are in the fray in this phase as the fate of all these will be captured in the EVMs today. The main contest is between the BJP, SP BSP […]

The post 2nd phase of polling in UP; ‘must cast vote for a riot-free state’ CM Yogi appeals appeared first on TV Punjab | English News Channel.

]]>
FacebookTwitterWhatsAppCopy Link


New Delhi: In Uttar Pradesh, polling for second phase of assembly election has begun in 55 seats in the nine districts.

A total of 586 candidates are in the fray in this phase as the fate of all these will be captured in the EVMs today.

The main contest is between the BJP, SP BSP and Congress.

Chief Minister Yogi Adityanath has appealed all to vote to maintain the development journey of a riot-free state.

He tweeted, “Heartiest congratulations to all the esteemed voters of the second phase of Uttar Pradesh Assembly Elections-2022! There is also a ‘rashtradharma’ along with voting rights and duties. You must vote to continue the development journey of ‘Riot-free and fear-free New Uttar Pradesh’.

The post 2nd phase of polling in UP; ‘must cast vote for a riot-free state’ CM Yogi appeals appeared first on TV Punjab | English News Channel.

]]>
https://en.tvpunjab.com/2nd-phase-of-polling-in-up-must-cast-vote-for-a-riot-free-state-cm-yogi-appeals/feed/ 0
ਬਸਪਾ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਧੜੇਬੰਦੀ ਕਰਨ ਲਈ ਬਸਪਾ ‘ਚੋਂ ਬਰਖ਼ਾਸਤ https://en.tvpunjab.com/rashpal-singh-raju-dismissed-from-bsp/ https://en.tvpunjab.com/rashpal-singh-raju-dismissed-from-bsp/#respond Sun, 27 Jun 2021 11:14:32 +0000 https://en.tvpunjab.com/?p=2894 ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਵਿੱਚ ਰਛਪਾਲ ਸਿੰਘ ਰਾਜੂ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦਿਆ ਇਹ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ […]

The post ਬਸਪਾ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਧੜੇਬੰਦੀ ਕਰਨ ਲਈ ਬਸਪਾ ‘ਚੋਂ ਬਰਖ਼ਾਸਤ appeared first on TV Punjab | English News Channel.

]]>
FacebookTwitterWhatsAppCopy Link


ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਬਸਪਾ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਵਿੱਚ ਰਛਪਾਲ ਸਿੰਘ ਰਾਜੂ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਉਂਦਿਆ ਇਹ ਕਾਰਵਾਈ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਹੋਇਆ ਹੈ। ਬਸਪਾ ਦੇ ਹਿੱਸੇ ਆਈਆਂ ਸਿਰਫ਼ 20 ਸੀਟਾਂ ਕਾਰਨ ਦੋਆਬੇ ਵਿੱਚ ਪਾਰਟੀ ਦੇ ਵਰਕਰਾਂ ਵਿੱਚ ਨਾਰਾਜ਼ਗੀ ਹੈ। ਸਾਬਕਾ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਗੜ੍ਹਸ਼ੰਕਰ ਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕਿਆਂ ਵਿੱਚ ਨਾਰਾਜ਼ ਬਸਪਾ ਵਰਕਰਾਂ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ ਸੀ।

ਉਧਰ ਰਛਪਾਲ ਸਿੰਘ ਰਾਜੂ ਨੇ ਪਾਰਟੀ ਵਿੱਚੋਂ ਕੱਢੇ ਜਾਨ ਦੀ ਪੁਸ਼ਟੀ ਕਰਦਿਆ ਕਿਹਾ ਕਿ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੂੰ ਗਲਤ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਗੜ੍ਹਸ਼ੰਕਰ ਦੀ ਨਗਰ ਕੌਂਸਲ ਵਿੱਚ ਉਨ੍ਹਾਂ ਦੀ ਪਤਨੀ ਉਪ ਪ੍ਰਧਾਨ ਹੈ ਤੇ ਇੱਕ ਦਿਨ ਜ਼ਰੂਰੀ ਰੁਝੇਵੇਂ ਕਾਰਨ ਉਹ ਆਪਣੇ ਵਾਰਡ ਲਈ ਆਏ ਫੰਡ ਨਹੀਂ ਲੈਣ ਜਾ ਸਕੀ ਤਾਂ ਉਨ੍ਹਾਂ ਦੀ ਥਾਂ ’ਤੇ ਉਹ ਚਲੇ ਗਏ। ਉਥੇ ਕਾਂਗਰਸ ਦੇ ਸਾਬਕਾ ਵਿਧਾਇਕ ਗੋਲਡੀ ਵੀ ਆ ਗਏ। ਉਨ੍ਹਾਂ ਨਾਲ ਮੀਡੀਆ ਵਿੱਚ ਛਪੀਆਂ ਤਸਵੀਰਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਰਛਪਾਲ ਰਾਜੂ ਕਾਂਗਰਸ ਵਿੱਚ ਜਾ ਰਹੇ ਹਨ।

ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਉਹ ਬਸਪਾ ਦੇ ਵਫ਼ਾਦਾਰ ਸਿਪਾਹੀ ਹਨ ਤੇ ਬਾਬੂ ਕਾਂਸ਼ੀ ਰਾਮ ਦੀ ਵਿਚਾਰਧਾਰਾ ਨੂੰ ਲੈਕੇ ਚੱਲ ਰਹੇ ਹਨ ਤੇ ਚੱਲਦੇ ਰਹਿਣਗੇ।

The post ਬਸਪਾ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਧੜੇਬੰਦੀ ਕਰਨ ਲਈ ਬਸਪਾ ‘ਚੋਂ ਬਰਖ਼ਾਸਤ appeared first on TV Punjab | English News Channel.

]]>
https://en.tvpunjab.com/rashpal-singh-raju-dismissed-from-bsp/feed/ 0
ਅਕਾਲੀ ਦਲ ਨੇ ਕਿਉਂ ਕੀਤਾ ਬਸਪਾ ਨਾਲ ਗਠਜੋੜ ? ਕੀ ਕਿੰਗ ਮੇਕਰ ਬਣਨਗੇ ਦਲਿਤ ਨੁਮਾਇੰਦੇ ਅਤੇ ਵੋਟਰ? https://en.tvpunjab.com/why-akali-bsp-alliance-dalit-vote/ https://en.tvpunjab.com/why-akali-bsp-alliance-dalit-vote/#respond Mon, 14 Jun 2021 08:11:52 +0000 https://en.tvpunjab.com/?p=1851 ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂ ਵਾਲੀ -ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪਾਰਟੀਆਂ ਵਿੱਚ ਗੱਠਜੋੜ ਅਤੇ ਟੁੱਟ ਭੱਜ ਵੱਡੇ ਪੱਧਰ ‘ਤੇ ਸ਼ੁਰੂ ਹੋ ਚੁੱਕੀ ਹੈ। ਪਿਛਲੇ ਦਿਨੀਂ ਅਕਾਲੀ ਬਸਪਾ ਵਿਚਾਲੇ ਹੋਇਆ ਗੱਠਜੋੜ ਇਸ ਦੀ ਵੱਡੀ ਮਿਸਾਲ ਹੈ। ਇਨ੍ਹਾਂ ਦੋਹਾਂ ਧਿਰਾਂ ਦਾ ਇਹ ਗੱਠਜੋੜ ਭਾਵੇਂ ਕਿ ਆਪੋ-ਆਪਣੀ ਸਿਆਸੀ ਜ਼ਮੀਨ ਤਲਾਸ਼ਣ ਦਾ ਲਾਲਚ ਦੇ ਵਿੱਚੋਂ ਉਪਜਿਆ ਹੈ ਪਰ […]

The post ਅਕਾਲੀ ਦਲ ਨੇ ਕਿਉਂ ਕੀਤਾ ਬਸਪਾ ਨਾਲ ਗਠਜੋੜ ? ਕੀ ਕਿੰਗ ਮੇਕਰ ਬਣਨਗੇ ਦਲਿਤ ਨੁਮਾਇੰਦੇ ਅਤੇ ਵੋਟਰ? appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂ ਵਾਲੀ

-ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪਾਰਟੀਆਂ ਵਿੱਚ ਗੱਠਜੋੜ ਅਤੇ ਟੁੱਟ ਭੱਜ ਵੱਡੇ ਪੱਧਰ ‘ਤੇ ਸ਼ੁਰੂ ਹੋ ਚੁੱਕੀ ਹੈ। ਪਿਛਲੇ ਦਿਨੀਂ ਅਕਾਲੀ ਬਸਪਾ ਵਿਚਾਲੇ ਹੋਇਆ ਗੱਠਜੋੜ ਇਸ ਦੀ ਵੱਡੀ ਮਿਸਾਲ ਹੈ। ਇਨ੍ਹਾਂ ਦੋਹਾਂ ਧਿਰਾਂ ਦਾ ਇਹ ਗੱਠਜੋੜ ਭਾਵੇਂ ਕਿ ਆਪੋ-ਆਪਣੀ ਸਿਆਸੀ ਜ਼ਮੀਨ ਤਲਾਸ਼ਣ ਦਾ ਲਾਲਚ ਦੇ ਵਿੱਚੋਂ ਉਪਜਿਆ ਹੈ ਪਰ ਇਸ ਗੱਠਜੋੜ ਦੇ ਨਾਲ ਦਲਿਤ ਵੋਟਰ ਅਤੇ ਦਲਿਤ ਨੁਮਾਇੰਦੇ ਪੰਜਾਬ ਦੇ ਸਿਆਸੀ ਮੰਚ ਉੱਤੇ ਮੂਹਰਲੀ ਕਤਾਰ ਵਿੱਚ ਆ ਖੜ੍ਹੇ ਹੋਏ ਹਨ । ਇਸ ਤੋਂ ਪਹਿਲਾਂ ਦਲਿਤ ਵੋਟ ਅਤੇ ਸਿਆਸੀ ਨੁਮਾਇੰਦੇ ਪੰਜਾਬ ਦੇ ਸਿਆਸੀ ਮੰਚ ਉੱਤੇ ਆਪਣਾ ਫਰੰਟ ਫੁੱਟ ‘ਤੇ ਹੋਣ ਦਾ ਆਧਾਰ ਗਵਾ ਚੁੱਕੇ ਸਨ। ਇਸ ਦਾ ਮੁੱਖ ਕਾਰਨ ਪਿਛਲੇ ਸਮੇਂ ਤੋਂ ਦਲਿਤ ਵੋਟਰਾਂ ਦਾ ਵੱਖ-ਵੱਖ ਧੜਿਆਂ ਵਿੱਚ ਵੰਡੇ ਜਾਣਾ ਸੀ।
ਅੰਕੜਿਆਂ ਤੇ ਝਾਤੀ ਮਾਰੀਏ ਤਾਂ ਪੰਜਾਬ ਦੇ ਵਿੱਚ 32 ਫ਼ੀਸਦੀ ਦੇ ਕਰੀਬ ਦਲਿਤ ਵੋਟਾਂ ਹਨ। ਕਿਸੇ ਵੀ ਚੋਣ ਨਤੀਜੇ ਨੂੰ ਪ੍ਰਭਾਵਿਤ ਕਰਨ ਲਈ ਇਹ ਇਕ ਬਹੁਤ ਵੱਡਾ ਵੋਟ ਬੈਂਕ ਹੈ। ਦਲਿਤ ਰਾਜਨੀਤੀ ਦੀ ਅਗਵਾਈ ਕਰਦੀ ਪਾਰਟੀ ਬਸਪਾ ਪਿਛਲੇ ਦੋ ਦਹਾਕਿਆਂ ਤੋਂ ਇਸ ਵੱਡੇ ਵੋਟ ਬੈਂਕ ਨੂੰ ਆਪਣੇ ਖਾਤੇ ਵਿਚ ਕੈਸ਼ ਨਹੀਂ ਕਰਵਾ ਸਕੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਦਲਿਤ ਨੁਮਾਇੰਦੇ ਹਮੇਸ਼ਾ ਹੀ ਆਪਣੇ ਵੋਟਰਾਂ ਨੂੰ ਪਿੱਠ ਦਿਖਾ ਕੇ ਵੱਡੇ ਸਿਆਸੀ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣਦੇ ਰਹੇ ਹਨ। ਇਸ ਦੇ ਨਾਲ-ਨਾਲ ਚੰਦ ਸਿੱਕਿਆਂ ਦੇ ਲਈ ਦਲਿਤ ਨੁਮਾਇੰਦਿਆਂ ਨੇ ਆਪਣਾ ਰਾਜਨੀਤਕ ਆਧਾਰ ਵੇਚਣ ਤੋਂ ਵੀ ਗੁਰੇਜ਼ ਨਾ ਕੀਤਾ।
ਇਸੇ ਕਰਕੇ ਹੀ ਬਸਪਾ ਪੰਜਾਬ ਦੇ ਰਾਜਨੀਤਕ ਮੰਚ ਉੱਤੋਂ ਹਾਸ਼ੀਏ ਤੇ ਚਲੀ ਗਈ ਸੀ।
ਅੰਕੜਿਆਂ ਮੁਤਾਬਕ ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਨੂੰ ਕੁੱਲ ਵੋਟਾਂ ਵਿਚੋਂ 7,69,675 ਵੋਟਾਂ ਮਿਲੀਆਂ ਸਨ। ਸਾਲ 2002 ਵਿਚ ਇਨ੍ਹਾਂ ਵੋਟਾਂ ਦੀ ਗਿਣਤੀ ਘੱਟ ਕੇ 5,85,579 ਰਹਿ ਗਈ। ਸਾਲ 2007 ਵਿਚ ਇਹ ਗ੍ਰਾਫ ਹੋਰ ਹੇਠਾਂ ਚਲਾ ਗਿਆ ਅਤੇ ਵੋਟਾਂ ਦੀ ਗਿਣਤੀ 5,21,972 ਹੀ ਰਹਿ ਗਈ।
ਇਸੇ ਤਰ੍ਹਾਂ ਗੱਲ ਸੀਟਾਂ ‘ਤੇ ਜਿੱਤ ਦੀ ਕਰੀਏ ਤਾਂ 1996 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਬਸਪਾ ਕਦੇ ਵੀ ਪੰਜਾਬ ਵਿੱਚ ਕੋਈ ਕਮਾਲ ਨਹੀਂ ਕਰ ਸਕੀ। 1996 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨਾਲ ਰਲ ਕੇ 13 ਵਿਚੋਂ 12 ਸੀਟਾਂ ਜਿੱਤਣ ਵਾਲੀ ਬਸਪਾ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਰਫ ਇਕ ਸੀਟ ‘ਤੇ ਹੀ ਜਿੱਤ ਹਾਸਲ ਕਰ ਸਕੀ ਸੀ। ਉਸ ਤੋਂ ਬਾਅਦ ਇਸ ਨੇ ਕਰੀਬ ਸਾਰੀਆਂ ਚੋਣਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਪਰ ਉਹ ਕਦੇ ਵੀ ਜਿੱਤ ਨਹੀਂ ਸਕੇ।

ਕੀ ਹੁਣ ਕਿੰਗਮੇਕਰ ਦੀ ਭੂਮਿਕਾ ਵਿੱਚ ਆ ਜਾਣਗੇ ਦਲਿਤ ਨੁਮਾਇੰਦੇ ਅਤੇ ਵੋਟਰ

ਪੰਜਾਬ ਵਿਚ 32 ਫੀਸਦੀ ਵੋਟਾਂ ਦਲਿਤ ਸਮਾਜ ਦੇ ਲੋਕਾਂ ਦੀਆਂ ਹਨ। ਐਨਾ ਵੱਡਾ ਵੋਟ ਸਮੂਹ ਜੇਕਰ ਉਲਾਰ ਹੋ ਕੇ ਕਿਸੇ ਵੀ ਇਕ ਪਾਰਟੀ ਲਈ ਵੋਟ ਪਾਵੇ ਤਾਂ ਸਹਿਜੇ ਕਿੰਗ ਮੇਕਰ ਦੀ ਭੂਮਿਕਾ ਵਿਚ ਆ ਜਾਵੇਗਾ। ਪੰਜਾਬ ਦੇ ਜਲੰਧਰ, ਫਰੀਦਕੋਟ, ਮੋਗਾ, ਹੁਸ਼ਿਆਰਪੁਰ, ਕਪੂਰਥਲਾ ਅਤੇ ਮੁਕਤਸਰ ਜਿਲਿਆਂ ਵਿਚ ਤਾਂ 50 ਫੀਸਦੀ ਦੇ ਕਰੀਬ ਦਲਿਤ ਵੋਟਰ ਹਨ। ਏਨੀ ਵੱਡੀ ਗਿਣਤੀ ਵਿਚ ਕਿਸੇ ਕਿਸੇ ਇਕੋ ਸਮੂਹ ਦਾ ਹਲਕੇ ਵਿਚ ਹੋਣਾ ਹਾਰੇ ਹੋਏ ਸਮੀਕਰਨ ਵੀ ਜਿੱਤ ਵਿੱਚ ਬਦਲ ਸਕਦਾ ਹੈ ।
ਬੀਤੇ ਦੌਰ ‘ਤੇ ਝਾਤੀ ਮਾਰੀਏ ਤਾਂ ਫਿਲਹਾਲ ਤੱਕ ਪੰਜਾਬ ਵਿਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਕਿ ਦਲਿਤ ਵੋਟਰ ਸੰਗਠਿਤ ਹੋ ਚੋਣ ਮੈਦਾਨ ਵਿਚ ਨਿੱਤਰੇ ਹੋਣ। ਪੰਜਾਬ ਵਿੱਚ ਰਾਜ ਕਰਦੀਆਂ ਸਿਆਸੀ ਧਿਰਾਂ ਥੋੜ੍ਹੇ ਬਹੁਤੇ ਲਾਲਚ ਨਾਲ ਹੀ ਇਸ ਵਰਗ ਦੇ ਨੁਮਾਇੰਦਿਆਂ ਅਤੇ ਵੋਟਰਾਂ ਨੂੰ ਭਰਮਾਉਂਦੀਆਂ ਅਤੇ ਪਾੜਦੀਆਂ ਆ ਰਹੀਆਂ ਹਨ । ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਜੇਕਰ ਦਲਿਤ ਵੋਟਰ ਅਤੇ ਨੁਮਾਇੰਦੇ ਆਪਣੇ ਸਿਆਸੀ ਹਿੱਤ ਚੰਦ ਸਿੱਕਿਆਂ ਦੇ ਲਈ ਨਹੀਂ ਵੇਚਦੇ ਤਾਂ ਉਹ ਪੰਜਾਬ ਵਿਚ ਕਿੰਗਮੇਕਰ ਦੀ ਭੂਮਿਕਾ ਨਿਭਾਉਣਗੇ

ਕੀ ਦਲਿਤ ਵੋਟਰ ਮੁੜ ਹੋ ਸਕਦਾ ਹੈ ਇਕੱਠਾ ?

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਦੇ ਇਸ ਦੌਰ ਵਿਚ ਦਲਿਤ ਵੋਟਰਾਂ ਅਤੇ ਨੁਮਾਇੰਦਿਆਂ ਵਿੱਚ ਰਾਜਸੀ ਚੇਤਨਾ ਦਾ ਮੁੜ ਤੋਂ ਉਭਾਰ ਹੋਣਾ ਸ਼ੁਰੂ ਹੋ ਗਿਆ ਹੈ । ਇਸ ਦੇ ਨਾਲ-ਨਾਲ ਪਿਛਲੇ ਸਮੇਂ ਤੋਂ ਦਲਿਤ ਅਤੇ ਸਵਰਨ ਜਾਤੀਆਂ ਵਿਚਕਾਰ ਉੱਠੇ ਕਈ ਵਿਵਾਦਾਂ ਨੇ ਦਲਿਤ ਵੋਟਰ ਨੂੰ ਮੁੜ ਤੋਂ ਸੰਗਠਿਤ ਅਤੇ ਲਾਮਬੱਧ ਕੀਤਾ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਦੇ ਜਲੰਧਰ, ਫਗਵਾੜਾ ਅਤੇ ਫਿਲੌਰ ਦੇ ਆਸ-ਪਾਸ ਇਲਾਕਿਆਂ ਵਿੱਚ ਦਲਿਤਾਂ ਅਤੇ ਸਵਰਨ ਦੇ ਵਿਚ ਟਕਰਾਅ ਵੀ ਦੇਖਣ ਨੂੰ ਮਿਲਿਆ। ਦਲਿਤ ਅਤੇ ਸਵਰਨ ਜਾਤੀਆਂ ਦੇ ਵਿਚਕਾਰ ਟਕਰਾਅ, ਪੰਜਾਬ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਟਕਰਾਵਾਂ ਦੇ ਨਤੀਜੇ ਵਜੋਂ ਹੀ ਦਲਿਤ ਆਗੂਆਂ ਨੇ ਦਲਿਤ ਵੋਟਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਸ਼ਾਇਦ ਇਸੇ ਗੱਲ ਨੂੰ ਭਾਂਪਦੇ ਹੋਏ ਅਕਾਲੀ ਦਲ ਨੇ ਬਸਪਾ ਨਾਲ ਗੱਠਜੋੜ ਕਰਨ ਵਿੱਚ ਆਪਣਾ ਫਾਇਦਾ ਸਮਝਿਆ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੇਕਰ ਦਲਿਤ ਵੋਟਰ ਬਸਪਾ ਵੱਲ ਉਲਾਰ ਹੁੰਦਾ ਹੈ ਤਾਂ ਇਸ ਦਾ ਸਿੱਧਾ ਫ਼ਾਇਦਾ ਅਕਾਲੀ ਦਲ ਨੂੰ ਹੋਵੇਗਾ ਅਤੇ ਦਲਿਤ ਵਰਗ ਇਕ ਵਾਰ ਫਿਰ ਤੋਂ ਕਿੰਗ ਦੀ ਭੂਮਿਕਾ ਵਿਚ ਆ ਜਾਵੇਗਾ।

The post ਅਕਾਲੀ ਦਲ ਨੇ ਕਿਉਂ ਕੀਤਾ ਬਸਪਾ ਨਾਲ ਗਠਜੋੜ ? ਕੀ ਕਿੰਗ ਮੇਕਰ ਬਣਨਗੇ ਦਲਿਤ ਨੁਮਾਇੰਦੇ ਅਤੇ ਵੋਟਰ? appeared first on TV Punjab | English News Channel.

]]>
https://en.tvpunjab.com/why-akali-bsp-alliance-dalit-vote/feed/ 0
ਵੱਡੀ ਖਬਰ : ਅਕਾਲੀ ਦਲ ਅਤੇ ਬਸਪਾ ਨੇ ਪਾਈ ਸਿਆਸੀ ਸਾਂਝ, ਸੀਟਾਂ ਦਾ ਵੀ ਹੋਇਆ ਸਮਝੌਤਾ https://en.tvpunjab.com/akali-dal-bsp-alliance-1774-2/ https://en.tvpunjab.com/akali-dal-bsp-alliance-1774-2/#respond Sat, 12 Jun 2021 07:47:36 +0000 https://en.tvpunjab.com/?p=1774 ਟੀਵੀ ਪੰਜਾਬ ਬਿਊਰੋ- ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਦਾ ਐਲਾਨ ਕਰ ਦਿੱਤਾ ਹੈ । ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ […]

The post ਵੱਡੀ ਖਬਰ : ਅਕਾਲੀ ਦਲ ਅਤੇ ਬਸਪਾ ਨੇ ਪਾਈ ਸਿਆਸੀ ਸਾਂਝ, ਸੀਟਾਂ ਦਾ ਵੀ ਹੋਇਆ ਸਮਝੌਤਾ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਦਾ ਐਲਾਨ ਕਰ ਦਿੱਤਾ ਹੈ । ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵਲੋਂ ਵਲੋਂ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚੋਂ ਕੀਤਾ ਗਿਆ । ਇਸ ਮੌਕੇ ਅਕਾਲੀ ਦਲ ਵਲੋਂ
‘ਬਹੁਜਨ ਅਤੇ ਅਕਾਲੀ ਜੋੜ, ਅੱਜ ਪੰਜਾਬ ਦੀ ਇਹੀ ਲੋੜ’,
ਅਤੇ ‘ਸਿਰਫ ਪੰਜਾਬ ’ਚ ਤਿੰਨ ਹੀ ਨਾਮ ਬਾਦਲ, ਮਾਇਆਵਤੀ ਤੇ ਕਾਂਸ਼ੀਰਾਮ’
ਦੇ ਨਵੇਂ ਨਾਅਰੇ ਵੀ ਦਿੱਤੇ ਗਏ। ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਵੱਡੀ ਰਾਜਸੀ ਘਟਨਾ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਤਕਰੀਬਨ 25 ਸਾਲਾਂ ਬਾਅਦ ਮੁੜ ਇਕੱਠੇ ਹੋਏ ਹਨ। ਇਸ ਤੋਂ ਪਹਿਲਾਂ ਸਾਲ 1996 ਵਿਚ ਦੋਹਾਂ ਪਾਰਟੀਆਂ ਨੇ ਸੰਸਦੀ ਚੋਣਾਂ ਇਕੱਠਿਆਂ ਲੜੀਆਂ ਸਨ ਅਤੇ ਇਸ ਵਿਚ 13 ਵਿਚੋਂ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।

The post ਵੱਡੀ ਖਬਰ : ਅਕਾਲੀ ਦਲ ਅਤੇ ਬਸਪਾ ਨੇ ਪਾਈ ਸਿਆਸੀ ਸਾਂਝ, ਸੀਟਾਂ ਦਾ ਵੀ ਹੋਇਆ ਸਮਝੌਤਾ appeared first on TV Punjab | English News Channel.

]]>
https://en.tvpunjab.com/akali-dal-bsp-alliance-1774-2/feed/ 0
ਸੁਖਬੀਰ ਦਾ ਹੁਸ਼ਿਆਰੀ ਭਰਿਆ ਪੈਂਤੜਾ, ਕੱਲ੍ਹ ਹੋਵੇਗਾ ਬਸਪਾ ਨਾਲ ਗੱਠਜੋੜ ਦਾ ਐਲਾਨ https://en.tvpunjab.com/akali-dal-bsp-alliance/ https://en.tvpunjab.com/akali-dal-bsp-alliance/#respond Fri, 11 Jun 2021 16:33:03 +0000 https://en.tvpunjab.com/?p=1734 ਟੀਵੀ ਪੰਜਾਬ ਬਿਊਰੋ- ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸ੍ਰੋਮਣੀ ਅਕਾਲੀ ਦਲ ਨੇ ਵੱਡਾ ਸਿਆਸੀ ਦਾ ਖੇਡਿਆ ਹੈ।ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕਰਨਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਇਸ ਦਾ ਰਸਮੀ ਐਲਾਨ […]

The post ਸੁਖਬੀਰ ਦਾ ਹੁਸ਼ਿਆਰੀ ਭਰਿਆ ਪੈਂਤੜਾ, ਕੱਲ੍ਹ ਹੋਵੇਗਾ ਬਸਪਾ ਨਾਲ ਗੱਠਜੋੜ ਦਾ ਐਲਾਨ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸ੍ਰੋਮਣੀ ਅਕਾਲੀ ਦਲ ਨੇ ਵੱਡਾ ਸਿਆਸੀ ਦਾ ਖੇਡਿਆ ਹੈ।ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕਰਨਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਇਸ ਦਾ ਰਸਮੀ ਐਲਾਨ ਕਰਨਗੇ।

ਇਸ ਤੋਂ ਪਹਿਲਾਂ 1996 ਵਿੱਚ ਲੋਕਸਭਾ ਚੋਣਾਂ ਵਿੱਚ ਵੀ ਦੋਵੇਂ ਪਾਰਟੀਆਂ ਇਕੱਠੇ ਲੜੀਆਂ ਸੀ। BSP ਸੁਪਰੀਮੋ ਕਾਂਸ਼ੀ ਰਾਮ ਪੰਜਾਬ ਤੋਂ ਚੋਣ ਜਿੱਤੇ ਸੀ। ਪੰਜਾਬ ਦਾ 30 ਫੀਸਦੀ ਵੋਟ ਦਲਿਤ ਵੋਟ ਬੈਂਕ ਜੋ ਕਿ ਬਾਜੀ ਪਲਟਣ ਦੇ ਸਮਰੱਥ ਹੈ।ਇਸ ਲਈ ਦਲਿਤ ਵੋਟ ਬੈਂਕ ਨੂੰ ਵੇਖਦੇ ਹੋਏ ਅਕਾਲੀ ਦਲ ਨੇ ਹੁਸ਼ਿਆਰੀ ਭਰਿਆ ਦਾਅ ਖੇਡਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਇਹ ਵੀ ਐਲਾਨ ਕਰ ਚੁੱਕੀ ਹੈ ਕਿ ਜੇ 2022 ਵਿੱਚ ਉਨ੍ਹਾਂ ਦੀ ਸਰਕਾਰ ਆਉਂਦੀ ਤਾਂ ਦਲਿਤ ਉੱਪ ਮੁੱਖ ਮੰਤਰੀ ਹੋਵੇਗਾ।

The post ਸੁਖਬੀਰ ਦਾ ਹੁਸ਼ਿਆਰੀ ਭਰਿਆ ਪੈਂਤੜਾ, ਕੱਲ੍ਹ ਹੋਵੇਗਾ ਬਸਪਾ ਨਾਲ ਗੱਠਜੋੜ ਦਾ ਐਲਾਨ appeared first on TV Punjab | English News Channel.

]]>
https://en.tvpunjab.com/akali-dal-bsp-alliance/feed/ 0